ਪੰਜਾਬ

punjab

ETV Bharat / state

Hockey Competition Held in Kapurthala : ਕਪੂਰਥਲਾ ਵਿੱਚ ਕਰਾਏ ਗਏ ਹਾਕੀ ਮੁਕਾਬਲੇ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼

ਕਪੂਰਥਲਾ ਵਿੱਚ ਹਾਕੀ ਮੁਕਾਬਲੇ ਕਰਵਾਏ ਗਏ ਹਨ। ਇਸ ਮੌਕੇ (Hockey Competition Held in Kapurthala) ਸਪੌਂਸਰਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਹੈ।

By ETV Bharat Punjabi Team

Published : Oct 15, 2023, 10:08 PM IST

Hockey competition held in Kapurthala
Hockey Competition Held in Kapurthala : ਕਪੂਰਥਲਾ ਵਿੱਚ ਕਰਾਏ ਗਏ ਹਾਕੀ ਮੁਕਾਬਲੇ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼

ਹਾਕੀ ਮੈਚ ਸਪੌਂਸਰ ਕਰਨ ਵਾਲੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਕਪੂਰਥਲਾ :ਸਪੋਰਟਸ ਮਾਸਟਰ ਗੇਮਜ਼ ਐਸੋਸੀਏਸ਼ਨ ਪੰਜਾਬ ਵੱਲੋਂ ਪਹਿਲਾ ਸਿਕਸ ਸਾਈਡ ਮਾਸਟਰ ਹਾਕੀ ਟੂਰਨਾਮੈਂਟ ਗੁਰੂ ਨਾਨਕ ਸਟੇਡੀਅਮ ਸਥਿਤ ਐਸਟਰੋਟਰਫ ਹਾਕੀ ਮੈਦਾਨ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਪੁਲਿਸ, ਬੈਂਕ ਅਧਿਕਾਰੀਆਂ ਅਤੇ 40 ਤੋਂ 50 ਤੋਂ ਵੱਧ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਵਿੱਚ 40 ਪਲੱਸ ਕੈਟਾਗਰੀ ਦੇ ਖਿਡਾਰੀਆਂ ਦੀਆਂ 10 ਟੀਮਾਂ ਅਤੇ 50 ਪਲੱਸ ਕੈਟਾਗਰੀ ਦੇ ਖਿਡਾਰੀਆਂ ਦੀਆਂ 4 ਟੀਮਾਂ ਵੱਲੋਂ ਹਾਕੀ ਮੈਚ ਖੇਡੇ ਗਏ।

ਖਿਡਾਰੀਆਂ ਦਾ ਵਧਾਇਆ ਗਿਆ ਹੌਂਸਲਾ :ਦੂਜੇ ਦਿਨ ਖੇਡੇ ਗਏ ਹਾਕੀ ਮੈਚ ਵਿੱਚ 40 ਪਲੱਸ ਵਰਗ ਦੇ ਖਿਡਾਰੀਆਂ ਵਿਚਕਾਰ ਸੈਮੀਫਾਈਨਲ ਅਤੇ 50 ਤੋਂ ਵੱਧ ਉਮਰ ਦੇ ਖਿਡਾਰੀਆਂ ਵਿਚਕਾਰ ਫਾਈਨਲ ਮੈਚ ਨੈਸ਼ਨਲ ਹਾਕੀ ਕਲੱਬ ਕਪੂਰਥਲਾ ਅਤੇ ਜੀ.ਐਸ ਬੋਧੀ ਜਲੰਧਰ ਦੀ ਟੀਮ ਵਿਚਕਾਰ ਖੇਡਿਆ ਗਿਆ। ਮੈਚ ਦਾ ਉਦਘਾਟਨ ਮੁੱਖ ਮਹਿਮਾਨ ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਪ੍ਰਧਾਨ ਲਾਲੀ ਭਾਸਕਰ ਅਤੇ ਐਨਆਰਆਈ ਰਣਜੀਤ ਸਿੰਘ ਗੁਰਾਇਆ ਨੇ ਕੀਤਾ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮਹਿਮਾਨਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।

ਜੀ.ਐਸ.ਬੋਧੀ ਦੀ ਟੀਮ ਜੇਤੂ :ਸੈਮੀਫਾਈਨਲ ਮੈਚ ਨੈਸ਼ਨਲ ਹਾਕੀ ਕਲੱਬ ਕਪੂਰਥਲਾ ਦੀ 40 ਪਲੱਸ ਵਰਗ ਦੀ ਟੀਮ ਅਤੇ ਜੀਐਸ ਬੋਧੀ ਜਲੰਧਰ ਦੀ ਟੀਮ ਵਿਚਕਾਰ ਖੇਡਿਆ ਗਿਆ। ਇਸ ਵਿੱਚ ਜੀ.ਐਸ.ਬੋਧੀ ਦੀ ਟੀਮ ਨੇ ਚੰਗੀ ਸ਼ੁਰੂਆਤ ਕਰਦਿਆਂ 4 ਗੋਲ ਕੀਤੇ। ਇਸ ਮੈਚ ਵਿੱਚ ਨੈਸ਼ਨਲ ਹਾਕੀ ਕਲੱਬ ਵੱਲੋਂ ਸਿਰਫ਼ 3 ਗੋਲ ਕੀਤੇ ਗਏ। ਫਾਈਨਲ ਮੈਚ 50 ਤੋਂ ਵੱਧ ਵਰਗ ਦੀਆਂ ਟੀਮਾਂ ਜਿਨ੍ਹਾਂ ਵਿੱਚ ਜੀ.ਐਸ.ਬੋਧੀ ਜਲੰਧਰ ਅਤੇ ਨੈਸ਼ਨਲ ਹਾਕੀ ਕਪੂਰਥਲਾ ਦੀਆਂ ਟੀਮਾਂ ਵਿਚਕਾਰ ਹੋਇਆ। ਇਸ ਵਿੱਚ ਜੀ.ਐਸ.ਬੋਧੀ ਦੀ ਟੀਮ ਨੇ 8-6 ਨਾਲ ਮੈਚ ਜਿੱਤ ਲਿਆ। ਜੇਤੂ ਟੀਮ ਦੇ ਖਿਡਾਰੀਆਂ ਨੂੰ ਓਲੰਪੀਅਨ ਹਾਕੀ ਖਿਡਾਰੀ ਸੰਜੀਵ ਕੁਮਾਰ, ਮਨਜੀਤ ਸਿੰਘ ਕਪੂਰ, ਤੀਰਥ ਸਿੰਘ ਕਪੂਰ ਅਤੇ ਹਾਕੀ ਕਪੂਰਥਲਾ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਮਾਰ ਵੱਲੋਂ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਰੈਫਰੀ ਦੀ ਭੂਮਿਕਾ ਰਿਪੁਦਮਨ ਨੇ ਨਿਭਾਈ।

ABOUT THE AUTHOR

...view details