ਕਪੂਰਥਲਾ:ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਸੁਲਤਾਨਪੁਰ ਲੋਧੀ (Sultanpur Lodhi) ਵਿਖੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਤੇ 13 ਦਿਨ ਬਤੀਤ ਕੀਤੇ ਸਨ। ਇਸੇ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੀ ਆਪਣੀ ਵੱਡੀ ਭੈਣ ਬੇਬੇ ਨਾਨਕੀ ਤੇ ਭਾਇਆ ਜੈ ਰਾਮ ਜੀ ਸਣੇ ਆਪਣੇ ਪਰਿਵਾਰ ਨਾਲ ਰਹਿੰਦੇ ਸਨ।
ਪਵਿੱਤਰ ਨਗਰੀ ਸੁਲਤਾਨਪੁਰ ਲੋਧੀ
ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਆਪਣੀ ਵੱਡੀ ਭੈਣ ਬੇਬੇ ਨਾਨਕੀ ਤੇ ਭਾਇਆ ਜੈ ਰਾਮ ਜੀ ਨਾਲ ਰਹਿੰਦੇ ਸਨ। ਇਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦਾ ਵਿਆਹ ਬੀਬੀ ਸੁਲਖਣੀ ਜੀ ਨਾਲ ਹੋਇਆ। ਇਸੇ ਪਵਿੱਤਰ ਧਰਤੀ 'ਤੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਤੋਂ ਇਲਾਵਾ ਇਸ ਪਵਿੱਤਰ ਨਗਰੀ ਨੂੰ ਹੋਰਨਾਂ ਗੁਰੂ ਸਹਿਬਾਨਾਂ ਦੀ ਚਰਨਛੋਹ ਵੀ ਪ੍ਰਾਪਤ ਹੈ।
ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਜੀ ਦਾ ਇਤਿਹਾਸ
ਸੁਲਤਾਨਪੁਰ ਲੋਧੀ ਨੂੰ ਇਤਿਹਾਸਕ ਨਗਰੀ ਮੰਨਿਆ ਜਾਂਦਾ ਹੈ, ਕਿਉਂਕਿ ਇਹ ਉਹ ਸਥਾਨ ਹੈ ਜਿਸ ਨੂੰ ਸਿੱਖ ਕੌਮ ਦੇ ਸਰਮਾਏ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਸਣੇ ਕਈ ਹੋਰਨਾਂ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਜਿਸ ਸਥਾਨ 'ਤੇ ਕਾਲੀ ਬੇਈ ਨੇੜੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਰੋਜ਼ਾਨਾ ਇਸ਼ਨਾਨ ਕਰਨ ਜਾਂਦੇ ਸਨ, ਉਸ ਸਥਾਨ 'ਤੇ ਮੌਜੂਦਾ ਸਮੇਂ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ (Gurdwara Sri Ber Sahib Ji) ਸੁਸ਼ੋਭਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਇਸੇ ਸਥਾਨ 'ਤੇ ਰੱਬੀ ਚਿੰਤਨ ਤੇ ਸਾਧਨਾ ਕਰਦੇ ਸਨ। ਇਸੇ ਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਹੋਇਆ। ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਬੇਈ 'ਚ ਡੂੱਬਕੀ ਲਾਈ ਤੇ ਉਹ ਤਿੰਨ ਦਿਨਾਂ ਤੱਕ ਪਾਣੀ ਦੇ ਅੰਦਰ ਹੀ ਲੀਨ ਰਹੇ। ਤਿੰਨ ਦਿਨਾਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਜਿਸ ਸਥਾਨ 'ਤੇ ਪ੍ਰਗਟ ਹੋਏ, ਉਸ ਸਥਾਨ 'ਤੇ ਮੌਜੂਦਾ ਸਮੇਂ ਵਿੱਚ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਜੀ (Gurdwara Sri Sant Ghat Sahib Ji) ਸੁਸ਼ੋਭਿਤ ਹੈ।