ਕਪੂਰਥਲਾ :ਕੱਲ੍ਹ ਪੂਰੀ ਦੁਨੀਆਂ ਵਿੱਚ ਰਹਿ ਰਹੇ ਸਿੱਖ ਜਗਤ ਦੀਆਂ ਸੰਗਤਾਂ ਵੱਲੋਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਚੱਲਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਖੇ ਵੀ ਗੁਰਪੁਰਬ ਨੂੰ ਮਨਾਉਣ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਮੌਕੇ ਅੱਜ ਸੁਲਤਾਨਪੁਰ ਲੋਧੀ ਵਿਖੇ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਵਿਚ ਦੇਸ਼ ਦੁਨੀਆ ਤੋਂ ਆਏ ਸਿੱਖ ਜਗਤ ਦੀਆਂ ਸੰਗਤਾਂ ਨੇ ਹਿੱਸਾ ਲਿਆ।
ਸੁਲਤਾਨਪੁਰ ਲੋਧੀ ਜਿੱਥੇ ਲੰਮਾ ਸਮਾਂ ਰਹੇ: ਸੁਲਤਾਨਪੁਰ ਲੋਧੀ ਨਗਰ ਦਾ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ। ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ ਉਤੇ ਆਪਣੀ ਜ਼ਿੰਦਗੀ ਦੇ 14 ਸਾਲ 9 ਮਹੀਨੇ ਅਤੇ 13 ਦਿਨ ਬਿਤਾਏ। ਇਸ ਦੌਰਾਨ ਉਹ ਇੱਥੇ ਆਪਣੀ ਭੈਣ ਬੀਬੀ ਨਾਨਕੀ ਅਤੇ ਭਾਈਆ ਜੀ ਜੈਰਾਮ ਹੋਣਾ ਕੋਲ ਰਹੇ। ਜਿੱਥੇ ਉਹਨਾਂ ਨੇ ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਵਿਚ ਨੌਕਰੀ ਕੀਤੀ।
ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਰ ਸਾਹਿਬ ਦਾ ਇਤਿਹਾਸ: ਸ੍ਰੀ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ ਤੋਂ ਬਾਅਦ ਜਦੋ ਆਪਣੀ ਭੈਣ ਬੀਬੀ ਨਾਨਕੀ ਅਤੇ ਉਨ੍ਹਾਂ ਦੇ ਪਤੀ ਜੈਰਾਮ ਕੋਲ ਆ ਕੇ ਰਹਿਣ ਲੱਗੇ। ਰੋਜ਼ਾਨਾ ਸਵੇਰੇ ਉਹ ਕਾਲੀ ਵੇਈਂ ਵਿਖੇ ਇਸਨਾਨ ਕਰਨ ਜਾਂਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਕਾਲੀ ਵੇਈਂ ਵਿਖੇ ਜਿੱਥੇ ਸਲਾਮ ਕਰਨ ਜਾਂਦੇ ਸਨ। ਉਸ ਪਵਿੱਤਰ ਸਥਾਨ ਉੱਪਰ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਸ਼ੋਭਿਤ ਹੈ। ਇਹ ਉਹੀ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਰੱਬੀ ਚਿੰਤਨ ਕਰਦੇ ਸਨ। ਗੁਰਦੁਆਰਾ ਬੇਰ ਸਾਹਿਬ ਦੇ ਨਾਲ ਗੁਰਦੁਆਰਾ ਸੰਤ ਘਾਟ ਹੈ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਇਕ ਓਂਕਾਰ ਦਾ ਜਾਪ ਕੀਤਾ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੁਰਸ਼ਦ ਹੋਇਆ ਅੱਲ੍ਹਾ ਦਿੱਤਾ: ਇਤਿਹਾਸਕਾਰ ਦੱਸਦੇ ਹਨ ਕਿ ਕਾਲੀ ਵੇਈਂ ਵਿਖੇ ਇਕ ਫ਼ਕੀਰ ਅੱਲਾ ਦੱਤਾ ਰਹਿੰਦਾ ਸੀ। ਇਸ ਅਸਥਾਨ ਉਤੇ ਜੋ ਵੀ ਆਉਂਦਾ ਸੀ ਉਸ ਨੂੰ ਅੱਲਾਦਿੱਤਾ ਪਹਿਲੇ ਖ਼ਰਬੂਜ਼ਾ ਖਾਣ ਨੂੰ ਦਿੰਦਾ ਸੀ ਇਸ ਤੋਂ ਬਾਅਦ ਵਿੱਚ ਉਸ ਇਨਸਾਨ ਨੂੰ ਕਹਿੰਦਾ ਸੀ ਕਿ ਜਾਹ ਤੇ ਉਸ ਦਾ ਖਰਬੂਜਾ ਵਾਪਸ ਕਰੇ ਜਾਂ ਫਿਰ ਉਸ ਦਾ ਮੁਰਸ਼ਦ ਬਣ ਜਾਏ। ਜਦ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਵਾਰ ਵੇਈਂ ਵਿੱਚ ਇਸ਼ਨਾਨ ਕਰਨ ਗਏ ਤਾਂ ਅੱਲ੍ਹਾ ਦਿੱਤਾ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਖ਼ਰਬੂਜ਼ਾ ਖਾਣ ਨੂੰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਧਾ ਖਰਬੂਜਾ ਆਪ ਖਾਧਾ ਅਤੇ ਅੱਧਾ ਅੱਲਾ ਦੱਤਾ ਨੂੰ ਖਾਣ ਨੂੰ ਦੇ ਦਿੱਤਾ।
ਇਸ ਤੋਂ ਬਾਅਦ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਕੇ ਬਾਹਰ ਆਏ ਤਾਂ ਅੱਲ੍ਹਾ ਦਿੱਤਾ ਨੇ ਆਪਣੇ ਸ਼ਬਦ ਦੁਹਰਾਉਂਦੇ ਹੋਏ ਕਿਹਾ ਕਿ ਜ਼ਾਬਤੇ ਓ ਅੱਲਾ ਦਿੱਤਾ ਦਾ ਖਰਬੂਜਾ ਵਾਪਸ ਕਰ ਦੇਣ ਜਾਂ ਫਿਰ ਉਸ ਦੇ ਮੁਰਸ਼ਦ ਬਣ ਜਾਣ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੜੀ ਹੀ ਨਿਮਰਤਾ ਨਾਲ ਅੱਲ੍ਹਾ ਦੱਤਾਂ ਨੂੰ ਕਿਹਾ ਕਿ ਉਹ ਵੇਈਂ ਵਿੱਚ ਜਾ ਕੇ ਆਪਣਾ ਖਰਬੂਜਾ ਵਾਪਸ ਲੈ ਆਵੇ।ਅੱਲ੍ਹਾ ਦਿੱਤਾ ਜਦ ਬੇਈਂ ਵਿਚ ਗਿਆ ਤਾਂ ਉਸ ਨੇ ਵੇਈਂ ਦੇ ਅੰਦਰ ਖਰਬੂਜ਼ਿਆਂ ਦਾ ਬਾਗ਼ ਵੇਖਿਆ। ਅੱਲ੍ਹਾ ਦਿੱਤਾ ਨੇ ਬਾਹਰ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਉਸ ਨੂੰ ਓਹੀ ਖਰਬੂਜਾ ਚਾਹੀਦਾ ਹੈ। ਜੋ ਖਰਬੂਜਾ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਦਿੱਤਾ ਸੀ। ਗੁਰੂ ਜੀ ਨੇ ਫਿਰ ਅੱਲਾ ਦੱਤਾ ਨੂੰ ਬਈ ਵਿੱਚ ਜਾ ਕੇ ਖਰਬੂਜਾ ਲਿਆਉਣ ਲਈ ਕਿਹਾ ਅਤੇ ਅੱਲਾ ਦੱਤਾ ਨੂੰ ਉੱਥੇ ਉਸ ਦਾ ਖਰਬੂਜਾ ਦਾ ਮਿਲ ਗਿਆ।