ਕਪੂਰਥਲਾ:ਪੰਜਾਬ ਨੂੰ ਗੁਰੂਆਂ ਤੇ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਇਥੇ ਇੱਕ ਪਵਿੱਤਰ ਸਥਾਨ ਹੈ ਸੁਲਤਾਨਪੁਰ ਲੋਧੀ, ਜਿਥੇ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਬਤੀਤ ਕੀਤੇ। ਇਥੇ ਗੁਰੂ ਨਾਨਕ ਦੇਵ ਜੀ (Guru Nanak Dev Ji) ਆਪਣੀ ਭੈਣ ਮਾਤਾ ਨਾਨਕੀ ਤੇ ਭਾਈਆ ਜੈ ਰਾਮ ਜੀ ਨਾਲ ਰਹਿੰਦੇ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੂੰ ਉਨ੍ਹਾਂ ਪਿਤਾ ਨੇ ਉਨ੍ਹਾਂ ਦੀ ਭੈਣ ਕੋਲ ਕੰਮ ਕਰਨ ਲਈ ਭੇਜਿਆ ਸੀ, ਇਥੇ ਹੀ ਉਨ੍ਹਾਂ ਦੇ ਭਾਇਆ ਜੈ ਰਾਮ ਜੀ ਨੇ ਉਨ੍ਹਾਂ ਨੂੰ ਨਵਾਬ ਦੌਲਤ ਖਾਨ ਦੇ ਮੋਦੀਖਾਨੇ ਵਿੱਚ ਨੌਕਰੀ ਲਗਵਾਈ ਸੀ। ਦੌਲਤ ਖਾਨ ਦੇ ਮੋਦੀ ਖਾਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਬਤੌਰ ਮੋਦੀ ਨੌਕਰੀ ਕੀਤੀ। ਇਥੇ ਹੁਣ ਗੁਰਦੁਆਰਾ ਸ੍ਰੀ ਹੱਟ ਸਾਹਿਬ ਮੌਜੂਦ ਹੈ।
ਗੁਰਦੁਆਰਾ ਸਾਹਿਬ ਗੁਰੂ ਕਾ ਬਾਗ (Gurdwara Sahib Guru ka Bagh)
ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਸੁਲਤਾਨਪੁਰ ਵਿਖੇ, ਪਰਿਵਾਰ ਸਣੇ ਜਿਸ ਘਰ ਵਿੱਚ ਰਹੇ, ਉਸ ਸਥਾਨ ਉੱਤੇ ਮੌਜੂਦਾ ਸਮੇਂ 'ਚ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਸੁਸ਼ੋਭਿਤ ਹੈ। ਇਹ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਤੇ ਜਗਤ ਮਾਤਾ ਸੁਲੱਖਣੀ ਜੀ ਦਾ ਪੁਰਾਤਨ ਘਰ ਹੈ। ਗੁਰਦੁਆਰਾ ਗੁਰੂ ਕਾ ਬਾਗ ਸਾਹਿਬ (Gurdwara Sahib Guru ka Bagh) ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਸਥਾਨ ਵੀ ਹੈ। ਇਥੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਰੋਜ਼ਾਨਾ ਸਨਾਨ ਕਰਨ ਲਈ ਵੇਈ ਨਦੀ ਵਿਖੇ ਜਾਂਦੇ ਸਨ।