ਪੰਜਾਬ

punjab

ETV Bharat / state

ਚੋਰ ਦੀ ਨਿਸ਼ਾਨਦੇਹੀ 'ਤੇ ਸੁਨਿਆਰੇ ਦੀ ਦੁਕਾਨ 'ਤੇ ਗਈ ਪੁਲਿਸ ਨਾਲ ਹਾਈਵੋਲਟੇਜ ਡਰਾਮਾ, ਪੁਲਿਸ ਨੂੰ ਕਰਨੀ ਪਈ ਖਿੱਚ ਧੂਹ - ਜਲੰਧਰ ਦੀਆਂ ਖਬਰਾਂ

ਕਪੂਰਥਲਾ ਵਿੱਚ ਫੜ੍ਹੇ ਗਏ ਚੋਰ ਤੋਂ ਸਮਾਨ ਬਰਾਮਦ ਕਰਨ ਲਈ ਸੁਨਿਆਰੇ ਦੀ ਦੁਕਾਨ ਉੱਤੇ ਗਈ ਪੁਲਿਸ ਨਾਲ ਸੁਨਿਆਰੇ ਨੇ ਹਾਈਵੋਲਟੇਜ ਡਰਾਮਾ ਕੀਤਾ ਹੈ।

High voltage drama of goldsmith with police in Kapurthala
ਕਪੂਰਥਲਾ ਦੇ ਸੁਨਿਆਰੇ ਦਾ ਪੁਲਿਸ ਨਾਲ ਹਾਈ ਵੋਲਟੇਜ ਡਰਾਮਾ, ਫੜੇ ਗਏ ਚੋਰ ਤੋਂ ਗਹਿਣੇ ਬਰਾਮਦ ਕਰਨ ਲਈ ਮੌਕੇ 'ਤੇ ਸੁਣਿਆਰੇ ਦੀਂ ਦੁਕਾਨ ਤੇ ਪਹੁੰਚ ਗਈ ਸੀ ਪੁਲਿਸ

By

Published : Jul 2, 2023, 5:29 PM IST

ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦਾ ਹੋਇਆ ਮੁਲਜ਼ਮ ਅਤੇ ਪੁਲਿਸ ਅਧਿਕਾਰੀ ਸੁਨਿਆਰੇ ਉੱਤੇ ਕੀਤੀ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ।

ਕਪੂਰਥਲਾ:ਕਪੂਰਥਲਾ ਦੇ ਸਦਰ ਬਜ਼ਾਰ ਵਿੱਚ ਜਦੋਂ ਇਕ ਚੋਰ ਦੀ ਨਿਸ਼ਦੇਹੀ ਉੱਤੇ ਪੁਲਿਸ ਸੁਨਿਆਰੇ ਦੀ ਦੁਕਾਨ ਉੱਤੇ ਸਮਾਨ ਬਰਾਮਦ ਕਰਨ ਲਈ ਗਈ ਤਾਂ ਸੁਨਿਆਰੇ ਨੇ ਪੁਲਿਸ ਨਾਲ ਹਾਈ ਵੋਲਟੇੇਜ ਡਰਾਮਾ ਸ਼ੁਰੂ ਕਰ ਦਿੱਤਾ ਅਤੇ ਫਿਰ ਪੁਲਿਸ ਨੇ ਉਸਨੂੰ ਸਖਤ ਮਸ਼ੱਕਤ ਨਾਲ ਆਪਣੀ ਹਿਰਾਸਤ ਵਿੱਚ ਲੈ ਲਿਆ।


ਪੁਲਿਸ ਨੂੰ ਕਰਨੀ ਪਈ ਖਿੱਚਧੂਹ:ਦੱਸ ਦੇਈਏ ਕਿ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਕਪੂਰਥਲਾ ਦੇ ਸਦਰ ਬਜ਼ਾਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਉੱਤੇ ਚੋਰ ਵੱਲੋਂ ਕੀਤੀ ਗਈ ਨਿਸ਼ਾਨਦੇਈ ਉੱਤੇ ਛਾਪਾ ਮਾਰਿਆ ਸੀ। ਇਸ ਦੌਰਾਨ ਸੁਨਿਆਰੇ ਨੇ ਆਪਣੀ ਦੁਕਾਨ ਉੱਤੇ ਆਏ ਪੁਲਿਸ ਮੁਲਾਜ਼ਮਾਂ ਦਾ ਵਿਰੋਧ ਕੀਤਾ ਗਿਆ। ਦੂਜੇ ਪਾਸੇ ਸੁਨਿਆਰੇ ਨੇ ਵੀ ਪੁਲਿਸ ਨਾਲ ਖਿੱਚਧੂਹ ਕੀਤੀ ਹੈ।

ਜਲੰਧਰ ਦੀ ਇਕ ਮਹਿਲਾ ਦੀਆਂ ਵਾਲੀਆਂ ਚੋਰੀ:ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਜਲੰਧਰ ਵਿੱਚ ਚੋਰ ਨੇ ਇੱਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਲਾਹ ਲਈਆਂ ਸਨ। ਚੋਰ ਤੋਂ ਪੁਛਗਿੱਛ ਤੋਂ ਬਾਅਦ ਖੁਲਾਸਾ ਹੋਇਆ ਕਿ ਲੁੱਟੀਆਂ ਵਾਲੀਆਂ ਕਪੂਰਥਲਾ ਦੇ ਸੁਨਿਆਰੇ ਨੂੰ ਵੇਚੀਆਂ ਗਈਆਂ ਸਨ। ਪਰ ਜਦੋਂ ਪੁਲਿਸ ਇਸ ਸਬੰਧੀ ਪੁੱਛਗਿੱਛ ਕਰਨ ਲਈ ਸੁਨਿਆਰੇ ਦੀ ਦੁਕਾਨ ਉੱਤੇ ਗਈ ਤਾਂ ਉੱਥੇ ਧੱਕਾ ਮੁੱਕੀ ਹੋ ਗਈ।

ਪੁਲਿਸ ਕਰ ਰਹੀ ਸੁਨਿਆਰੇ ਤੋਂ ਪੁੱਛਗਿੱਛ:ਜਾਣਕਾਰੀ ਮੁਤਾਬਿਕ ਪੁਲਿਸ ਨਾਲ ਹੋਈ ਧੱਕਾਮੁੱਕੀ ਦੇਖ ਦੇ ਹੋਰ ਲੋਕ ਵੀ ਇਕੱਠੇ ਹੋ ਗਏ। ਦੂਜੇ ਪਾਸੇ ਪੁਲਿਸ ਨੇ ਆਖ਼ਰਕਾਰ ਸਖ਼ਤੀ ਨਾਲ ਜਵਾਬ ਦਿੱਤਾ ਅਤੇ ਸੁਨਿਆਰੇ ਨੂੰ ਧੱਕੇ ਮਾਰ ਕੇ ਦੁਕਾਨ ਵਿੱਚੋਂ ਬਾਹਰ ਲੈ ਆਏ। ਇਸ ਤੋਂ ਬਾਅਦ ਉਸਨੂੰ ਪੁਲਿਸ ਦੀ ਗੱਡੀ ਵਿੱਚ ਬਿਠਾ ਲਿਆ ਗਿਆ। ਪੁਲਿਸ ਸੁਨਿਆਰੇ ਤੋਂ ਇਸ ਮਾਮਲੇ ਵਿੱਚ ਪੁੱਛਗਿੱਛ ਕਰ ਰਹੀ ਹੈ।

ABOUT THE AUTHOR

...view details