ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਪਿੰਡ ਰੂਰਲ ਬਸਤੀ ਵਿੱਚ ਨਾਬਾਲਗ਼ ਕਮਲਜੀਤ 2 ਮਾਰਚ ਨੂੰ ਘਰੋਂ ਗ਼ਾਇਬ ਹੋ ਗਈ ਸੀ ਜਿਸ ਦਾ ਲਾਸ਼ ਨੂੰ ਅੱਜ ਪੁਲਿਸ ਨੇ ਜਲੰਧਰ ਦੇ ਪਿੰਡ ਵਿੱਚੋਂ ਬਰਾਮਦ ਕੀਤਾ ਹੈ। ਕੁੜੀ ਦੀ ਲਾਸ਼ ਬੋਰੀ ਵਿੱਚ ਪਾਈ ਹੋਈ ਸੀ। ਲਾਸ਼ ਦੀ ਹਾਲਤ ਵੇਖ ਕੇ ਲਗਦਾ ਸੀ ਕਿ ਕੁੜੀ ਦੇ ਚੇਹਰੇ ਨੂੰ ਤੇਜ਼ਾਬ ਨਾਲ ਸਾੜਿਆ ਗਿਆ ਹੋਵੇ ਤਾਂ ਕਿ ਉਸ ਦੀ ਪਹਿਚਾਣ ਨਾ ਹੋ ਸਕੇ।
ਲੜਕੀ ਦੇ ਪਰਿਵਾਰ ਵਾਲਿਆਂ ਮੁਤਾਬਕ ਉਨ੍ਹਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੀ ਕੁੜੀ ਦਾ ਗੁਆਂਢ ਪਿੰਡ ਦੇ ਮੁੰਡੇ ਨਾਲ ਪ੍ਰੇਮ ਚੱਲ ਰਿਹਾ ਹੈ। ਇਸ ਤੋਂ ਥੋੜੇ ਟਾਇਮ ਬਾਅਦ ਲੜਕੀ ਘਰੋਂ ਗ਼ਾਇਬ ਹੋ ਗਈ। ਪਰਿਵਾਰ ਵਾਲਿਆਂ ਨੇ ਮੁੰਡੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮੁੰਡੇ ਵੱਲੋਂ ਜ਼ਹਿਰ ਖਾਣ ਦੀ ਗੱਲ ਸਾਹਮਣੇ ਆਈ ਹੈ।