ਪੰਜਾਬ

punjab

ETV Bharat / state

'ਆਪੇ' ਤੋਂ ਬਾਹਰ ਹੋਇਆ ਗੈਂਗਸਟਰ ਜੱਗੂ ਭਗਵਾਨਪੁਰੀਆ, ਕਰ ਬੈਠਾ ਵੱਡਾ ਨੁਕਸਾਨ - jaggu damage lcd

ਗੈਂਗਸਟਰ ਜੱਗੂ ਭਗਵਾਨਪੁਰੀਆ 'ਤੇ ਜੇਲ੍ਹ 'ਚ ਬੰਦ ਹੋਣ ਮਗਰੋਂ ਵੀ ਇੱਕ ਹੋਰ ਕੇਸ ਦਰਜ ਹੋ ਗਿਆ ਹੈ। ਇਸ ਕੇਸ ਦਾ ਕਾਰਨ ਜੱਗੂ ਭਗਵਾਨਪੁਰੀਆ ਦਾ ਗੁੱਸਾ ਹੈ। ਕੀ ਹੈ ਪੂਰਾ ਮਾਮਲਾ ਪੜ੍ਹੋ ਪੂਰੀ ਖ਼ਬਰ।

gangster jaggu bhagwanpuria damage lcd in kapurthala jail
'ਆਪੇ' ਤੋਂ ਬਾਹਰ ਹੋਇਆ ਗੈਂਗਸਟਰ ਜੱਗੂ ਭਗਵਾਨਪੁਰੀਆ, ਕੀਤਾ ਵੱਡਾ ਨੁਕਸਾਨ

By ETV Bharat Punjabi Team

Published : Jan 7, 2024, 9:19 PM IST

'ਆਪੇ' ਤੋਂ ਬਾਹਰ ਹੋਇਆ ਗੈਂਗਸਟਰ ਜੱਗੂ ਭਗਵਾਨਪੁਰੀਆ, ਕੀਤਾ ਵੱਡਾ ਨੁਕਸਾਨ

ਕਪੂਰਥਲਾ:ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ 'ਚ ਖ਼ਤਰਨਾਕ ਗੈਂਗਸਟਰ ਬੰਦੇ ਹਨ। ਜਿੰਨ੍ਹਾਂ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਨਾਲ ਝਗੜੇ, ਮਾਰਕੁੱਟ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਇੱਕ ਅਜਿਹਾ ਹੀ ਮਾਮਲਾ ਹੁਣ ਕਪੂਰਥਲਾ ਜੇਲ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਗੈਂਗਸਟਰ ਜੱਗੂ ਭਗਵਾਨਪੁਰੀਆ ਬੰਦਾ ਹੈ।ਇਸ ਗੈਂਗਸਟਰ ਵੱਲੋਂ ਜੇਲ੍ਹ 'ਚ ਸਰਕਾਰੀ ਜਾਇਦਾਦ ਦੀ ਭੰਨ ਤੋੜ ਕੀਤੀ ਗਈ ਹੈ।ਗੈਂਗਸਟਰ ਜੱਗੂ ਵੱਲੋਂ ਆਪਣੇ ਗੁੱਸੇ 'ਤੇ ਕਾਬੂ ਨਹੀਂ ਕੀਤਾ ਗਿਆ ਜਿਸ ਮਗਰੋਂ ਉਸ ਨੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਹੈ।

ਜੱਗੂ ਭਗਵਾਨਪੁਰੀਆ ਦਾ ਗੁੱਸਾ: ਗੈਂਗਸਟਰ ਜੱਗੂ ਭਗਵਾਨਪੁਰੀਆ 'ਤੇ ਦਰਜਨਾਂ ਕੇਸ ਚੱਲ ਰਹੇ ਹਨ। ਹੁਣ ਇੰਨ੍ਹਾਂ ਕੇਸਾਂ 'ਚ ਇੱਕ ਕੇਸ ਹੋਰ ਜੁੜ ਗਿਆ ਹੈ। ਦਰਅਸਲ ਹੁਣ ਗੈਂਗਸਟਰ ਜੱਗੂ ਖਿਲਾਫ 427 ਆਈਪੀਸੀ ਅਤੇ 42-ਏ ਪ੍ਰਿਜ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਜਾਣਕਾਰੀ ਮੁਤਾਬਿਕ ਇਹ ਕੇਸ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਦਰਜ ਕੀਤਾ ਗਿਆ ਹੈ। ਜੇਲ੍ਹ 'ਚ ਬੰਦ ਗੈਂਗਸਟਰ ਵੱਲੋਂ ਬੈਰਕ 'ਚ ਲੱਗੀ ਐੱਲ.ਸੀ.ਡੀ. ਪਹਿਲਾਂ ਕੰਧ ਤੋਂ ਉਤਾਰ ਕੇ ਹੇਠਾਂ ਸੁੱਟੀ ਗਈ ਅਤੇ ਫਿਰ ਲੱਤਾਂ ਨਾਲ ਉਸ ਨੂੰ ਤੋੜ ਦਿੱਤਾ ਗਿਆ।

ਕਿਉਂ ਆਇਆ ਜੱਗੂ ਭਗਵਾਨਪੁਰੀਆ ਨੂੰ ਗੁੱਸਾ:ਦੱਸਿਆ ਜਾ ਰਿਹਾ ਹੈ ਕਿ ਬੈਰਕ 'ਚ ਜੱਗੂ ਦੀ ਕੈਦੀ ਨਾਲ ਬਹਿਸ ਮਗਰੋਂ ਜੱਗੂ ਭਗਵਾਨਪੁਰੀਆ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਸਰਕਾਰੀ ਜਾਇਦਾਦ ਨੂੰ ਹੀ ਨੁਕਸਾਨ ਪਹੁੰਚਾ ਦਿੱਤਾ।ਜਿਸ ਤੋਂ ਬਾਅਦ ਜੇਲ੍ਹ ਪ੍ਰਸਾਸ਼ਨ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ ਪੁਲਿਸ ਨੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਕੇਸ ਦਰਜ ਕਰ ਲਿਆ ਹੈ।

ਬੈਰਕ 'ਚ ਕਿਉਂ ਲਗਾਈ ਸੀ ਐੱਲ.ਸੀ.ਡੀ.:ਸਹਾਇਕ ਸੁਪਰਡੈਂਟ ਨਵਦੀਪ ਸਿੰਘ ਨੇ ਦੱਸਿਆ ਕਿ 29 ਦਸੰਬਰ 2023 ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਉੱਚ ਸੁਰੱਖਿਆ ਵਾਲੀ ਬੈਰਕ ਵਿੱਚ ਐਲ.ਸੀ.ਡੀ. ਲਗਾਈ ਗਈ ਸੀ, ਜਿਸ ਦੀ ਵਰਤੋਂ ਉਕਤ ਬੈਰਕ ਵਿੱਚ ਬੰਦ ਕੈਦੀ ਨਾਲ ਬਹਿਸ ਰਿਕਾਰਡ ਕਰਨ ਲਈ ਕੀਤੀ ਗਈ ਸੀ ਪਰ ਜੇਲ੍ਹ 'ਚ ਬੰਦ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਵੱਲੋਂ ਇਸ ਨੂੰ ਤੋੜ ਦਿੱਤਾ ਗਿਆ ਹੈ।

ਕੈਦੀ ਨਾਲ ਬਹਿਸ: ਬੈਰਕ 'ਚ ਬੰਦ ਕੈਦੀ ਨਾਲ ਬਹਿਸ ਮਗਰੋਂ ਜੱਗੂ ਭਗਵਾਨਪੁਰੀਆ ਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਕਿ ਕੰਧ ਤੋਂ ਐਲਸੀਡੀ ਉਤਾਰ ਕੇ ਜ਼ਮੀਨ 'ਤੇ ਸੁੱਟ ਦਿੱਤੀ ਅਤੇ ਲੱਤਾਂ ਮਾਰ ਕੇ ਤੋੜ ਦਿੱਤਾ। ਇਸ ਤਰ੍ਹਾਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਜੇਲ੍ਹ ਦੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ, ਉੱਥੇ ਹੀ ਬਿਜਲੀ ਦੇ ਸਾਮਾਨ ਨਾਲ ਛੇੜਛਾੜ ਕਰਕੇ ਜੇਲ ਦੇ ਕੈਦੀਆਂ ਦੀ ਜਾਨ ਨੂੰ ਵੀ ਖਤਰਾ ਪੈਦਾ ਕੀਤਾ ਹੈ। ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਨੇ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ।

ABOUT THE AUTHOR

...view details