ਫਗਵਾੜਾ: ਸ਼ਹਿਰ ’ਚ ਇੱਕ ਵਾਰ ਫੇਰ ਇਨਸਾਨੀਅਤ ਸ਼ਰਮਸਾਰ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਾਂ ਆਪਣੇ ਰੌਦੇ ਬੱਚੇ ਨੂੰ ਸ਼ਹਿਰ ’ਚ ਛੱਡ ਫ਼ਰਾਰ ਹੋ ਗਈ। ਸੰਘਣੀ ਆਬਾਦੀ ਵਾਲੇ ਸਿੰਗਲਾ ਮਾਰਕੀਟ ’ਚ ਲੋਕਾਂ ਨੂੰ ਇਸ ਘਟਨਾ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਛੋਟਾ ਬੱਚਾ ਇਕੱਲਾ ਬੈਠਾ ਰੋ ਰਿਹਾ ਸੀ। ਬੱਚੇ ਨੂੰ ਰੋਂਦੇ ਦੇਖ ਸਥਾਨਕ ਲੋਕਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਮਗਰੋਂ ਪੁਲਿਸ ਨੇ ਬੱਚੇ ਨੂੰ ਚਿਲਡਰਨ ਹੋਮ ਵਿੱਚ ਭੇਜ ਦਿੱਤਾ ਹੈ।
ਸ਼ਹਿਰ ਵਿਚਾਲੇ ਬੱਚੇ ਨੂੰ ਇਕੱਲਾ ਛੱਡ ਕੇ ਫਰਾਰ ਹੋਈ ‘ਕਲਯੁੱਗੀ ਮਾਂ’ ਇਹ ਵੀ ਪੜੋ: weekend Lockdown: ਚੰਡੀਗੜ੍ਹ 'ਚ ਅਜੇ ਨਹੀਂ ਮਿਲੇਗੀ ਰਾਹਤ
ਇਸ ਪੂਰੀ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਬੱਚੇ ਨੂੰ ਚੁੱਕ ਕੇ ਲੈ ਆ ਰਹੀ ਹੈ। ਉਥੇ ਹੀ ਐਸਐਚਓ ਸਿਟੀ ਨੇ ਦੱਸਿਆ ਕਿ ਮਾਮਲੇ ਸਬੰਧੀ ਡੂੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਔਰਤ ਦੀ ਭਾਲ ਵੀ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਔਰਤ ਦੀ ਭਾਲ ਕਰ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚਾ ਬਿਲਕੁੱਲ ਠੀਕ ਹੈ ਜਿਸ ਨੂੰ ਚਿਲਡਰਨ ਹੋਮ ਭੇਜ ਦਿੱਤਾ ਗਿਆ ਹੈ।
ਇਹ ਵੀ ਪੜੋ: ਬਦਮਾਸ਼ਾਂ ਨੇ ਪ੍ਰਵਾਸੀ ਕੋਲੋਂ ਮੋਬਾਈਲ ਖੋਹ ਕੀਤੀ ਵੱਡੀ ਵਾਰਦਾਤ