ਕਪੂਰਥਲਾ: ਸਤਲੁਜ ਦਰਿਆ ਦਾ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਵੱਡੀ ਗਿਣਤੀ 'ਚ ਮੱਛੀਆਂ ਮਰ ਰਹੀਆਂ ਹਨ ਜੋ ਕਿ ਦਰਿਆ ਦੇ ਜ਼ਹਿਰੀਲੇ ਹੋਏ ਪਾਣੀ ਕਾਰਨ ਸਾਹ ਲੈਣ ਲਈ ਉੱਪਰ ਤੈਰ ਰਹੀਆਂ ਹਨ ਤੇ ਕੁਝ ਤੜਫ ਤੜਫ ਕੇ ਮਰ ਚੁਕੀਆਂ ਹਨ।
ਖ਼ਦਸ਼ਾ ਇਹ ਹੈ ਕਿ ਪੁਲਿਸ ਵਲੋ ਨਜਾਇਜ ਸ਼ਰਾਬ ਦਾ ਕਾਰੋਬਾਰ ਕਰਦੇ ਸ਼ਰਾਬ ਮਾਫੀਏ ਖ਼ਿਲਾਫ਼ ਜ਼ੋਰਦਾਰ ਮੁਹਿੰਮ ਚਲਾਈ ਗਈ ਹੈ ਤੇ ਧੜਾਧੜ ਨਜਾਇਜ ਸ਼ਰਾਬ ਦੀਆਂ ਚਲਦੀਆਂ ਭੱਠੀਆਂ ਸਮੇਤ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਰਹੇ ਹਨ।
ਬੀਤੇ ਦਿਨ ਲੁਧਿਆਣਾ ਵਿਖੇ ਪੁਲਿਸ ਨੇ ਲਾਹਣ ਨੂੰ ਨਸ਼ਟ ਕਰਦਿਆਂ ਦਰਿਆ ਵਿੱਚ ਵਹਾ ਦਿੱਤਾ ਸੀ ਅਤੇ ਪੁਲਿਸ ਦੀ ਕਾਰਵਾਈ ਦੇ ਡਰ ਕਾਰਨ ਹੀ ਨਕਲੀ ਸ਼ਰਾਬ ਬਣਾਉਣ ਵਾਲੇ ਸ਼ਰਾਬ ਮਾਫੀਏ ਵੱਲੋ ਆਪਣਾ ਬਚਾਓ ਕਰਨ ਲਈ ਕੱਚੀ ਲਾਹਣ ਦੇ ਡਰੰਮ ਤੇ ਹੋਰ ਜ਼ਹਿਰੀਲੇ ਕੈਮੀਕਲ ਸਤਲੁਜ ਦਰਿਆ 'ਚ ਰੋੜਣ ਦਾ ਸ਼ੱਕ ਹੈ।
ਪੁਲਿਸ ਤੇ ਤਸਕਰਾਂ ਵੱਲੋਂ ਦਰਿਆ ਵਿੱਚ ਲਾਹਣ ਰੋੜਨਾ ਵੀ ਮੱਛੀਆਂ ਦੀ ਮੌਤ ਦਾ ਕਾਰਨ ਹੋ ਸਕਦਾ ਹੈ ਹਾਲਾਕਿ ਪ੍ਰਦੂਸ਼ਣ ਬੋਰਡ ਦੀ ਜਾਂਚ ਤੋ ਬਾਅਦ ਹੀ ਇਹ ਸਪੱਸਟ ਹੋ ਸਕੇਗਾ।