ਪੰਜਾਬ

punjab

ETV Bharat / state

Sultanpur Lodhi: ਪਿੰਡ ਕੜ੍ਹਾਲ ਕਲਾਂ 'ਚ ਮਨਾਇਆ ਗਿਆ ਤੀਆਂ ਦਾ ਤਿਉਹਾਰ, ਕੁੜੀਆਂ ਨੇ ਪਾਈਆਂ ਧੂਮਾਂ - ਕਪੂਰਥਲਾ

ਸੁਲਤਾਨਪੁਰ ਲੋਧੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਖਾਸ ਤੌਰ ਉੱਤੇ ਧੀਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ। ਇਸ ਦੌਰਾਨ ਉਹਨਾਂ ਕਿਹਾ ਕਿ ਦਹਾਕਿਆਂ ਬਾਅਦ ਇਹ ਦਿਨ ਦੇਖਣ ਨੂੰ ਮਿਲਿਆ ਹੈ ਜਿਥੇ ਸੱਭਿਆਚਾਰ ਦੀ ਖੁਸ਼ਬੂ ਆਈ ਹੈ।

Festival of teeyan was celebrated in Kahal Kalan village sultanpur lodhi
Sultanpur Lodhi : ਪਿੰਡ ਕੜ੍ਹਾਲ ਕਲਾਂ 'ਚ ਮਨਾਇਆ ਗਿਆ ਤੀਆਂ ਦਾ ਤਿਉਹਾਰ,ਵਿਆਹੀਆਂ ਤੇ ਕੁਆਰੀਆਂ ਕੁੜੀਆਂ 'ਚ ਨਜ਼ਰ ਆਇਆ ਉਤਸ਼ਾਹ

By

Published : Aug 8, 2023, 8:07 AM IST

ਪਿੰਡ ਕੜ੍ਹਾਲ ਕਲਾਂ 'ਚ ਮਨਾਇਆ ਗਿਆ ਤੀਆਂ ਦਾ ਤਿਉਹਾਰ

ਸੁਲਤਾਨਪੁਰ ਲੋਧੀ:ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ, ਗਿੱਧਾ ਪਾਉਂਦੀਆਂ ਹੋਈਆਂ ਇੱਕ-ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ। ਜਿਹੜੀਆਂ ਔਰਤਾਂ ਨੇ ਬਚਪਨ ਵਿੱਚ ਤੀਆਂ ਦਾ ਮਾਹੌਲ ਦੇਖਿਆ ਹੈ, ਉਨ੍ਹਾਂ ਦੇ ਮਨ ਵਿੱਚ ਦੁਬਾਰਾ ਤੀਆਂ ‘ਤੇ ਜਾਣ ਦਾ ਚਾਅ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਪਿੰਡ ਕੜ੍ਹਾਲ ਕਲਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਇਲਾਕਾ ਭਰ ਦੀਆਂ ਵਿਆਹੀਆਂ ਤੇ ਕੁਆਰੀਆਂ ਮੁਟਿਆਰਾਂ ਤੇ ਨਾਲ ਬੱਚਿਆ ਤੋਂ ਲੈਕੇ ਬਜ਼ੁਰਗ ਵੀ ਸ਼ਾਮਿਲ ਹੋਏ। ਖਾਸ ਗੱਲ ਇਹ ਰਹੀ ਕਿ ਇਹ ਤਿਉਹਾਰ ਇੱਕ ਮੇਲੇ ਵਾਂਗ ਮਨਾਇਆ ਗਿਆ।

ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵੇਗੀ ਰੰਗਲਾ ਪੰਜਾਬ : ਇਸੇ ਦੌਰਾਨ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਤੋਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੀ ਪਹੁੰਚੇ। ਇਸ ਦੌਰਾਨ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਪੰਜਾਬ ਦੇ ਉਸ ਅਮੀਰ ਸੱਭਿਆਚਾਰ ਤੇ ਪੁਰਾਤਨ ਵਿਰਸੇ ਦੀ ਯਾਦ ਕਰਵਾਉਂਦਾ ਹੈ, ਜੋ ਅੱਜ-ਕੱਲ੍ਹ ਘੱਟ ਹੀ ਵੇਖਣ ਨੂੰ ਮਿਲਦਾ ਹੈ। ਉਹਨਾਂ ਕਿਹਾ ਕਿ ਸਾਡੀ ਨੌਜਵਾਨ ਪੀੜੀ ਪੱਛਮੀ ਸੱਭਿਆਚਾਰ ਤੋਂ ਪ੍ਰਭਾਵਿਤ ਹੋ ਕੇ ਪ੍ਰਵਾਸ ਕਰ ਰਹੀ ਹੈ। ਜਿਸ ਕਾਰਨ ਸਾਡਾ ਪੰਜਾਬ ਦਾ ਉਹ ਪੁਰਾਤਨ ਤੇ ਅਮੀਰ ਸੱਭਿਆਚਾਰ ਹੁਣ ਅਲੋਪ ਹੁੰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਹੈ ਕਿ ਜਿਸ ਰੰਗਲਾ ਪੰਜਾਬ ਦਾ ਸੁਪਨਾ ਉਨ੍ਹਾਂ ਨੇ ਵੇਖਿਆ ਹੈ ਉਹ ਜਲਦੀ ਪੂਰਾ ਹੋਵੇਗਾ।

ਪੰਜਾਬੀ ਵਿਰਸੇ ਨੂੰ ਮੁੜ ਸੁਰਜੀਤ ਕਰਨ ਲਈ ਪਹਿਲ : ਇਸ ਦੌਰਾਨ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਤੋਂ ਮਹਿਲਾ ਵਿੰਗ ਦੀ ਆਗੂ ਰਜਿੰਦਰ ਕੌਰ ਰਾਜ ਨੇ ਖਾਸ ਤੌਰ 'ਤੇ ਸ਼ਮੂਲੀਅਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਪੰਜਾਬ ਦੇ ਪੁਰਾਤਨ ਵਿਰਸੇ ਨੂੰ ਅੱਜ ਵੀ ਜਿਉਂਦਾ ਰੱਖਿਆ ਗਿਆ ਹੈ। ਉਹਨਾਂ ਕਿਹਾ ਕੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਈ ਸੀ ਤਾਂ ਉਹਨਾਂ ਦਾ ਇਕੋ ਇਕ ਮਿਸ਼ਨ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦਾ ਸੀ, ਜੋ ਪੰਜਾਬ ਦੇ ਅਜਿਹੇ ਪੁਰਾਤਨ ਸੱਭਿਆਚਾਰ ਨਾਲ ਸੰਬੰਧਤ ਤਿਉਹਾਰਾਂ ਨੂੰ ਵੇਖ ਕੇ ਪੂਰਾ ਹੋਣ ਦੀ ਕਗਾਰ ਤੇ ਲੱਗ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਛੋਟੇ-ਛੋਟੇ ਬੱਚਿਆਂ ਵੱਲੋਂ ਇਸ ਤਿਉਹਾਰ ਦਾ ਹਿੱਸਾ ਬਣਿਆ ਗਿਆ ਹੈ, ਉਸ ਤੋਂ ਇਹ ਸਾਫ ਜਾਹਿਰ ਹੁੰਦਾ ਹੈ ਕਿ ਚਾਹੇ ਕੁਝ ਲੋਕ ਪੱਛਮੀ ਸੱਭਿਆਚਾਰ ਦੇ ਪਰਭਾਵ ਹੇਠ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ, ਪਰ ਬਹੁਤੇ ਲੋਕ ਅਜਿਹੇ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਦੇ ਅਮੀਰ ਤੇ ਪੁਰਾਣੇ ਵਿਰਸੇ ਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ।

ਉਥੇ ਹੀ ਇਸ ਦੌਰਾਨ ਪਿੰਡ ਕੜ੍ਹਾਲ ਕਲਾਂ ਦੇ ਸਰਪੰਚ ਨਿਸ਼ਾਨ ਸਿੰਘ ਚਾਹਲ ਨੇ ਦੱਸਿਆ ਕਿ ਜਿਸ ਵਕਤ ਪਿੰਡ ਦੀ ਪੰਚਾਇਤ ਨੇ ਇਸ ਤਿਉਹਾਰ ਨੂੰ ਕਰਵਾਉਣ ਦੇ ਲਈ ਪਿੰਡ ਦੀਆਂ ਧੀਆਂ ਅਤੇ ਔਰਤਾਂ ਦੇ ਵਿਚਾਰ ਲਏ ਤਾਂ ਉਸ ਵਕਤ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਪਿੰਡ ਦੇ ਮਾਣ ਹੈ ਕਿ ਜਿਸ ਵਿਰਸੇ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਸੀ। ਉਸ ਵਿਰਸੇ ਦੇ ਨਾਲ ਜੋੜਨ ਲਈ ਪਿੰਡ ਦੀ ਪੰਚਾਇਤ ਨੇ ਇੱਕ ਸ਼ਲਾਘਾਯੋਗ ਕਦਮ ਉਠਾਇਆ ਹੈ।

ABOUT THE AUTHOR

...view details