ਪੰਜਾਬ

punjab

ETV Bharat / state

ਆਬਕਾਰੀ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਨਾਜਾਇਜ਼ ਸ਼ਰਾਬ ਦਾ ਟਰੱਕ ਕੀਤਾ ਕਾਬੂ - ਸ਼ਰਾਬ ਦੀ ਤਸਕਰੀ

ਕਪੂਰਥਲਾ ਆਬਕਾਰੀ ਵਿਭਾਗ ਨੇ ਸ਼ਰਾਬ ਦੀ ਤਸਕਰੀ ਰੋਕਣ ਲਈ ਵਿੱਢੀ ਗਈ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਸੁਲਤਾਨਪੁਰ ਲੋਧੀ ਰੋਡ 'ਤੇ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਲੈ ਕੇ ਜਾ ਰਿਹਾ ਟਰੱਕ ਕਾਬੂ ਕੀਤਾ, ਜੋ ਕਿ ਅੰਮ੍ਰਿਤਸਰ ਤੋਂ ਬਗੈਰ ਕਿਸੇ ਪਰਮਿਟ ਦੇ ਸ਼ਰਾਬ ਲੈ ਕੇ ਆ ਰਿਹਾ ਸੀ।

ਆਬਕਾਰੀ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਨਾਜਾਇਜ਼ ਸ਼ਰਾਬ ਦਾ ਟਰੱਕ ਕੀਤਾ ਕਾਬੂ
ਆਬਕਾਰੀ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਨਾਜਾਇਜ਼ ਸ਼ਰਾਬ ਦਾ ਟਰੱਕ ਕੀਤਾ ਕਾਬੂ

By

Published : Jul 28, 2020, 12:39 PM IST

ਕਪੂਰਥਲਾ: ਆਬਕਾਰੀ ਵਿਭਾਗ ਨੂੰ ਸ਼ਰਾਬ ਦੀ ਤਸਕਰੀ ਰੋਕਣ ਲਈ ਵਿੱਢੀ ਗਈ ਮੁਹਿੰਮ ਤਹਿਤ ਵੱਡੀ ਕਾਮਯਾਬੀ ਮਿਲੀ। ਪੁਲਿਸ ਨੇ ਸੁਲਤਾਨਪੁਰ ਲੋਧੀ ਰੋਡ 'ਤੇ ਪਿੰਡ ਡਡਵਿੰਡੀ ਨੇੜੇ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਲੈਕੇ ਜਾ ਰਿਹਾ ਟਰੱਕ ਫੜਿਆ। ਇਹ ਸ਼ਰਾਬ ਅੰਮ੍ਰਿਤਸਰ ਤੋਂ ਬਗੈਰ ਕਿਸੇ ਪਰਮਿਟ ਦੇ ਲਿਆਂਦੀ ਜਾ ਰਹੀ ਸੀ।

ਸਹਾਇਕ ਆਬਕਾਰੀ ਕਮਿਸ਼ਨਰ ਹਰਦੀਪ ਭੰਵਰਾਂ ਨੇ ਦੱਸਿਆ ਕਿ ਉਨਾਂ ਨੂੰ ਟਾਟਾ-407 ਰਾਹੀਂ ਸ਼ਰਾਬ ਤਸਕਰੀ ਕੀਤੇ ਜਾਣ ਦੀ ਸੂਚਨਾ ਮਿਲੀ ਸੀ, ਜਿਸ 'ਤੇ ਕਾਰਵਾਈ ਕਰਦਿਆਂ ਵਿਭਾਗ ਦੀ ਟੀਮ ਨੇ ਵਿਸ਼ੇਸ਼ ਨਾਕਾ ਬੰਦੀ ਕੀਤੀ। ਉਨਾਂ ਦੱਸਿਆ ਕਿ ਟਰੱਕ ਚਾਲਕ ਨੇ ਨਾਕੇ 'ਤੇ ਵਿਭਾਗ ਦੀ ਟੀਮ ਨੂੰ ਦੇਖਕੇ ਟਰੱਕ ਭਜਾ ਲਿਆ ਜਿਸ ਦਾ ਪਿੱਛਾ ਕਰਕੇ ਡਡਵਿੰਡੀ ਨੇੜਿਓ ਕਾਬੂ ਕਰ ਲਿਆ ਗਿਆ।

ਆਬਕਾਰੀ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਨਾਜਾਇਜ਼ ਸ਼ਰਾਬ ਦਾ ਟਰੱਕ ਕੀਤਾ ਕਾਬੂ

ਉਨਾਂ ਦੱਸਿਆਂ ਕਿ ਟਰੱਕ ਚਾਲਕ ਟਰੱਕ ਛੱਡ ਕੇ ਖੇਤਾਂ ਵੱਲ ਭੱਜ ਗਿਆ ਜਿਸ ਨੂੰ ਪਿੱਛੇ ਭੱਜ ਕੇ ਕਾਬੂ ਕੀਤਾ ਗਿਆ। ਉਨਾਂ ਦੱਸਿਆ ਕਿ ਟਰੱਕ ਵਿਚੋਂ ਬਲੈੱਕ ਹਾਰਸ ਦੀਆਂ 285, ਥੰਡਰ ਬੋਲਟ ਦੀਆਂ 240 ਅਤੇ ਕਿੰਗਫਿਸ਼ਰ ਦੀਆਂ 60 ਪੇਟੀਆਂ ਬਰਾਮਦ ਹੋਈਆਂ। ਉਨਾਂ ਦੱਸਿਆ ਕਿ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤੇ ਵਿਅਕਤੀ ਨੂੰ ਸਿਟੀ ਥਾਣੇ ਕਪੂਰਥਲੇ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।

ABOUT THE AUTHOR

...view details