ਕਪੂਰਥਲਾ:ਕਪੂਰਥਲਾ ਦੇ ਵਿੱਚ ਇੱਕ ਈਟੀਟੀ ਅਧਿਆਪਕ (ETT teachers) ਮੋਬਾਇਲ ਟਾਵਰ 'ਤੇ ਚੜ੍ਹ ਗਿਆ ਅਤੇ ਆਤਮਹੱਤਿਆ ਕਰਨ ਦੀ ਧਮਕੀਆਂ ਦੇਣ ਲੱਗਾ। ਉਹਨੂੰ ਦੇਖ ਕੇ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਮੋਬਾਇਲ ਟਾਵਰ 'ਤੇ ਚੜ੍ਹਿਆ ETT ਅਧਿਆਪਕ ਜਦੋਂ ਇਹ ਮਾਮਲਾ ਪੁਲਿਸ ਦੇ ਵੱਸ ਤੋਂ ਬਾਹਰ ਹੋ ਗਿਆ ਤਾਂ ਪੁਲਿਸ ਨੇ ਸੈਨਾ ਦੇ ਜਵਾਨਾਂ ਦੀ ਮਦਦ ਦੇ ਲਈ ਸੈਨਿਕ ਅਧਿਕਾਰੀਆਂ ਕੋਲ ਗੁਹਾਰ ਲਗਾਈ। ਮੌਕੇ 'ਤੇ ਪੁੱਜ ਕੇ ਸੈਨਾ ਦੇ ਜਵਾਨਾਂ ਨੇ ਅਧਿਆਪਕ ਨੂੰ ਬੜੇ ਹੀ ਸਾਵਧਾਨ ਤਰੀਕੇ ਦੇ ਨਾਲ ਟਾਵਰ ਤੋਂ ਥੱਲੇ ਲਾਹ ਲਿਆ।
ਮਾਸਟਰ ਨਿਸ਼ਾਂਤ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਘਰ 2 ਮਹੀਨੇ ਪਹਿਲਾਂ ਚੋਰੀ ਹੋਈ ਸੀ ਅਤੇ ਉਸਦੀ ਰਿਪੋਰਟ ਪੁਲਿਸ ਕੋਲ ਲਿਖਵਾਈ ਸੀ ਪਰ ਪੁਲਿਸ ਨੇ ਨਾ ਹੀ ਚੋਰ ਨੂੰ ਫੜਿਆ 'ਤੇ ਨਾ ਹੀ ਕੋਈ ਕਾਰਵਾਈ ਕੀਤੀ।
ਜਿਸ ਦੇ ਵਜੋਂ ਉਹਨੂੰ ਨਿਆਏ ਨਾ ਮਿਲਣ ਤੋਂ ਦੁਖੀ ਹੋ ਕੇ ਉਸਨੇ ਟਾਵਰ 'ਤੇ ਆਤਮ ਹੱਤਿਆ ਕਰਨ ਦੀ ਕੋਸ਼ਿਸ ਕੀਤੀ। ਫਿਲਹਾਲ ਨਿਸ਼ਾਂਤ ਸ਼ਰਮਾ ਨੂੰ ਟਾਵਰ ਤੋਂ ਸੁਰੱਖਿਅਤ ਉਤਾਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ:ਆਖਿਰ, ਬੇਰੁਜ਼ਗਾਰ ਅਧਿਆਪਕ ਪੁਲਿਸ ਨੂੰ ਵੇਖ ਕਿਉਂ ਪਰਤੇ ਵਾਪਸ