ਪੰਜਾਬ

punjab

ETV Bharat / state

world Environment Day:ਸੰਤ ਸੀਚੇਵਾਲ ਤੇ ਸੰਤ ਸੇਵਾ ਸਿੰਘ ਨੂੰ ਸੰਯੁਕਤ ਰਾਸ਼ਟਰ ਨੇ ਕੀਤਾ ਸਨਮਾਨਤ - ਸੰਤ ਸੀਚੇਵਾਲ ਤੇ ਸੰਤ ਸੇਵਾ ਸਿੰਘ ਨੂੰ ਸੰਯੁਕਤ ਰਾਸ਼ਟਰ ਨੇ ਕੀਤਾ ਸਨਮਾਨਤ

ਵਿਸ਼ਵ ਵਾਤਾਵਰਣ ਦਿਵਸ(world Environment Day) ਪੰਜਾਬ ਦੇ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਤੇ ਸੰਤ ਸੇਵਾ ਸਿੰਘ ਨੂੰ ਸੰਯੁਕਤ ਰਾਸ਼ਟਰ ਨੇ ਸਨਮਾਨਤ ਕੀਤਾ ਹੈ। ਸਯੁੰਕਤ ਰਾਸ਼ਟਰ ਵੱਲੋਂ ਇਨ੍ਹਾਂ ਵਾਤਾਵਰਣ ਪ੍ਰੇਮੀਆਂ ਨੂੰ ਵਾਤਾਵਰਨ ਦੇ ਖੇਤਰ ਵਿੱਚ ਕੀਤੀਆਂ ਬੇਮਿਸਾਲ ਪ੍ਰਾਪਤੀਆਂ ਸਦਕਾ `ਫੇਥ ਫਾਰ ਅਰਥ ਕੌਸਲਰ-2021`ਨਾਲ ਸਨਮਾਨਿਤ ਕੀਤਾ ਗਿਆ।

ਸੰਤ ਸੀਚੇਵਾਲ ਤੇ ਸੰਤ ਸੇਵਾ ਸਿੰਘ ਨੂੰ ਸੰਯੁਕਤ ਰਾਸ਼ਟਰ ਨੇ ਕੀਤਾ ਸਨਮਾਨਤ
ਸੰਤ ਸੀਚੇਵਾਲ ਤੇ ਸੰਤ ਸੇਵਾ ਸਿੰਘ ਨੂੰ ਸੰਯੁਕਤ ਰਾਸ਼ਟਰ ਨੇ ਕੀਤਾ ਸਨਮਾਨਤ

By

Published : Jun 5, 2021, 7:04 AM IST

ਕਪੂਰਥਲਾ:ਸਯੁੰਕਤ ਰਾਸ਼ਟਰ ਦੇ ਵਾਤਾਵਰਨ ਪ੍ਰੋਗਰਾਮ ਤਹਿਤ ਪੰਜਾਬ ਦੀਆਂ ਦੋ ਵੱਡੀਆਂ ਧਾਰਮਿਕ ਤੇ ਵਾਤਵਾਰਣ ਪ੍ਰੇਮੀ ਸਖਸ਼ੀਅਤਾਂ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਪਦਮਸ੍ਰੀ ਸੰਤ ਸੇਵਾ ਸਿੰਘ ਖਡੂਰ ਸਾਹਿਬ ਨੂੰ ਵਾਤਾਵਰਨ ਦੇ ਖੇਤਰ ਵਿੱਚ ਕੀਤੀਆਂ ਬੇਮਿਸਾਲ ਪ੍ਰਾਪਤੀਆਂ ਸਦਕਾ `ਫੇਥ ਫਾਰ ਅਰਥ ਕੌਸਲਰ-2021` ਨਾਲ ਸਨਮਾਨਿਤ ਕੀਤਾ ਗਿਆ।ਸਯੁੰਕਤ ਰਾਸ਼ਟਰ ਦੇ ਵਾਤਾਵਰਨ ਪ੍ਰੋਗਰਾਮ ਤਹਿਤ ਦੇਸ਼ ਦੇ 18 ਸਖਸ਼ੀਅਤਾਂ ਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ।ਦੇਸ਼ ਵਿੱਚ ਵਾਤਾਵਰਣ ਦੀ ਨਿੱਘਰ ਰਹੀ ਹਾਲਤ ਬਾਰੇ ਸਯੁੰਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ,ਸ਼੍ਰਿਸ਼ਟੀ ਅਤੇ ਸਯੁੰਕਤ ਧਾਰਮਿਕ ਪ੍ਰੇਰਨਾ ਵੱਲੋਂ ਸਾਂਝੇ ਤੌਰ ਤੇ ਇਹ ਪ੍ਰੋਗਰਾਮ ਆਨ-ਲਾਈਨ ਕਰਵਾਇਆ ਗਿਆ।

ਸੰਤ ਸੀਚੇਵਾਲ ਤੇ ਸੰਤ ਸੇਵਾ ਸਿੰਘ ਨੂੰ ਸੰਯੁਕਤ ਰਾਸ਼ਟਰ ਨੇ ਕੀਤਾ ਸਨਮਾਨਤ

ਪ੍ਰਦੂਸ਼ਣ ਮੁਕਤ ਵਾਤਾਵਰਣ-ਸਵਾਮੀ ਆਦਿੱਤਿਆ ਨੰਦ

ਵਿਸ਼ਵ ਵਾਤਾਵਰਣ ਦਿਵਸ(world Environment Day)ਮੌਕੇ ਕਾਰਜਕਾਰੀ ਡਾਇਰੈਕਟਰ ਯੂਨਾਈਟਡ ਰਿਲੀਜਨ ਇਨੀਸ਼ੀਏਟਿਵ ਸਵਾਮੀ ਆਦਿੱਤਿਆ ਨੰਦ ਸਰਸਵਤੀ ਨੇ ਕਿਹਾ ਕਿ ਵਾਤਾਵਰਨ ਪੱਖੋਂ ਇਹ ਸਮਾਂ ਬਹੁਤ ਹੀ ਨਾਜ਼ੁਕ ਚੱਲ ਰਿਹਾ ਹੈ। ਦੇਸ਼ ਦੇ ਬਹੁਤ ਸਾਰੇ ਦੇਸ਼ ਦੇ ਵੱਡੇ ਅਤੇ ਛੋਟੇ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਤ ਹੋ ਚੁੱਕੀ ਹੈ। ਇਸ ਲਈ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ। ਦੇਸ਼ ਦੀਆਂ ਨਦੀਆਂ ਤੇ ਦਰਿਆ ਸੁੱਕਦੇ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ 165 ਕਿਲੋਮੀਟਰ ਲੰਮੀ ਪਵਿੱਤਰ ਕਾਲੀ ਵੇਈ ਦੀ ਕਾਰ ਸੇਵਾ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸ਼ਾਮੂਲੀਅਤ ਨਾਲ ਇੱਕ ਨਦੀ ਨੂੰ ਸਾਫ ਕਰਕੇ ਦੇਸ਼ ਲਈ ਮਿਸਾਲ ਪੈਦਾ ਕੀਤੀ ਗਈ ਹੈ। ਇਸ ਨਾਲ ਦੇਸ਼ ਦੀਆਂ ਹੋਰਨਾਂ ਪ੍ਰਦੂਸ਼ਤ ਹੋ ਚੁੱਕਿਆਂ ਨਦੀਆਂ ਨੂੰ ਸਾਫ਼ ਕਰਨ ਲਈ ਪ੍ਰੇਰਣਾ ਮਿਲਦੀ ਹੈ। ਇਸੇ ਤਰ੍ਹਾਂ ਸੰਤ ਸੇਵਾ ਸਿੰਘ ਵੱਲੋਂ ਵੀ ਵੱਡੇ ਪੱਧਰ 'ਤੇ ਰੁੱਖ ਲਗਾਉਣ ਦੀ ਮੁਹਿੰਮ ਦੇ ਨਤੀਜੇ ਸਾਡੇ ਸਾਹਮਣੇ ਹਨ।ਜੰਗਲਾਂ ਹੇਠ ਘੱਟ ਰਿਹਾ ਰਕਬਾ ਚਿੰਤਾ ਦਾ ਵਿਸ਼ਾ ਹੈ।

ਜ਼ਮੀਨੀ ਪਾਣੀ ਦੇ ਪੱਧਰ ਨੂੰ ਵਧਾਉਣ ਦੀ ਹੈ ਲੋੜ-ਸੰਤ ਸੀਚੇਵਾਲ

ਇਸ ਮੌਕੇ ਸੰਤ ਸੀਚੇਵਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਸੀਚੇਵਾਲ ਮਾਡਲ ਤਹਿਤ ਵਰਤੇ ਗਏ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੁੰਦੀ ਹੈ।ਇਸ ਮਾਡਲ ਨੂੰ ਦੇਸ਼ ਦੀ ਸਭ ਤੋਂ ਵੱਡੀ ਨਦੀ ਗੰਗਾ ਨੂੰ ਸਾਫ਼ ਕਰਨ ਲਈ ਲਾਗੂ ਕੀਤਾ ਗਿਆ ਹੈ ਪਰ ਉਸ ਤਰ੍ਹਾਂ ਦੇ ਨਤੀਜੇ ਨਹੀਂ ਮਿਲ ਰਹੇ। ਉਨ੍ਹਾਂ ਸਰਕਾਰ ਨੂੰ ਇਸ ਉੱਤੇ ਧਿਆਨ ਦੇਣ ਦੀ ਮੰਗ ਕੀਤੀ।

ਸਾਂਝੇ ਉਪਰਾਲੇ ਰਾਹੀਂ ਹੋ ਸਕਦਾ ਹੈ ਵਾਤਾਵਰਣ ਦਾ ਬਚਾਅ

ਸਯੁੰਕਤ ਰਾਸ਼ਟਰ ਵਾਤਾਵਰਨ ਦੇ ਭਾਰਤੀ ਦਫ਼ਤਰ ਦੇ ਮੁਖੀ ਅਤੁਲ ਬਗਾਏ ਨੇ ਆਨ -ਲਾਈਨ ਸਮਾਗਮ ਵਿੱਚ ਹਿੱਸਾ ਲੈਂਦਿਆ ਕਿਹਾ ਕਿ ਕੋਰੋਨਾ ਮਹਾਂਮਾਰੀ ਸਾਡੇ ਲਈ ਕੁਦਰਤ ਦਾ ਇੱਕ ਸੰਦੇਸ਼ ਹੈ ਤੇ ਪਿਛਲੇ ਦਹਾਕਿਆਂ ਦੌਰਾਨ ਕੁਦਰਤ ਨਾਲ ਕੀਤੇ ਖਿਲਵਾੜ ਦਾ ਨਤੀਜਾ ਹੈ। ਉਨ੍ਹਾਂ ਆਖਿਆ ਕਿ ਹੁਣ ਲੋੜ ਹੈ ਕਿ ਅਸੀਂ ਸਭ ਇੱਕਠੇ ਹੋ ਕੇ ਕੁਦਰਤ ਪ੍ਰਤੀ ਆਪਣਾ ਫਰਜ਼ ਨਿਭਾਈਏ ਅਤੇ ਧਰਮ ਆਧਾਰਿਤ ਸੰਸਥਾਵਾਂ ਇਸ 'ਚ ਵੱਡਾ ਯੋਗਦਾਨ ਪਾ ਸਕਦੀਆਂ ਹਨ। ਇਸ ਮੌਕੇ ਵਾਤਾਵਰਣ ਮਾਹਰਾਂ ਨੇ ਵੱਧ ਰਹੇ ਵਾਤਾਵਰਨ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਤੇ ਚਿੰਤਾ ਜ਼ਾਹਰ ਕਰਦਿਆਂ ਹਵਾ, ਪਾਣੀ ਅਤੇ ਧਰਤੀ ਨੂੰ ਬਚਾਉਣ ਲਈ ਸਾਂਝੇ ਤੌਰ ਤੇ ਉਪਰਾਲੇ ਕਰਨ ਦਾ ਸੰਦੇਸ਼ ਦਿੱਤਾ ।

ABOUT THE AUTHOR

...view details