ਕਪੂਰਥਲਾ :ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਬਣਨ ਤੋਂ ਬਾਅਦ ਹਰ ਪਾਸੇ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲ ਰਿਹਾ ਹੈ। ਇਸੇ ਤਹਿਤ ਸੁਲਤਾਨਪੁਰ ਲੋਧੀ ਦੇ ਪਿੰਡ ਵੀ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ, ਜਿਸਦੇ ਬਚਾਅ ਲਈ ਐਸਜੀਪੀਸੀ ਪਹਿਲੇ ਦਿਨ ਤੋਂ ਹੀ ਸੇਵਾ ਦੇ ਕਾਰਜ ਨਿਭਾਉਂਦਿਆਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਪਹੁੰਚਾ ਰਹੀ ਹੈ। ਇਸੇ ਤਰ੍ਹਾਂ ਅੱਜ ਡੀਐਸਜੀਐਮਸੀ ਦੀ ਪੂਰੀ ਟੀਮ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪੁੱਜੀ ਤੇ ਐਸਜੀਪੀਸੀ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਦੇ ਕਈ ਟਰੱਕ ਭਰਕੇ ਹੜ੍ਹ ਪ੍ਰਭਾਵਿਤ ਪਿੰਡ ਵਿੱਚ ਲਿਜਾਕੇ ਹੜ੍ਹ ਪੀੜਤਾਂ ਤੱਕ ਪਹੁੰਚਾਇਆ।
ਐਸਜੀਪੀਸੀ ਦੇ ਸਹਿਯੋਗ ਨਾਲ 50 ਲੱਖ ਦੀ ਸਮੱਗਰੀ ਦਾ ਇੰਤਜ਼ਾਮ :ਇਕ ਖਾਸ ਗੱਲਬਾਤ ਦੌਰਾਨ ਡੀਐਸਜੀਐਮਸੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਦੱਸਿਆ ਕਿ ਕੀ ਐਸਜੀਪੀਸੀ ਵਧਾਈ ਦੀ ਪਾਤਰ ਹੈ ਕਿ ਉਹ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪੀੜਤਾਂ ਲਈ ਪਹਿਲੇ ਦਿਨ ਤੋਂ ਡਟੀ ਹੋਈ ਹੈ ਅਤੇ ਘਰ ਘਰ ਜਾ ਕੇ ਰਾਹਤ ਸਮੱਗਰੀ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਈ ਪਿੰਡ ਹੜ੍ਹ ਦੇ ਨਾਲ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹਨ ਅਤੇ ਉਨ੍ਹਾਂ ਪਿੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰਾਹ ਸਮੱਗਰੀ ਨਹੀਂ ਪਹੁੰਚ ਪਾ ਰਹੀ ਤਾਂ ਉਨ੍ਹਾਂ ਨੇ ਐਸਜੀਪੀਸੀ ਦੇ ਨਾਲ ਮਿਲ ਕੇ 50 ਲੱਖ ਰੁਪਏ ਦੀ ਸਮੱਗਰੀ ਦਾ ਇੰਤਜ਼ਾਮ ਕੀਤਾ ਤਾਂ ਜੋ ਪ੍ਰਭਾਵਿਤ ਹੋਏ ਪਿੰਡਾਂ ਵਿੱਚ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਸਕੇ।
- Punjab Floods: ਹੜ੍ਹ ਪੀੜਿਤ ਕਿਸਾਨਾਂ ਲਈ ਮਸੀਹਾ ਬਣਿਆ ਇਹ ਪਿੰਡ, ਤਿਆਰ ਕੀਤੀ ਝੋਨੇ ਦੀ ਪਨੀਰੀ, ਕਿਸਾਨਾਂ ਨੂੰ ਦੇਣਗੇ ਮੁਫ਼ਤ- ਵੇਖੋ ਖਾਸ ਰਿਪੋਰਟ
- Mansa Flood Condition: ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਪਾਣੀ ਹੋਇਆ ਦਾਖਲ
- CM Kejriwal Meeting:ਬੈਂਗਲੁਰੂ 'ਚ ਵਿਰੋਧੀ ਧਿਰ ਦੀ ਬੈਠਕ 'ਚ AAP ਸ਼ਾਮਲ ਹੋਵੇਗੀ ਜਾਂ ਨਹੀਂ ? ਫੈਸਲਾ ਅੱਜ