ਪੰਜਾਬ

punjab

ETV Bharat / state

ਡਾ. ਅਬਦੁਲ ਕਲਾਮ ਦੇ ਸਹਾਇਕ ਡਾ. ਬੀ ਐਨ ਗੁਪਤਾ ਨੇ ਸੁਲਤਾਨਪੁਰ ਲੋਧੀ ਕਾਲੀ ਵੇਈ ਦਾ ਕੀਤਾ ਦੌਰਾ - ਸੰਤ ਸੀਚੇਵਾਲ

ਇਤਿਹਾਸਿਕ ਨਗਰ ਸੁਲਤਾਨਪੁਰ ਲੋਧੀ 'ਚ ਅੱਜ ਇਸ਼ਰੋ ਦੇ ਸਾਬਕਾ ਨਿਰਦੇਸ਼ਕ ਡਾ. ਐਨ ਕੇ ਗੁਪਤਾ ਆਪਣੀ ਟੀਮ ਨਾਲ ਪਵਿੱਤਰ ਕਾਲੀ ਵੇਈਂ ਦੇ ਦਰਸ਼ਨ ਕਰਨ ਲਈ ਪੁੱਜੇ।ਡਾ. ਐਨ ਕੇ ਗੁਪਤਾ ਨੇ ਇਕ ਸਹਾਇਕ ਵਜੋਂ ਡਾ. ਅਬਦੁਲ ਕਲਾਮ ਦੇ ਨਾਲ ਲੰਬਾ ਸਮਾਂ ਬਤੀਤ ਕੀਤਾ ਸੀ।

ਡਾ. ਅਬਦੁਲ ਕਲਾਮ ਦੇ ਸਹਾਇਕ ਡਾ. ਬੀ ਐਨ ਗੁਪਤਾ ਨੇ ਸੁਲਤਾਨਪੁਰ ਲੋਧੀ ਕਾਲੀ ਵੇਈਂ ਦਾ ਕੀਤਾ ਦੌਰਾ
ਡਾ. ਅਬਦੁਲ ਕਲਾਮ ਦੇ ਸਹਾਇਕ ਡਾ. ਬੀ ਐਨ ਗੁਪਤਾ ਨੇ ਸੁਲਤਾਨਪੁਰ ਲੋਧੀ ਕਾਲੀ ਵੇਈਂ ਦਾ ਕੀਤਾ ਦੌਰਾ

By

Published : Oct 2, 2021, 1:53 PM IST

ਕਪੂਰਥਲਾ: ਇਤਿਹਾਸਿਕ ਨਗਰ ਸੁਲਤਾਨਪੁਰ ਲੋਧੀ 'ਚ ਅੱਜ ਇਸ਼ਰੋ ਦੇ ਸਾਬਕਾ ਨਿਰਦੇਸ਼ਕ ਡਾ. ਐਨ ਕੇ ਗੁਪਤਾ ਆਪਣੀ ਟੀਮ ਨਾਲ ਪਵਿੱਤਰ ਕਾਲੀ ਵੇਈ ਦੇ ਦਰਸ਼ਨ ਕਰਨ ਲਈ ਪੁੱਜੇ। ਡਾ. ਐਨ ਕੇ ਗੁਪਤਾ ਨੇ ਇਕ ਸਹਾਇਕ ਵਜੋਂ ਡਾ. ਅਬਦੁਲ ਕਲਾਮ ਦੇ ਨਾਲ ਲੰਬਾ ਸਮਾਂ ਬਤੀਤ ਕੀਤਾ ਸੀ।

ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਇਸ਼ਰੋ ਦੇ ਸਾਬਕਾ ਨਿਰਦੇਸ਼ਕ ਡਾ. ਐਨ ਕੇ ਗਪਤਾ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸ ਅਤੇ ਪਵਿੱਤਰ ਕਾਲੀ ਵੇਈਂ ਦੇ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ।

ਡਾ. ਅਬਦੁਲ ਕਲਾਮ ਦੇ ਸਹਾਇਕ ਡਾ. ਬੀ ਐਨ ਗੁਪਤਾ ਨੇ ਸੁਲਤਾਨਪੁਰ ਲੋਧੀ ਕਾਲੀ ਵੇਈ ਦਾ ਕੀਤਾ ਦੌਰਾ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ਼ਰੋ ਦੇ ਸਾਬਕਾ ਨਿਰਦੇਸ਼ਕ ਡਾ. ਐਨ. ਕੇ. ਗੁਪਤਾ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਆ ਕੇ ਉਨ੍ਹਾਂ ਨੂੰ ਤੀਰਥ ਯਾਤਰਾ ਤੇ ਆਉਣ ਵਰਗਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਥਾਂ ਕਿਸੇ ਸਵਰਗ ਤੋਂ ਘੱਟ ਨਹੀਂ। ਇੱਥੋਂ ਜਿਹਾ ਸਾਫ਼ ਸੁਥਰਾ ਦੇਸ਼ ਦੇ ਕਿਸੇ ਵੀ ਰਾਜ ਚ ਨਹੀਂ ਹੈ। ਇਹ ਸਾਫ਼ ਸੁਥਰਾ ਮਾਹੌਲ ਇਸ ਪਵਿੱਤਰ ਥਾਂ ਦੀ ਸੁੰਦਰਤਾਂ ਵਿੱਚ ਹੋਰ ਵਾਧਾ ਕਰਦਾ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਡਾ. ਬੀ ਐਨ ਸ਼ਰਮਾ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਮਿਲਣ ਆਉਂਣਗੇ। ਇਸ ਗੱਲ ਦਾ ਖ਼ੁਸ਼ੀ ਹੈ ਕਿ ਉਨ੍ਹਾਂ ਆਪਣਾ ਵਾਖਦੇ ਪੂਰਾ ਕੀਤਾ ਹੈ। ਸੰਤ ਸੀਚੇਵਾਲ ਨੇ ਡਾ. ਬੀ ਐਨ ਸ਼ਰਮਾ ਦਾ ਸੁਲਤਾਨਪੁਰ ਲੋਧੀ ਆਉਣ ਤੇ ਧੰਨਵਾਦ ਕੀਤਾ।

ਇਹ ਵੀ ਪੜ੍ਹੋ:-ਰਾਜਵਿੰਦਰ ਬੈਂਸ ਦੀ ਨਿਯੁਕਤੀ ’ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚੁੱਕੇ ਸਵਾਲ

ABOUT THE AUTHOR

...view details