ਕਪੂਰਥਲਾ: SSP ਨੇ ਸੁਰੱਖਿਆ ਅਤੇ ਚੋਕਸੀ ਵਧਾਉਣ ਲਈ ਕਪੂਰਥਲਾ ਅਤੇ ਫਗਵਾੜਾ ਵਿੱਚ ਸੇਫ ਸਿਟੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। 24 ਹਾਈ-ਟੈਕ PCR ਮੋਟਰਸਾਈਕਲਾਂ, 3 RRRP ਗੱਡੀਆਂ ਅਤੇ ਪੁਲਿਸ ਮੁਲਾਜ਼ਮਾਂ ਦੀਆਂ 3 ਟੀਮਾਂ ਨੂੰ ਤਾਇਨਾਤ ਕੀਤਾ।
ਸੀਨੀਅਰ ਸੁਪਰਡੈਂਟ ਪੁਲਿਸ ਹਰਕਮਲਪ੍ਰੀਤ ਸਿੰਘ ਇਨ੍ਹਾਂ ਵਾਹਨਾਂ ਨੂੰ ਹਰੀ ਝੰਡੀ ਦਿੰਦੇ ਹੋਏ ਕਿਹਾ ਕਿ ਇਹ PCR ਮੋਟਰਸਾਈਕਲ ਅਤੇ ਰੈਪਿਡ ਰੂਰਲ ਰਿਸਪਾਂਸ ਵਾਹਨ ਕਪੂਰਥਲਾ ਅਤੇ ਫਗਵਾੜਾ ਸ਼ਹਿਰਾਂ ਦੇ ਕੋਨੇ-ਕੋਨੇ ਵਿਚ ਘੁੰਮਣਗੇ। ਉਨ੍ਹਾਂ ਕਿਹਾ ਕਿ ਇਹ ਟੀਮਾਂ ਕਿਸੇ ਵੀ ਅਪਰਾਧ ਸੰਬੰਧੀ ਜਾਣਕਾਰੀ ਜਾਂ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਜਾਣਕਾਰੀ ਮਿਲਣ ਤੋਂ 20 ਮਿੰਟਾਂ ਦੇ ਅੰਦਰ ਅੰਦਰ ਪਹੁੰਚਣਗੀਆਂ ਅਤੇ ਆਪਣਾ ਕੰਮ ਸ਼ੁਰੂ ਕਰਨਗੀਆਂ।
ਜ਼ਿਲ੍ਹਾ ਕਪੂਰਥਲਾ ਪੁਲਿਸ ਨੇ ਕੀਤਾ ਸੇਫ ਸਿਟੀ ਪ੍ਰੋਜੈਕਟ ਲਾਂਚ - ਉਪ ਮੰਡਲ
SSP ਨੇ ਸੁਰੱਖਿਆ ਅਤੇ ਚੌਕਸੀ ਵਧਾਉਣ ਲਈ ਕਪੂਰਥਲਾ ਅਤੇ ਫਗਵਾੜਾ ਵਿੱਚ ਸੇਫ ਸਿਟੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। 24 ਹਾਈ-ਟੈਕ PCR ਮੋਟਰਸਾਈਕਲਾਂ, 3 RRRP ਗੱਡੀਆਂ ਅਤੇ ਪੁਲਿਸ ਮੁਲਾਜ਼ਮਾਂ ਦੀਆਂ 3 ਟੀਮਾਂ ਨੂੰ ਤਾਇਨਾਤ ਕੀਤਾ।
ਇਹ ਵੀ ਪੜੋ: AMUL ਤੋਂ ਬਾਅਦ ਪੰਜਾਬ 'ਚ ਵੀ ਡੇਅਰੀ ਐਸੋਸੀਏਸ਼ਨ ਨੇ ਵਧਾਏ ਦੁੱਧ ਦੇ ਰੇਟ
ਪ੍ਰੈਸ ਕਾਨਫਰੰਸ ਵਿੱਚ SSP ਨੇ ਕਿਹਾ ਕਿ ਇਹ ਕਦਮ ਆਮ ਲੋਕਾਂ ਲਈ ਇੱਕ ਸੁਰੱਖਿਅਤ ਸ਼ਹਿਰ ਨੂੰ ਯਕੀਨੀ ਬਣਾਏਗਾ ਅਤੇ ਪ੍ਰਾਜੈਕਟ ਦਾ ਮੁੱਖ ਉਦੇਸ਼ ਲੋਕਾਂ ਵਿੱਚ ਪੁਲਿਸ ਦੀ ਨਿਗਰਾਨੀ ਨੂੰ ਵਧਾਉਣਾ ਹੈ। ਪਹਿਲੇ ਪੜਾਅ ਵਿੱਚ, 12 PCR ਮੋਟਰਸਾਈਕਲ ਫਗਵਾੜਾ ਉਪ ਮੰਡਲ ਵਿੱਚ 24 ਘੰਟੇ ਡਿਉਟੀ ’ਤੇ ਤਾਇਨਾਤ ਰਹਿਣਗੇ ਅਤੇ ਸ਼ਹਿਰ ਵਿੱਚ ਟ੍ਰੈਫਿਕ ਪ੍ਰਬੰਧਨ ਲਈ ਤਿੰਨ ਵਿਸ਼ੇਸ ਮੋਬਾਈਲ ਪੁਲਿਸ ਦਲ ਵੀ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਪੜਾਅ ਵਿੱਚ ਕਪੂਰਥਲਾ ਸ਼ਹਿਰ ਵਿੱਚ 12 ਪੀਸੀਆਰ ਮੋਟਰਸਾਈਕਲਾਂ ਵੀ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਜਲਦੀ ਹੀ ਅਗਲੇ ਪੜਾਅ ਵਿੱਚ ਅਸੀਂ ਇਸ ਪ੍ਰਾਜੈਕਟ ਤਹਿਤ ਸੁਲਤਾਨਪੁਰ ਲੋਧੀ ਅਤੇ ਭੁਲੱਥ ਉਪ ਮੰਡਲਾਂ ਨੂੰ ਕਵਰ ਕਰਾਂਗੇ।