ਕਪੂਰਥਲਾ: ਪਿੰਡ ਦੁਰਗਾਪੁਰ ਤੋਂ ਸਸਤੀ ਕਣਕ ਸਕੀਮ ਤਹਿਤ ਮਿਲਣ ਵਾਲੀ ਕਣਕ ਲੋਕਾਂ ਨੂੰ ਘੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਗੱਲ ਕਰਦਿਆਂ ਪਿੰਡ ਵਾਸੀ ਨੇ ਦੱਸਿਆ ਕਿ ਵੈਸੇ ਤਾਂ ਪਹਿਲਾਂ ਵੀ ਹਰ ਵਾਰ ਘੱਟ ਕਣਕ ਦਿੱਤੀ ਜਾਂਦੀ ਹੈ ਪਰ ਇਸ ਵਾਰ ਕਣਕ ਚੋਰੀ ਕੀਤੀ ਜਾ ਰਹੀ ਸੀ।
ਜਦੋਂ ਕਣਕ ਚੋਰੀ ਕਰਦਿਆਂ ਪਿੰਡ ਦੇ ਕਿਸੇ ਵਿਅਕਤੀ ਨੇ ਦੇਖਿਆ ਤਾਂ ਉਹ ਫਸ ਗਏ ਤੇ ਉਨ੍ਹਾਂ ਨੂੰ ਪੂਰੀ ਕਣਕ ਦੇਣੀ ਪਈ। ਦਰਅਸਲ, ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਅੱਜ ਕਣਕ ਵੰਡੀ ਗਈ ਤਾਂ ਉਸ ਤੋਂ ਬਾਅਦ ਜਦੋਂ ਲੋਕਾਂ ਨੇ ਘਰ ਜਾ ਕੇ ਮੁੜ ਕਣਕ ਤੋਲੀ ਤਾਂ ਬੋਰੀਆਂ ਵਿੱਚ ਕਣਕ 30 ਕਿੱਲੋ ਦੀ ਥਾਂ 25 ਕਿੱਲੋ ਹੀ ਨਿਕਲੀ।
ਡੀਪੂ ਹੋਲਡਰ 'ਤੇ ਸਸਤੀ ਕਣਕ ਸਕੀਮ ਤਹਿਤ ਦਿੱਤੀ ਜਾਂਦੀ ਕਣਕ ਚੋਰੀ ਕਰਨ ਦਾ ਦੋਸ਼ ਇਸ ਤੋਂ ਬਾਅਦ ਲੋਕ ਕਣਕ ਵਾਲੇ ਟਰੱਕ ਕੋਲ ਪਹੁੰਚੇ ਤਾਂ 900 ਥੈਲਿਆਂ ਵਿੱਚ ਲਿਆਂਦੀ ਗਈ ਕਣਕ ਨੂੰ ਤੋਲਿਆ ਤਾਂ ਹਰੇਕ ਬੋਰੇ ਵਿੱਚ ਕਣਕ ਘੱਟ ਸੀ। ਇਸ ਸਬੰਧੀ ਲੋਕਾਂ ਨੇ ਪਿੰਡ ਦੇ ਸਰਪੰਚ ਨੂੰ ਵੀ ਦੱਸਿਆ। ਇੰਨਾ ਹੀ ਨਹੀਂ ਕਣਕ ਲਿਆਉਣ ਵਾਲੇ ਮਜ਼ਦੂਰਾਂ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਹਰ ਵਾਰ ਕਣਕ ਥੋੜ੍ਹੀ ਬਹੁਤ ਚੋਰੀ ਕੀਤੀ ਜਾਂਦੀ ਸੀ।
ਮੌਕੇ 'ਤੇ ਡੀਪੂ ਹੋਲਡਰ ਪਹੁੰਚਿਆਂ ਤਾਂ ਉਸ ਨੇ ਸਾਰਾ ਦੋਸ਼ ਆਪਣੇ ਮਜ਼ਦੂਰਾਂ 'ਤੇ ਲਗਾ ਦਿੱਤਾ ਜਦਕਿ ਲੋਕ ਤਾਂ ਪਹਿਲਾਂ ਵੀ ਡੀਪੂ ਹੋਲਡਰ 'ਤੇ ਪਹਿਲਾਂ ਵੀ ਅਨਾਜ ਘੱਟ ਦੇਣ ਦਾ ਦੋਸ਼ ਲਾਉਂਦੇ ਨਜ਼ਰ ਆਏ। ਇਸ ਤੋਂ ਬਾਅਦ ਡੀਪੂ ਹੋਲਡਰ ਨੂੰ ਲੋਕਾਂ ਨੂੰ ਮੁੜ ਕਣਕ ਤੋਲ ਕੇ ਲੋਕਾਂ ਨੂੰ ਕਣਕ ਪੂਰੀ ਦੇਣੀ ਪਈ। ਜੇਕਰ ਸਰਕਾਰ ਵੱਲੋਂ ਰੱਖੇ ਗਏ ਮੁਲਾਜ਼ਮ ਹੀ ਗ਼ਰੀਬਾਂ ਨਾਲ ਧੱਕਾ ਕਰਨਗੇ ਤਾਂ ਉਹ ਗ਼ਰੀਬ ਲੋਕ ਆਪਣੇ ਹੱਕਾਂ ਲਈ ਆਵਾਜ਼ ਕਿਸ ਅੱਗੇ ਚੁਕੱਣਗੇ।