ਕਪੂਰਥਲਾ: ਸਿੰਘੂ ਬਾਰਡਰ 'ਤੇ ਚਲਦੇ ਕਿਸਾਨ ਅੰਦੋਲਨ ਦੌਰਾਨ ਪਿੰਡ ਡਡਵਿੰਡੀ ਦੇ ਬਲਦੇਵ ਸਿੰਘ ਦੀ ਮੌਤ ਕਿਸਾਨੀ ਨੂੰ ਸਮਰਪਿਤ ਹੋ ਗਈ। ਦਰਅਸਲ ਬਲਦੇਵ ਸਿੰਘ ਨਾ ਤਾਂ ਕਿਸਾਨ ਸੀ ਨਾ ਉਸ ਦੇ ਨਾਂਅ ਕੋਈ ਜ਼ਮੀਨ ਦਾ ਸਿਆੜ ਸੀ, ਉਹ ਤਾਂ ਸਿਰਫ਼ ਕਿਸਾਨ ਅੰਦੋਲਨ ਦਾ ਹਿੱਸਾ ਬਣ ਕੇ ਸਿੰਘੂ ਬਾਰਡਰ ਉੱਤੇ ਚਲੇ ਗਿਆ।
ਸਿੰਘੂ ਬਾਰਡਰ 'ਤੇ ਪਿੰਡ ਡਡਵਿੰਡੀ ਦੇ ਕਿਸਾਨ ਦੀ ਮੌਤ - ਡਡਵਿੰਡੀ ਦੇ ਕਿਸਾਨ ਦੀ ਮੌਤ
ਸਿੰਘੂ ਬਾਰਡਰ ਤੇ ਚਲਦੇ ਕਿਸਾਨ ਅੰਦੋਲਨ ਦੌਰਾਨ ਪਿੰਡ ਡਡਵਿੰਡੀ ਦੇ ਬਲਦੇਵ ਸਿੰਘ ਦੀ ਮੌਤ ਕਿਸਾਨੀ ਨੂੰ ਸਮਰਪਿਤ ਹੋ ਗਈ। ਸਿੰਘੂ ਬਾਰਡਰ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਾਲਤ ਬਲਦੇਵ ਸਿੰਘ ਨੇ ਵੇਖੀ ਤਾਂ ਉਹ ਡਿਪਰੈਸ਼ਨ 'ਚ ਆ ਗਿਆ ਸੀ। ਜਿਸ ਦੇ ਚਲਦੇ ਉਸ ਨੂੰ ਦਿਲ ਦਾ ਦੌਰਾ ਪੈਣ ਦੇ ਨਾਲ ਉਹ ਜ਼ਮੀਨ ਤੇ ਡਿੱਗ ਪਿਆ।
ਸਿੰਘੂ ਬਾਰਡਰ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਾਲਤ ਬਲਦੇਵ ਸਿੰਘ ਨੇ ਵੇਖੀ ਤਾਂ ਉਹ ਡਿਪਰੈਸ਼ਨ 'ਚ ਆ ਗਿਆ, ਜਿਸ ਦੇ ਚਲਦੇ ਉਸ ਨੂੰ ਦਿਲ ਦਾ ਦੌਰਾ ਪੈਣ ਦੇ ਨਾਲ ਉਹ ਜ਼ਮੀਨ 'ਤੇ ਡਿੱਗ ਪਿਆ। ਕਿਸਾਨਾਂ ਵੱਲੋਂ ਉਸ ਨੂੰ ਨਾਲ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਬਲਦੇਵ ਸਿੰਘ ਦੇ ਪਰਿਵਾਰ ਦੇ ਕੁੱਲ ਚਾਰ ਮੈਂਬਰ ਹਨ। ਬਲਦੇਵ ਸਿੰਘ ਘਰ ਦਾ ਇੱਕੋ ਇੱਕ ਸਹਾਰਾ ਸੀ। ਜੋ ਖ਼ੁਦ ਰੱਬ ਨੂੰ ਪਿਆਰਾ ਹੋ ਗਿਆ ਅਤੇ ਘਰ ਦਾ ਖ਼ਰਚਾ ਝੱਲਣਾ ਵੀ ਹੁਣ ਬੜਾ ਮੁਸ਼ਕਿਲ ਹੋ ਗਿਆ ਹੈ। ਪਿੰਡ ਡਡਵਿੰਡੀ ਦੇ ਲੋਕਾਂ ਅਤੇ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਮੀਡੀਆ ਦੇ ਮਾਧਿਅਮ ਦੇ ਨਾਲ ਪੰਜਾਬ ਸਰਕਾਰ ਕੋਲ ਇਸ ਪੀੜਤ ਪਰਿਵਾਰ ਦੀ ਮਾਲੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ।