ਪੰਜਾਬ

punjab

ETV Bharat / state

ਨੂੰਹ ਨੇ ਭੈਣ ਨਾਲ ਮਿਲ ਕੇ ਸਹੁਰੇ ਦਾ ਕੀਤਾ ਕਤਲ, ਦੋਵੇ ਭੈਣਾਂ ਹਿਰਾਸਤ 'ਚ

ਫਗਵਾੜਾ 'ਚ ਬੀਤੇ ਦਿਨੀ ਹੁਸ਼ਿਆਰਪੁਰ ਰੋਡ ਦੀ ਦਾਣਾ ਮੰਡੀ ਦੇ ਪਿੱਛੇ ਰਣਜੀਤ ਨਗਰ ਵਿੱਚ 65 ਸਾਲਾ ਦੇ ਹੰਸਰਾਜ ਦਾ ਕਤਲ ਹੋਇਆ ਸੀ ਜਿਸ ਦਾ ਖੁਲਾਸਾ ਵੀਰਵਾਰ ਨੂੰ ਫਗਵਾੜਾ ਪੁਲਿਸ ਦੇ ਡੀਐਸਪੀ ਪਰਮਜੀਤ ਸਿੰਘ ਨੇ ਕੀਤਾ।

ਨੂੰਹ ਨੇ ਭੈਣ ਨਾਲ ਮਿਲ ਕੇ ਸਹੁਰੇ ਦਾ ਕੀਤਾ ਕਤਲ, ਦੋਵੇ ਭੈਣਾਂ ਹਿਰਾਸਤ 'ਚ
ਨੂੰਹ ਨੇ ਭੈਣ ਨਾਲ ਮਿਲ ਕੇ ਸਹੁਰੇ ਦਾ ਕੀਤਾ ਕਤਲ, ਦੋਵੇ ਭੈਣਾਂ ਹਿਰਾਸਤ 'ਚ

By

Published : Jul 9, 2020, 12:47 PM IST

Updated : Jul 9, 2020, 1:05 PM IST

ਫਗਵਾੜਾ: ਬੀਤੇ ਦਿਨੀ ਹੁਸ਼ਿਆਰਪੁਰ ਰੋਡ ਦੀ ਦਾਣਾ ਮੰਡੀ ਦੇ ਪਿੱਛੇ ਰਣਜੀਤ ਨਗਰ ਵਿੱਚ 65 ਸਾਲਾ ਦੇ ਹੰਸਰਾਜ ਦੇ ਕਤਲ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ ਜਿਸ ਦਾ ਖੁਲਾਸਾ ਵੀਰਵਾਰ ਨੂੰ ਫਗਵਾੜਾ ਪੁਲਿਸ ਦੇ ਡੀਐਸਪੀ ਪਰਮਜੀਤ ਸਿੰਘ ਨੇ ਕੀਤਾ। ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਇੱਕ ਫਰਾਰ ਹੈ।

ਨੂੰਹ ਨੇ ਭੈਣ ਨਾਲ ਮਿਲ ਕੇ ਸਹੁਰੇ ਦਾ ਕੀਤਾ ਕਤਲ, ਦੋਵੇ ਭੈਣਾਂ ਹਿਰਾਸਤ 'ਚ

ਡੀਐਸਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਹੰਸਰਾਜ ਰਣਜੀਤ ਨਗਰ ਦਾ ਵਸਨੀਕ ਹੈ। ਮ੍ਰਿਤਕ ਹੰਸਰਾਜ 4 ਸਾਲ ਪਹਿਲਾਂ ਇੰਗਲੈਂਡ ਤੋਂ ਵਾਪਸ ਪਰਤਿਆ ਸੀ। ਮ੍ਰਿਤਕ ਬਹੁਤ ਬੀਮਾਰ ਰਹਿੰਦਾ ਸੀ। ਉਸ ਨੂੰ ਪੈਰਾਡਾਇਸ ਦਾ ਅਟੈਕ ਵੀ ਆਇਆ ਹੋਇਆ। ਉਨ੍ਹਾਂ ਨੇ ਕਿਹਾ ਕਿ ਜਦੋਂ ਹੰਸਰਾਜ ਦਾ ਕਤਲ ਹੋਇਆ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਟੀਮ ਗਠਿਤ ਕਰਕੇ ਇਸ ਮਾਮਲੇ ਦੀ ਡੁਘਾਈ ਨਾਲ ਜਾਂਚ ਕੀਤੀ। ਇਸ ਮਾਮਲੇ ਦੀ ਜਾਂਚ ਵਿੱਚ ਹੰਸਰਾਜ ਦਾ ਕਤਲ ਉਸ ਦੀ ਨੂੰਹ ਤੇ ਨੂੰਹ ਦੀ ਭੈਣ ਤੇ ਉਨ੍ਹਾਂ ਦਾ ਇੱਕ ਵਾਕਫ਼ ਨੇ ਮਿਲ ਕੇ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਇਹ ਕਤਲ ਪੈਸਿਆਂ ਦੀ ਖ਼ਾਤਰ ਕੀਤਾ ਹੈ। ਜਦੋਂ ਹੰਸਰਾਜ ਦਾ ਕਤਲ ਹੋਇਆ ਉਨ੍ਹਾਂ ਤਿੰਨਾਂ ਨੇ ਹੰਸਰਾਜ ਦੀ ਅਲਮਾਰੀ 'ਚੋਂ 8 ਲੱਖ ਰੁਪਏ ਕੱਢ ਲਏ।

ਪੁਲਿਸ ਨੇ ਮੁਲਜ਼ਮਾਂ ਦੀ ਸ਼ਨਾਖਤ ਕਰਦੇ ਹੋਏ ਦੱਸਿਆ ਕਿ ਨੂੰਹ ਦਾ ਨਾਮ ਕਮਲੇਸ਼ ਰਾਣੀ ਹੈ ਤੇ ਉਸ ਦੀ ਭੈਣ ਦਾ ਨਾਮ ਸੁਦੇਸ਼ ਜੋ ਕਿ ਝੂਰ ਵਾਲੀ ਆਦਮਪੁਰ ਦੀ ਰਹਿਣ ਵਾਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵਾਕਫ ਜਸਬੀਰ ਸਿੰਘ ਜੋ ਕਿ ਉੱਚਾ ਪਿੰਡ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਅਜੇ 2 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਇੱਕ ਮੁਲਜ਼ਮ ਜਸਬੀਰ ਸਿੰਘ ਫਰਾਰ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਤੀਜੇ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਇਨ੍ਹਾਂ ਦੋਨਾਂ ਭੈਣਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਦੀ ਤਿਆਰੀ ਕਰ ਲਈ ਹੈ ਅਤੇ ਕਤਲ ਨੂੰ ਅੰਜਾਮ ਦੇਣ ਵਾਲੇ ਜਸਬੀਰ ਸਿੰਘ ਨੂੰ ਫੜਨ ਦੇ ਲਈ ਪੁਲਿਸ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋੋ:ਮਸ਼ਹੂਰ ਟਿਕ-ਟੌਕ ਸਟਾਰ ਨੂਰ ਦੇ ਸਾਥੀਆਂ ਨੇ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਟੇਕਿਆ ਮੱਥਾ

Last Updated : Jul 9, 2020, 1:05 PM IST

ABOUT THE AUTHOR

...view details