ਫਗਵਾੜਾ: ਪਲਾਹੀ ਰੋਡ 'ਤੇ ਸਥਿਤ ਰੋਜ਼ਾ ਬਾਬਾ ਬਜੀਰ ਸ਼ਾਹ ਤਕੀਆ ਵਿੱਚ ਰਹਿ ਰਹੇ ਪਰਿਵਾਰ ਨੂੰ ਜਗ੍ਹਾ ਖਾਲੀ ਕਰਨ ਲਈ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੂੰ ਇਹ ਧਮਕੀ ਕਟਹਿਰਾ ਚੋਂਕ ਵਿੱਚ ਸਥਿਤ ਮਸਜਿਦ ਦੇ ਇਮਾਮ ਉਬੇਸ਼ ਉਲ ਰਹਿਮਾਨ ਵੱਲੋਂ ਦਿੱਤੀ ਗਈ ਹੈ। ਇਮਾਮ ਉਬੇਸ਼ ਉਲ ਰਹਿਮਾਨ ਕੁੱਝ ਲੋਕਾਂ ਨੂੰ ਨਾਲ ਲੈ ਕੇ ਪਹਿਵਾਰ ਨੂੰ ਥਾਂ ਖਾਲੀ ਕਰਨ ਲਈ ਧਮਕਾਇਆ ਗਿਆ ਸੀ।
ਫਗਵਾੜਾ 'ਚ ਕਬਰਾਂ ਅਤੇ ਬਾਬਾ ਵਜੀਰ ਸ਼ਾਹ ਦੀ ਮਜ਼ਾਰ ਦੀ ਜ਼ਮੀਨ ਨੂੰ ਲੈ ਕੇ ਛਿੜਿਆ ਵਿਵਾਦ - ਬਾਬਾ ਵਜੀਰ ਸ਼ਾਹ ਦੀ ਮਜ਼ਾਰ ਫਗਵਾੜਾ
ਰੋਜ਼ਾ ਬਾਬਾ ਬਜੀਰ ਸ਼ਾਹ ਤਕੀਆ ਵਿੱਚ ਰਹਿ ਰਹੇ ਪਰਿਵਾਰ ਨੂੰ ਜਗ੍ਹਾ ਖਾਲੀ ਕਰਨ ਲਈ ਇਮਾਮ ਵੱਲੋਂ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਮਾਮ ਲਗਭਗ 100 ਲੋਕਾਂ ਨਾਲ ਉਸ ਦੇ ਪਰਿਵਾਰ ਨੂੰ ਧਮਕਾਉਣ ਲਈ ਆਇਆ ਸੀ।
ਜਾਣਕਾਰੀ ਮੁਤਾਬਕ ਪੀੜਤ ਦੀਪਕ ਕੁਮਾਰ ਨੇ ਦੱਸਿਆ ਕਿ ਉਹ 40 ਸਾਲਾਂ ਤੋਂ ਵੱਧ ਇਸ ਥਾਂ 'ਤੇ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਇਮਾਮ ਲਗਭਗ 100 ਲੋਕਾਂ ਨਾਲ ਉਸ ਦੇ ਪਰਿਵਾਰ ਨੂੰ ਧਮਕਾਉਣ ਲਈ ਆਇਆ ਸੀ। ਇਸ ਮਾਮਲੇ 'ਤੇ ਐਸਐਚਓ ਵਿਜੈ ਕੁਵਰਪਾਲ ਨੇ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ।
ਦੂਜੇ ਪਾਸੇ ਇਮਾਮ ਦਾ ਕਹਿਣਾ ਹੈ ਕਿ ਇਸ ਜਗ੍ਹਾ 'ਤੇ ਮੁਸਲਮਾਨਾਂ ਦਾ ਕਬ੍ਰਿਸਥਾਨ ਹੈ ਅਤੇ ਪ੍ਰਸ਼ਾਸਨ ਤੋਂ ਵੀ ਇਹ ਜਗ੍ਹਾ ਖਾਲੀ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਸਾਰੇ ਮਾਮਲੇ ਸਬੰਧੀ ਡੀਐੱਸਪੀ ਸੁਰਿੰਦਰ ਚਾਂਦ ਨੇ ਕਿਹਾ ਕਿ ਰੋਜ਼ੇ ਦੀ ਜਗ੍ਹਾ ਨੂੰ ਲੈ ਕੇ ਦੋਹਾਂ ਧਿਰਾਂ ਵਿੱਚ ਝਗੜਾ ਹੋ ਗਿਆ ਸੀ। ਦੋਹਾਂ ਧਿਰਾਂ ਨੂੰ ਮੰਗਲਵਾਰ ਦਾ ਸਮਾਂ ਦਿਤਾ ਹੈ ਅਤੇ ਇਸ ਮਸਲੇ ਦਾ ਹੱਲ ਕਢਿਆ ਜਾਵੇਗਾ।