ਸ਼ਿਮਲਾ ਮਿਰਚ ਦੇ ਭਾਅ 'ਚ ਲਗਾਤਾਰ ਆ ਰਹੀ ਗਿਰਾਵਟ, ਕਿਸਾਨ ਦੁਖੀ ਕਪੂਰਥਲਾ :ਪੰਜਾਬ ਦੇ ਕਿਸਾਨਾਂ ਨੇ ਸਮੇਂ-ਸਮੇਂ ’ਤੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਅਪੀਲਾਂ ਅਤੇ ਦਲੀਲਾਂ ਨੂੰ ਪ੍ਰਵਾਨ ਕਰਦਿਆਂ ਫ਼ਸਲੀ ਵਿਭਿੰਨਤਾ ਦਾ ਸਮਰਥਨ ਕੀਤਾ, ਪਰ ਜਦੋਂ ਆਪਣੀ ਉਪਜ ਦਾ ਭਾਅ ਵੱਟਣ ਦਾ ਸਮਾਂ ਆਉਂਦਾ ਹੈ ਤਾਂ ਬਾਜ਼ਾਰੀ ਹਕੀਕਤ ਕੁਝ ਹੋਰ ਹੀ ਹੁੰਦੀ ਹੈ ਅਤੇ ਕਾਰਨ ਇਹ ਹੈ ਕਿ ਮਜਬੂਰੀਆਂ ਅੱਗੇ ਕਿਸਾਨ ਵੀ ਬੇਵੱਸ ਹੋ ਜਾਂਦੇ ਹਨ। ਪੰਜਾਬ ’ਚ ਕੁਝ ਦਿਨ ਪਹਿਲਾਂ ਸ਼ਿਮਲਾ ਮਿਰਚ ਦੀ ਇੰਨੀ ਬੇਕਦਰੀ ਹੋਈ ਕਿ ਮਿਰਚ ਉਤਪਾਦਕਾਂ ਦੇ ਇਕ ਵਾਰ ਤਾਂ ਹੱਥ ਖੜ੍ਹੇ ਕਰਾ ਦਿੱਤੇ। ਕਿਸਾਨਾਂ ਦਾ ਮੰਨਣਾ ਹੈ ਕਿ ਹੁਣ ਉਹ ਸ਼ਿਮਲਾ ਮਿਰਚ ਦੀ ਖੇਤੀ ਨਹੀਂ ਕਰਨਗੇ ਕਿਉਂਕਿ ਸਰਕਾਰ ਨੇ ਉਨ੍ਹਾਂ ਦੀ ਕੋਈ ਗੱਲ ਤਰੀਕੇ ਨਾਲ ਨਹੀਂ ਸੁਣੀ ਅਤੇ ਨਾ ਹੀ ਕੋਈ ਸ਼ਿਮਲਾ ਮਿਰਚ ਖ਼ਰੀਦਣ ਦੇ ਲਈ ਨੀਤੀ ਬਣਾਈ।
ਐਮਐਸਪੀ ਗਰੰਟੀ ਨੂੰ ਲਾਗੂ ਕਰ ਕੇ ਕਿਸਾਨ ਦੀ ਡੁੱਬਦੀ ਬੇੜੀ ਪਾਰ ਲਾਵੇ ਸਰਕਾਰ :ਇਸ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫ਼ਸਲੀ ਵਿਭਿੰਨਤਾ ਲਈ ਬਹੁਤ ਉਪਰਾਲੇ ਕਰ ਰਹੇ ਹਨ, ਪਰ ਜਦੋਂ ਮੰਡੀ ਅਤੇ ਭਾਅ ਦੀ ਸਮੱਸਿਆ ਹੁੰਦੀ ਹੈ ਤਾਂ ਕੋਈ ਹੱਲ ਨਹੀਂ ਕਰਦਾ। ਸ਼ਿਮਲਾ ਮਿਰਚ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਜਦੋਂ ਵੀ ਅਸੀਂ ਫ਼ਸਲ ਨੂੰ ਮੰਡੀ ’ਚ ਲੈ ਕੇ ਜਾਂਦੇ ਹਾਂ ਤਾਂ ਵਪਾਰੀ ਵਰਗ ਨੇ ਅਜਿਹਾ ਨੈੱਟਵਰਕ ਬਣਾਇਆ ਹੋਇਆ ਹੈ ਕਿ ਉਹ ਆਪਣੇ ਤੌਰ ’ਤੇ ਰੇਟ ਤੈਅ ਕਰ ਦਿੰਦੇ ਹਨ।
- ਮਸਕਟ ਗਈ ਔਰਤ ਨੇ ਵਾਪਸ ਆ ਕੇ ਦੱਸਿਆ ਹੈਰਾਨ ਕਰ ਦੇਣ ਵਾਲਾ ਸੱਚ, ਹੋਰ ਵੀ ਕਈ ਪੰਜਾਬਣਾਂ ਫਸੀਆਂ
- Anti-Sikh riots case: ਸੀਬੀਆਈ ਨੇ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਖ਼ਲ
- ਰੁਕਣ ਦਾ ਇਸ਼ਾਰਾ ਦੇਣ 'ਤੇ ਕਾਰ ਚਾਲਕ ਨੇ ਹੋਮਗਾਰਡ 'ਤੇ ਚੜ੍ਹਾਈ ਕਾਰ, ਹੋਮਗਾਰਡ ਜਖ਼ਮੀ
ਇਸ ਲਈ ਉਨ੍ਹਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਐਮਐਸਪੀ ਗਰੰਟੀ ਨੂੰ ਲਾਗੂ ਕਰ ਕੇ ਕਿਸਾਨ ਦੀ ਇਸ ਡੁੱਬਦੀ ਹੋਈ ਬੇੜੀ ਨੂੰ ਪਾਰ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਸ਼ਿਮਲਾ ਮਿਰਚ ਉਤਪਾਦਕ ਕਿਸਾਨ ਮਿਰਚਾਂ ਲੈ ਕੇ ਮੰਡੀ ’ਚ ਪਹੁੰਚਦੇ ਹਨ ਤਾਂ ਵਪਾਰੀ ਵਰਗ ਆਨਾ-ਕਾਨੀ ਕਰਨ ਲੱਗ ਪੈਂਦਾ ਹੈ। ਉਤਪਾਦਕ ਕਿਸਾਨਾਂ ਨੇ ਦੱਸਿਆ ਹੈ ਕਿ ਜੇ ਕਿਸਾਨ ਇਕਜੁੱਟ ਹੋ ਜਾਣ ਤਾਂ ਵਪਾਰੀ ਵਰਗ ਕਿਸਾਨਾਂ ਨੂੰ ਸਹੀ ਰੇਟ ਦੇਵੇਗਾ।
ਬੀਤੇ ਦਿਨ ਵੀ ਕਿਸਾਨਾਂ ਨੇ ਸੜਕਾਂ ਉਤੇ ਸੁੱਟੀ ਸੀ ਸ਼ਿਮਲਾ ਮਿਰਚ :ਮੰਡੀਆਂ ਵਿੱਚੋਂ ਆਪਣੀ ਉਪਜ ਦਾ ਵਾਜ੍ਹਬ ਰੇਟ ਨਾ ਮਿਲਣ ਕਾਰਨ ਔਖੇ ਹੋਏ ਕਿਸਾਨਾਂ ਨੇ ਪਿਛਲੇ ਦਿਨੀਂ ਸੜਕਾਂ ਉਤੇ ਸ਼ਿਮਲਾ ਮਿਰਚਾਂ ਸੁੱਟ ਕੇ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਮੰਡੀ ਵਿੱਚ ਉਨ੍ਹਾਂ ਕੋਲੋਂ 2 ਤੋਂ 5 ਰੁਪਏ ਦੇ ਵਿੱਚ ਸ਼ਿਮਲਾ ਮਿਰਚ ਲੈ ਕੇ ਅੱਗੇ ਮਹਿੰਗੇ ਭਾਅ ਵੇਚੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੋ ਮੁੱਲ ਉਨ੍ਹਾਂ ਨੂੰ ਮੰਡੀ ਤੋਂ ਮਿਲਦਾ ਹੈ ਉਸ ਨਾਲ ਉਨ੍ਹਾਂ ਦਾ ਖਰਚਾ ਵੀ ਪੂਰਾ ਨਹੀਂ ਹੁੁੰਦਾ