ਪੰਜਾਬ

punjab

ETV Bharat / state

ਕਾਂਗਰਸ ਉਮੀਦਵਾਰ ਨੂੰ ਪਿੰਡ ਨਸੀਰਪੁਰ ਤੋਂ ਮਿਲਿਆ ਵੱਡਾ ਹੁੰਗਾਰਾ

ਪੰਜਾਬ ਵਿਧਾਨ ਸਭਾ ਚੋਣਾਂ (Punjab Vidhan Sabha Election) ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ ਉਵੇਂ-ਉਵੇਂ ਸਿਆਸੀ ਲੀਡਰਾਂ ਵਲੋਂ ਜ਼ਮੀਨੀ ਪੱਧਰ 'ਤੇ ਪ੍ਰੋਗਰਾਮ ਆਯੋਜਿਤ ਕਰਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਵਲੋਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸੱਤਾਧਿਰ ਪਾਰਟੀ ਵਲੋਂ ਕੀਤੇ ਗਏ ਕੰਮਾਂ ਬਾਰੇ ਦੱਸਿਆ ਜਾ ਰਿਹਾ ਹੈ।

ਕਾਂਗਰਸ ਉਮੀਦਵਾਰ ਨੂੰ ਪਿੰਡ ਨਸੀਰਪੁਰ ਤੋਂ ਮਿਲਿਆ ਵੱਡਾ ਹੁੰਗਾਰਾ
ਕਾਂਗਰਸ ਉਮੀਦਵਾਰ ਨੂੰ ਪਿੰਡ ਨਸੀਰਪੁਰ ਤੋਂ ਮਿਲਿਆ ਵੱਡਾ ਹੁੰਗਾਰਾ

By

Published : Oct 25, 2021, 10:17 PM IST

ਸੁਲਤਾਨਪੁਰ ਲੋਧੀ: ਸੂਬੇ ਵਿੱਚ ਮੌਸਮ (Mausam) ਨੇ ਬੇਸ਼ੱਕ ਠੰਡੀ ਕਰਵਟ (Cold curve) ਲਈ ਹੋਵੇ ਪਰ ਸਿਆਸੀ ਮਾਹੌਲ (political climate) ਵਿਚ ਚੋਣ ਮੈਦਾਨ (Election field) ਵਿਚ ਗਰਮ ਤੇ ਤਿੱਖੇ ਪ੍ਰਤੀਕਰਮ (Sharp reactions) ਗਰਮ ਸਿਆਸੀ ਹਵਾਵਾਂ ਦਾ ਤਾਪਮਾਨ ਵਧਾ ਰਹੇ ਹਨ। ਸੁਖਬੀਰ ਬਾਦਲ (Sukhbir Singh badal) ਵਲੋਂ ਕਾਂਗਰਸ ਪਾਰਟੀ (Congress Party) ਨੂੰ ਕਬੀਲਿਆਂ ਤੱਕ ਸੀਮਤ ਰਹਿਣ ਵਾਲੀ ਤੇ ਖਤਮ ਹੋ ਚੁਕੀ ਪਾਰਟੀ ਦੱਸਣ 'ਤੇ ਕਾਂਗਰਸ ਦੇ ਇਕ ਵਿਧਾਇਕ ਨੇ ਇਸ ਦਾ ਜਵਾਬ ਸੁਲਤਾਨਪੁਰ ਲੋਧੀ (Sultanpur Lodhi) ਦੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਦੇ ਜੱਦੀ ਪਿੰਡ ਨਸੀਰਪੁਰ (village of Nasirpur) ਤੋਂ ਆਪਣੀ ਚੋਣ ਮੁਹਿੰਮ 2022 ਦਾ ਆਗਾਜ਼ ਕਰ ਦਿੱਤਾ ਹੈ।

ਕਾਂਗਰਸ ਉਮੀਦਵਾਰ ਨੂੰ ਪਿੰਡ ਨਸੀਰਪੁਰ ਤੋਂ ਮਿਲਿਆ ਵੱਡਾ ਹੁੰਗਾਰਾ

ਅਕਾਲੀ ਦਲ ਇਸ ਵਾਰ 14-15 ਸੀਟਾਂ 'ਤੇ ਹੀ ਸਿਮਟ ਜਾਵੇਗੀ

ਸੁਲਤਾਨਪੁਰ ਲੋਧੀ (Sultanpur Lodhi) ਤੋਂ ਕਾਂਗਰਸੀ ਵਿਧਾਇਕ ਨਵਤੇਜ ਚੀਮਾ (Congress MLA Navtej Cheema) ਨੇ ਪਿੰਡ ਦੇ ਭਾਰੀ ਸਮਰਥਨ ਨਾਲ ਜਿਥੇ ਲੋਕਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਉਥੇ ਹੀ ਕਿਹਾ ਕਿ ਸੁਖਬੀਰ ਬਾਦਲ ਨੂੰ ਇਥੋਂ ਹੀ ਸਮਝ ਲੈਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੌਜੂਦਾ ਸਿਆਸੀ ਵਕਾਰ ਕਿੰਨਾ ਹੈ। ਉਸ ਦੀ ਪਾਰਟੀ ਦੇ ਉਮੀਦਵਾਰ ਦਾ ਉਸ ਦੇ ਜੱਦੀ ਪਿੰਡ ਵਿੱਚ ਹੀ ਬਹੁਤ ਵਿਰੋਧ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਵਾਰ 14 ਤੋਂ 15 ਸੀਟਾਂ 'ਤੇ ਸਿਮਟ ਜਾਵੇਗਾ ਤੇ ਸੂਬੇ ਵਿੱਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਚੀਮਾ ਨੇ ਆਪ ਦੇ ਮਾਨਸੂਨ ਸੈਸ਼ਨ ਦੀ ਮੰਗ 'ਤੇ ਕਿਹਾ ਕੀ ਆਪ ਹਮੇਸ਼ਾ ਹੀ ਸਿਆਸੀ ਡਰਾਮੇ ਕਰਦੀ ਹੈ। ਉਨ੍ਹਾਂ ਕਿਹਾ ਕਿ ਆਪ ਦੀ ਇਹ ਮੰਗ ਹੀ ਬੇਤੁਕੀ ਹੈ।

ਵਿਧਾਨਸਭਾ ਦਾ ਮਾਨਸੂਨ ਸੈਸ਼ਨ ਆਪਣੇ ਸਮੇਂ 'ਤੇ ਹੋਵੇਗਾ, ਜਿਸ ਵਿੱਚ ਅਧੂਰੇ ਰਹਿੰਦੇ ਕੰਮ ਪੂਰੇ ਕੀਤੇ ਜਾਣਗੇ। ਚੀਮਾ ਨੇ ਕਿਹਾ ਕਿ ਪੰਜਾਬ 'ਚ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਲੋਕਪ੍ਰਿਯਤਾ ਇਸ ਕਰਕੇ ਵੱਧ ਰਹੀ ਹੈ ਕਿਉਂਕਿ ਉਨ੍ਹਾਂ ਦਾ ਕੰਮ ਕਰਨ ਦਾ ਢੰਗ ਸਾਦਾ ਤੇ ਪ੍ਰਭਾਵਸ਼ਾਲੀ ਹੈ। ਇਸ ਦੌਰਾਨ ਕਾਂਗਰਸ ਪਾਰਟੀ ਅਤੇ ਖਾਸ ਤੌਰ 'ਤੇ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਸਮਰਥਨ ਦਾ ਐਲਾਨ ਕਰਨ ਵਾਲੇ ਪਿੰਡ ਨਸੀਰਪੁਰ ਦੇ ਲੋਕਾਂ ਨੇ ਚੀਮਾ ਦਾ ਪਿੰਡ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਐਲਾਨ ਕਰਦਿਆਂ ਕਿਹਾ ਕਿ ਇਸ ਵਾਰ ਵੀ ਹਲਕੇ ਵਿਚੋ ਕਾਂਗਰਸ ਪਾਰਟੀ ਦੀ ਜਿੱਤ ਪੱਕੀ ਹੈ, ਜਿਸ ਦਾ ਪ੍ਰਮਾਣ ਅਕਾਲੀ ਉਮੀਦਵਾਰ ਦੇ ਪਿੰਡ ਵਿਚੋਂ ਸ਼ੁਰੂ ਕੀਤੀ ਚੋਣ ਮੁਹਿੰਮ ਨੂੰ ਮਿਲੇ ਭਾਰੀ ਸਮਰਥਨ ਨੇ ਦੇ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਉਮੀਦਵਾਰ ਦਾ ਉਸਦੇ ਪਿੰਡ ਵਿਚ ਕੋਈ ਵਜੂਦ ਨਹੀਂ ਹੈ। ਇਸ ਵਾਰ ਪਿੰਡ ਵਿਚ 90 ਫੀਸਦੀ ਤੋਂ ਵੱਧ ਵੋਟਾਂ ਵਿਧਾਇਕ ਚੀਮਾ ਦੇ ਹੱਕ ਵਿੱਚ ਭੁਗਤਨਗਈਆਂ ਕਿਉਂਕਿ ਚੀਮਾ ਵੱਲੋਂ ਪਿੰਡ ਦਾ ਬਹੁਪੱਖੀ ਵਿਕਾਸ ਕਰਵਾ ਕੇ ਉਸ ਦੀ ਨੁਹਾਰ ਬਦਲੀ ਗਈ ਹੈ। ਜਦੋਂ ਕਿ ਅਕਾਲੀ ਉਮੀਦਵਾਰ ਵੱਲੋਂ ਉਚ ਅਹੁਦਿਆਂ 'ਤੇ ਬਿਰਾਜਮਾਨ ਹੁੰਦਿਆਂ ਹੋਇਆਂ ਵੀ ਪਿੰਡ ਵੱਲ ਕੋਈ ਤਵੱਜੋਂ ਨਹੀਂ ਦਿੱਤੀ ਗਈ ਅਤੇ ਨਾ ਹੀ ਪਿੰਡ ਦਾ ਕੋਈ ਕੰਮ ਨਹੀਂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪੂਰਾ ਪਿੰਡ ਵਿਧਾਇਕ ਚੀਮਾ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ।

ਇਹ ਵੀ ਪੜ੍ਹੋ-ਭਾਜਪਾ ਆਗੂ ਦਾ ਵੱਡਾ ਬਿਆਨ, ਕਿਹਾ-ਖੇਤੀ ਕਾਨੂੰਨਾਂ ਦਾ ਜਲਦ ਹੋਵੇਗਾ ਹੱਲ, ਕੈਪਟਨ ਅਮਰਿੰਦਰ ਸਿੰਘ...

ABOUT THE AUTHOR

...view details