ਜਲੰਧਰ: ਪੰਜਾਬ ਵਿੱਚ ਵੋਟਾਂ ਦੇ ਦਿਨ ਨੇੜੇ ਆਉਣ ਦੇ ਨਾਲ-ਨਾਲ ਕਾਂਗਰਸ ਵੱਲੋਂ ਵੱਡੇ-ਵੱਡੇ ਐਲਾਨ ਵੀ ਜਾਰੀ ਹੈ। ਜਿਸ ਤਹਿਤ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਐਲ.ਪੀ.ਯੂ, ਫਗਵਾੜਾ, ਕਪੂਰਥਲਾ ਵਿਖੇ ਇੱਕ ਵਿਸ਼ਾਲ ਸਮਾਗਮ ਦੌਰਾਨ ਨੌਜਵਾਨਾਂ ਲਈ ਪੰਜਾਬ ਸਰਕਾਰ ਰੁਜ਼ਗਾਰ ਗਾਰੰਟੀ ਸਕੀਮ ਦੀ ਸ਼ੁਰੂਆਤ ਕੀਤੀ। ਜਿਸ ਦੌਰਾਨ ਚਰਨਜੀਤ ਚੰਨੀ ਨੇ ਨੌਜਵਾਨਾਂ ਲਈ ਵੱਡੇ ਐਲਾਨ ਕੀਤੇ।
ਇਸ ਦੌਰਾਨ ਚਰਨਜੀਤ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਜਿਹੜੇ ਨੌਜਵਾਨ 10ਵੀ ਤੋਂ 12 ਵੀ ਵਾਲੇ ਹਨ, ਜਿਨ੍ਹਾਂ ਨੂੰ ਸਰਕਾਰੀ ਨੌਕਰੀ ਨਹੀ ਮਿਲੀ, ਉਨ੍ਹਾਂ ਨੌਜਵਾਨਾਂ ਲਈ ਪੰਜਾਬ ਸਰਕਾਰ 1 ਲੱਖ ਨੌਕਰੀ ਦੇਵੇਗੀ। ਇਸ ਤੋਂ ਇਲਾਵਾਂ ਜਿਹੜੇ ਨੌਜਵਾਨ ਆਈਲੈਂਟਸ ਤੇ ਪੀ.ਟੀ.ਈ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਪੰਜਾਬ ਸਰਕਾਰ ਫ਼ਰੀ ਆਈਲੈਂਟਸ ਤੇ ਪੀ.ਟੀ.ਈ ਕੋਰਸ ਕਰਵਾਏਗੀ। ਇਸ ਤੋਂ ਇਲਾਵਾਂ ਵਿਦੇਸ਼ ਜਾਣ ਲਈ ਪੰਜਾਬ ਸਰਕਾਰ ਏਜੰਟ ਸਿਸਟਮ ਬੰਦ ਕਰੇਗੀ।