ਸਾਇੰਸ ਸਿਟੀ ਵਿੱਚ ਚੰਦਰਯਾਨ ਦੀ ਲੈਂਡਿੰਗ ਦੇਖਦੇ ਬੱਚੇ। ਕਪੂਰਥਲਾ :ਅੱਜ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਭਾਰਤ ਦੇ ਚੰਦਰਯਾਨ-3 ਦੀ ਚੰਦਰਮਾ ਉੱਤੇ ਸੋਫਟ ਲੈਂਡਿੰਗ ਦੇ ਚਰਚੇ ਹੋ ਰਹੇ ਹਨ। ਉੱਧਰ ਕਪੂਰਥਲਾ ਵਿਖੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਬੱਚਿਆਂ ਨੂੰ ਵੱਡੀ ਸਕ੍ਰੀਨ ਲਗਾ ਕੇ ਚੰਦਰਯਾਨ ਦੀ ਲੈਂਡਿੰਗ ਦਿਖਾਈ ਗਈ ਹੈ। ਜਾਣਕਾਰੀ ਮੁਤਾਬਿਕ ਚੰਦਰਯਾਨ-3 ਦੇ ਚੰਦ ਉੱਤੇ ਉਤਰਨ ਦਾ ਲਾਈਵ ਟੈਲੀਕਾਸਟ ਦੇਖਣ ਲਈ ਅੱਜ ਵੱਖ-ਵੱਖ ਸਕੂਲਾਂ ਦੇ ਬੱਚੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਨਾਲ ਸਾਇੰਸ ਸਿਟੀ ਪੁੱਜੇ ਹਨ।
ਇਸਦੇ ਨਾਲ ਹੀ ਲੋਕਾਂ ਵੱਲੋਂ ਵੀ ਇਸਨੂੰ ਲੈ ਕੇ ਆਪਣੀਆਂ ਪ੍ਰਤਿਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਲੋਕ ਕਹਿ ਰਹੇ ਹਨ ਕਿ ਅੱਜ ਦਾ ਦਿਨ ਇਤਿਹਾਸ ਰਚ ਗਿਆ ਹੈ ਅਤੇ ਇਸ ਦਿਨ ਨੂੰ ਲੈ ਕੇ ਜੋ ਮਾਣ ਹੋ ਰਿਹਾ ਹੈ, ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦਾ ਹੈ।
ਉੱਧਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਚੰਦਰਮਾ ਉੱਤੇ ਚੰਦਰਯਾਨ-3 ਦੀ ਸਫਲ ਸਾਫਟ ਲੈਂਡਿੰਗ ਲਈ ਸਾਰਿਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਹਨ। ਮਾਨ ਨੇ ਕਿਹਾ ਕਿ ਅੱਜ ਭਾਰਤ ਨੇ ਇਤਿਹਾਸ ਰਚਿਆ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਇਸਰੋ ਇੰਸਟੀਚਿਊਟ ਦੇ ਵਿਗਿਆਨੀਆਂ ਸਮੇਤ ਸਾਰੇ ਸਟਾਫ਼ ਨੂੰ ਉਨ੍ਹਾਂ ਦੀ ਲਗਨ ਅਤੇ ਮਿਹਨਤ ਲਈ ਸ਼ੁਭਕਾਮਨਾਵਾਂ ਭੇਜੀਆਂ ਹਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਹੈ।
ਜ਼ਿਕਰਯੋਗ ਹੈ ਕਿ 40 ਕਰੋੜ ਭਾਰਤੀ ਦੇਸ਼ ਦੇ ਤੀਜੇ ਚੰਦਰਮਾਂ ਮਿਸ਼ਨ ਚੰਦਰਯਾਨ-3 ਦੀ ਸੌਫ਼ਟ ਲੈਂਡਿੰਗ ਦਾ ਇੰਤਜ਼ਾਰ ਖ਼ਤਮ ਹੋਇਆ। ਦੇਸ਼ਭਰ 'ਚ ਲੋਕਾਂ ਵੱਲੋਂ ਇਸਰੋ ਦੇ ਸਫ਼ਲ ਮਿਸ਼ਨ ਲਈ ਭਗਵਾਨ ਨੂੰ ਕੀਤੀਆਂ ਪ੍ਰਾਰਥਨਾ ਆਖਰ ਕਰ ਸਫ਼ਲ ਹੋਈਆਂ। ਅੱਜ ਚੰਦਰਮਾਂ ਦੇ ਦੱਖਣੀ ਖੇਤਰ 'ਤੇ ਚੰਦਰਯਾਨ-3 ਦੀ ਸੌਫਟ ਲੈਂਡਿੰਗ ਲਈ ਨਿਰਧਾਰਿਤ ਸਮੇਂ ਲਗਭਗ ਸ਼ਾਮ 6:04 ਮਿੰਟ 'ਤੇ ਹੋਈ। ਵਿਕਰਮ ਲੈਂਡਰ ਦੇ ਪਾਵਰਡ ਲੈਂਡਿੰਗ ਅੱਜ ਸ਼ਾਮ 6:05 'ਤੇ ਹੋਈ। ਮਿਸ਼ਨ ਆਪਰੇਸ਼ਨ ਕੰਪਲੈਕਸ ਵਿੱਚ ਲੈਂਡਿੰਗ ਆਪਰੇਸ਼ਨ ਦਾ ਸਿੱਧਾ ਪ੍ਰਸਾਰਣ ਬੁੱਧਵਾਰ ਸ਼ਾਮ 5:20 ਮਿੰਟ 'ਤੇ ਸ਼ੁਰੂ ਹੋਇਆ।
ਲੈਂਡਿੰਗ ਦੀ ਲਾਈਵ ਗਤੀਵਿਧੀਆਂ ਇਸਰੋ ਵੈੱਬਸਾਈਟ, Youtube ਚੈਨਲ, ਫੇਸਬੁੱਕ ਅਤੇ ਡੀਡੀ ਨੈਸ਼ਨਲ ਟੀਵੀ 'ਤੇ ਦਿਖੀਆਂ ਗਈਆਂ। ਭਾਰਤ ਵੱਲੋਂ ਉਹ ਇਤਿਹਾਸ ਰਚਿਆ ਗਿਆ ਹੈ ਜਿਸ ਨੂੰ ਪਾਉਣ ਲਈ ਭਾਰਤ ਨੂੰ ਦੋ ਵਾਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ, ਪਰ ਆਖਿਰਕਾਰ ਮਿਹਨਤ ਨੂੰ ਫ਼ਲ ਲੱਗਿਆ ਤੇ ਭਾਰਤ 'ਤੇ ਇਹਿਤਾਸ ਰਚ ਦਿੱਤਾ। ਭਾਰਤ ਚੰਦਰਮਾਂ ਦੇ ਦੱਖਣੀ ਖੇਤਰ 'ਤੇ ਆਪਣੀ ਹਾਜ਼ਰੀ ਦਰਜ਼ ਕਰਵਾਉਣ ਵਾਲਾ ਇਕੱਲਾ ਦੇਸ਼ ਬਣ ਗਿਆ ਹੈ। ਦੱਸ ਦਈਏ ਕਿ ਚੰਦਰਮਾਂ ਦਾ ਦੱਖਣੀ ਖੇਤਰ ਆਪਣੀ ਕਠੋਰ ਪ੍ਰਸਿਥਤੀ ਲਈ ਔਖਾ ਮੰਨਿਆ ਜਾਂਦਾ ਹੈ। ਇਹ ਅਮਰੀਕਾ, ਚੀਨ ਅਤੇ ਰੂਸ ਤੋਂ ਬਾਅਦ ਚੌਥਾ ਦੇਸ਼ ਬਣ ਗਿਆ।