ਪੰਜਾਬ

punjab

ETV Bharat / state

ਪਰਚਾ ਨਾ ਦਰਜ ਕੀਤੇ ਜਾਣ ਦੇ ਮਾਮਲੇ 'ਚ ਕੈਬਨਿਟ ਮੰਤਰੀ ਦੇ ਬੇਟੇ ਨੇ ਲਗਾਇਆ ਧਰਨਾ

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਇਕ ਉਦਯੋਗਪਤੀ (industrialist from Sultanpur Lodhi)ਨਾਲ ਦੇ ਮਾਮਲੇ ਵਿਚ ਪੁਲਿਸ ਵੱਲੋ ਪਰਚਾ ਨਾ ਕਰਨ ਦੇ ਮਾਮਲੇ ਵਿਚ ਮੰਤਰੀ ਰਾਣਾ ਗੁਰਜੀਤ ਦੇ ਲੜਕੇ ਇੰਦਰ ਪ੍ਰਤਾਪ ਰਾਣਾ ਵੱਲੋ ਠਾਣੇ ਅੱਗੇ ਧਰਨਾ (Protest) ਲਗਾਇਆ।

ਪਰਚਾ ਨਾ ਦਰਜ ਕੀਤੇ ਜਾਣ ਦੇ ਮਾਮਲੇ 'ਚ ਕੈਬਨਿਟ ਮੰਤਰੀ ਦੇ ਬੇਟੇ ਨੇ ਲਗਾਇਆ ਧਰਨਾ
ਪਰਚਾ ਨਾ ਦਰਜ ਕੀਤੇ ਜਾਣ ਦੇ ਮਾਮਲੇ 'ਚ ਕੈਬਨਿਟ ਮੰਤਰੀ ਦੇ ਬੇਟੇ ਨੇ ਲਗਾਇਆ ਧਰਨਾ

By

Published : Dec 7, 2021, 4:27 PM IST

ਕਪੂਰਥਲਾ: ਸੁਲਤਾਨਪੁਰ ਲੋਧੀ ਵਿਚ ਬੀਤੀ ਰਾਤ 8:30 ਵਜੇ ਦੇ ਕਰੀਬ ਇਕ ਉਦਯੋਗਪਤੀ (industrialist from Sultanpur Lodhi) ਨਾਲ ਲੁੱਟ ਖੋਹ ਦੀ ਘਟਨਾ ਹੋਈ ਹੈ। ਜਿਸ ਦੌਰਾਨ ਉਦਯੋਗਪਤੀ ਯਸ਼ਪਾਲ ਅਰੋੜਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਹੈ। ਜਿਸ ਸੁਲਤਾਨਪੁਰ ਲੋਧੀ ਦਾਖਿਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਦਯੋਗਪਤੀ ਯਸ਼ਪਾਲ ਅਰੋੜਾ ਆਪਣੇ ਸ਼ੈਲਰ ਤੋਂ ਰਾਤ ਬੀਤੀ ਰਾਤ 8:30 ਘਰ ਵਾਪਸ ਜਾ ਰਿਹਾ ਸੀ। ਜਦੋਂ ਚੌਕ ਚੇਲਿਆਂ ਨਜ਼ਦੀਕ ਉਦਯੋਗਪਤੀ ਪਹੁੰਚਿਆ ਤਾਂ ਕੁਝ ਨੌਜਵਾਨ ਗੱਡੀ ਵਿਚ ਆਏ ਤਾਂ ਉਨ੍ਹਾਂ ਨੇ ਪਹਿਲਾਂ ਉਹਨਾਂ ਨਾਲ ਗਾਲੀ ਗਲੋਚ ਕੀਤਾ ਅਤੇ ਬਾਅਦ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਪਰਚਾ ਨਾ ਦਰਜ ਕੀਤੇ ਜਾਣ ਦੇ ਮਾਮਲੇ 'ਚ ਕੈਬਨਿਟ ਮੰਤਰੀ ਦੇ ਬੇਟੇ ਨੇ ਲਗਾਇਆ ਧਰਨਾ

ਪੀੜਤ ਪਰਿਵਾਰ ਅਤੇ ਸ਼ਹਿਰ ਵਾਸੀਆਂ ਦੇ ਸਮਰਥਨ ਵਿਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਸਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਸਿੰਘ ਵੱਲੋਂ ਥਾਣਾ ਸੁਲਤਾਨਪੁਰ ਲੋਧੀ ਦੇ ਬਾਹਰ ਧਰਨਾ ਪ੍ਰਦਰਸ਼ਨ (Protest) ਵੀ ਕੀਤਾ ਗਿਆ। ਜਖ਼ਮੀ ਹਾਲਤ ਵਿਚ ਉਦਯੋਗਪਤੀ ਯਸ਼ਪਾਲ ਅਰੋੜਾ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ (Civil Hospital) ਵਿਚ ਦਾਖਿਲ ਕਰਵਾਇਆ ਗਿਆ ਹੈ। ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।

ਇਸ ਮੌਕੇ ਡੀ ਐੱਸ ਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ 5 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਦਿੱਲੀ ਸਿੱਖ ਦੰਗੇ:ਸੱਜਨ ਕੁਮਾਰ ’ਤੇ ਦੋਸ਼ ਤੈਅ

ABOUT THE AUTHOR

...view details