ਕਪੂਰਥਲਾ: ਕਿਸਾਨਾਂ ਨੂੰ ਕਦੇ ਮੌਸਮ, ਮੰਦੀ ਤੇ ਕਦੇ ਫ਼ਸਲਾਂ ਦੇ ਸਹੀ ਰੇਟ ਨਾ ਮਿਲਣ ਕਰਕੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹਾਲੇ ਵੀ ਸਾਹਮਣਾ ਕਰ ਰਿਹਾ ਹੈ। ਅਜਿਹਾ ਹੀ ਕਪੂਰਥਲਾ ਦੇ ਕਿਸਾਨਾਂ ਨਾਲ ਹੋ ਰਿਹਾ ਹੈ ਜਿਨ੍ਹਾਂ ਦੀ ਮੁੱਖ ਫ਼ਸਲ ਆਲੂ ਪੱਟੇ ਜਾ ਚੁੱਕੇ ਹਨ ਪਰ ਉਸ ਲਈ ਕੋਈ ਖ਼ਰੀਦਦਾਰ ਨਹੀਂ ਮਿਲ ਰਿਹਾ। ਇੰਨਾਂ ਕਿਸਾਨਾਂ ਨਾਲ ਇਹ ਪਹਿਲੀ ਵਾਰ ਨਹੀਂ ਪਿਛਲੇ ਚਾਰ-ਪੰਜ ਸਾਲਾਂ ਤੋਂ ਅਜਿਹਾ ਹੀ ਹੋ ਰਿਹਾ ਹੈ ਤੇ ਇਸ ਵਾਰ ਫਿਰ ਉਨ੍ਹਾਂ ਨੂੰ ਘਾਟੇ ਦਾ ਸੌਦਾ ਸਾਬਿਤ ਹੋ ਰਿਹਾ ਹੈ।
ਕਪੂਰਥਲਾ 'ਚ ਕਿਸਾਨਾਂ ਨੂੰ ਆਲੂ ਦੀ ਫ਼ਸਲ ਦੇ ਨਹੀਂ ਮਿਲ ਰਹੇ ਖ਼ਰੀਦਦਾਰ - ਕਿਸਾਨਾਂ
ਕਪੂਰਥਲਾ 'ਚ ਕਿਸਾਨਾਂ ਨੂੰ ਆਲੂ ਦੀ ਫ਼ਸਲ ਦੇ ਖ਼ਰੀਦਦਾਰ ਨਾ ਮਿਲਣ ਕਰਕੇ ਕਰਨਾ ਪੈ ਰਿਹਾ ਹੈ ਮੁਸ਼ਕਲ ਦਾ ਸਾਹਮਣਾ।
ਦਰਅਸਲ, ਪਿਛਲੇ ਕਈ ਸਾਲਾਂ ਤੋਂ ਕਣਕ ਦੀ ਬਿਜਾਈ ਛੱਡ ਆਲੂ ਦੀ ਫ਼ਸਲ ਬੀਜਣ ਵਾਲੇ ਦੋਆਬੇ ਦੇ ਕਿਸਾਨ ਘਾਟੇ 'ਚ ਹੀ ਜਾ ਰਹੇ ਹਨ। ਇਸ ਵਾਰ ਵੀ 700 ਰੁਪਏ ਪ੍ਰਤੀ ਕੁਇੰਟਲ ਦੀ ਲਾਗਤ ਨਾਲ ਤਿਆਰ ਆਲੂ 350 ਰੁਪਏ ਵਿੱਚ ਵਿੱਕ ਰਿਹਾ ਹੈ ਜਿਸ ਕਰਕੇ ਕਿਸਾਨ ਨੂੰ ਲਾਗਤ ਵਿੱਚ ਹੀ 25-30 ਹਜ਼ਾਰ ਦਾ ਘਾਟਾ ਪੈ ਰਿਹਾ ਹੈ।
ਹੁਣ ਕਿਸਾਨਾਂ ਦੀ ਚਿੰਤਾ ਹੋਰ ਵੱਧਦੀ ਜਾ ਹੈ ਕਿਉਂਕਿ ਅਗਲੇ ਦਿਨਾਂ 'ਚ ਗ਼ਰਮੀ ਵੱਧ ਹੋਣ ਕਾਰਨ ਆਲੂ ਦੀ ਫ਼ਸਲ ਖ਼ਰਾਬ ਹੋ ਜਾਵੇਗੀ।
ਦੱਸ ਦਈਏ, ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਤੇ ਭਾਰਤ 'ਚ ਆਬਾਦੀ ਦਾ ਸਭ ਤੋਂ ਵੱਡਾ ਹਿੱਸਾ ਖੇਤੀ ਕਰਕੇ ਆਪਣਾ ਪਰਿਵਾਰ ਪਾਲਦਾ ਹੈ। ਕਿਸਾਨ ਫ਼ਸਲ ਬੀਜਦਾ, ਪਾਲਦਾ ਪਰ ਫ਼ਸਲ ਤਿਆਰ ਕਰਕੇ ਖ਼ੁਦ ਸਹੀ ਮੁੱਲ ਤੈਅ ਨਹੀਂ ਕਰ ਸਕਦਾ। ਇਸ ਦੇ ਚੱਲਦਿਆਂ ਉਸ ਦੀ ਫ਼ਸਲ ਦਾ ਸਹੀ ਮੁੱਲ ਨਹੀਂ ਮਿਲਦਾ ਤੇ ਮਜਬੂਰਨ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਤੇ ਹੀ ਨਿਰਭਰ ਹੋਣਾ ਪੈਦਾ ਹੈ।