ਪੰਜਾਬ

punjab

ETV Bharat / state

Body of woman: ਰੇਲਵੇ ਸਟੇਸ਼ਨ ਤੋਂ ਮਿਲੀ ਮਹਿਲਾ ਦੀ ਲਾਸ਼, ਪੁਲਿਸ ਮੁਤਾਬਿਕ ਲਾਸ਼ ਦੀ ਨਹੀਂ ਹੋਈ ਸ਼ਨਾਖ਼ਤ

ਫਗਵਾੜਾ ਵਿੱਚ ਪੁਲਿਸ ਨੂੰ ਰੇਲਵੇ ਸਟੇਸ਼ ਦੇ ਨਜ਼ਦੀਕ ਤੋਂ ਇੱਕ ਅਣਪਛਾਤੀ ਮਹਿਲਾ ਦੀ ਲਾਸ਼ ਮਿਲੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਨੂੰ ਮੁਰਦਾ ਘਰ ਵਿੱਚ ਰਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਹਿਲਾ ਦੀ ਮੌਤ ਦੇ ਅਸਲ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਰਿਹਾ।

Body of woman found at Phagwara railway station
Body of woman: ਰੇਲਵੇ ਸਟੇਸ਼ਨ ਤੋਂ ਮਿਲੀ ਮਹਿਲਾ ਦੀ ਲਾਸ਼, ਪੁਲਿਸ ਮੁਤਾਬਿਕ ਲਾਸ਼ ਦੀ ਨਹੀਂ ਹੋਈ ਸ਼ਨਾਖ਼ਤ

By

Published : Mar 4, 2023, 2:22 PM IST

Body of woman: ਰੇਲਵੇ ਸਟੇਸ਼ਨ ਤੋਂ ਮਿਲੀ ਮਹਿਲਾ ਦੀ ਲਾਸ਼, ਪੁਲਿਸ ਮੁਤਾਬਿਕ ਲਾਸ਼ ਦੀ ਨਹੀਂ ਹੋਈ ਸ਼ਨਾਖ਼ਤ

ਫਗਵਾੜਾ: ਪਿੰਡ ਮੌਲੀ ਨੇੜੇ ਰੇਲਵੇ ਟ੍ਰੈਕ ਉੱਤੇ ਇਕ ਅਣਪਛਾਤੀ ਔਰਤ ਦੀ ਲਾਸ਼ ਰੇਲ ਗੱਡੀ ਨਾਲ ਕੱਟੀ ਹੋਈ ਹਾਲਤ ਵਿੱਚ ਮਿਲੀ। ਲੋਕਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਚੌਂਕੀ ਰੇਲਵੇ ਸਟੇਸ਼ਨ ਫਗਵਾੜਾ ਨੂੰ ਦੇ ਦਿੱਤੀ। ਪੁਲਿਸ ਚੌਂਕੀ ਰੇਲਵੇ ਸਟੇਸ਼ਨ ਫਗਵਾੜਾ ਦੇ ਇੰਚਾਰਜ ਏਐਸਆਈ ਗੁਰਭੇਜ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਹਾਸਲ ਹੋਈ। ਉਹ ਤੁਰੰਤ ਹੀ ਘਟਨਾ ਵਾਲੇ ਸਥਾਨ ਉੱਤੇ ਪੁੱਜੇ ਅਤੇ ਦੇਖਿਆ ਕਿ ਔਰਤ ਦੀ ਲਾਸ਼ ਰੇਲਵੇ ਟਰੈਕ ਤੋਂ ਹੇਠਾਂ ਝਾੜੀਆਂ ਵਿੱਚ ਪਈ ਹੋਈ ਹੈ।

ਮ੍ਰਿਤਕ ਮਹਿਲਾ ਦਾ ਕੋਈ ਵੀ ਪਹਿਚਾਣ ਪੱਤਰ ਬਰਾਮਦ ਨਹੀਂ ਹੋਇਆ: ਮ੍ਰਿਤਕ ਔਰਤ ਦੀ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ ਅਤੇ ਇਸ ਦੀ ਉਮਰ ਤਕਰੀਬਨ 50 ਸਾਲ ਤੱਕ ਦੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਮਹਿਲਾ ਦੀ ਬਾਹ ਉੱਤੇ ਹਿੰਦੀ ਵਿੱਚ ਸੁਖਬੀਰ ਸਿੰਘ ਸਨ ਓਫ ਨਾਨਕ ਸਿੰਘ ਪਿੰਡ ਸ਼ਾਹਕੋਟ ਜ਼ਿਲ੍ਹਾਂ ਹਰਿਦਵਾਰ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਮ੍ਰਿਤਕ ਮਹਿਲਾ ਦਾ ਕੋਈ ਵੀ ਪਹਿਚਾਣ ਪੱਤਰ ਬਰਾਮਦ ਨਹੀਂ ਹੋਇਆ ਅਤੇ ਮਹਿਲਾ ਨੇ ਕਾਲੇ ਰੰਗ ਦਾ ਸੂਟ ਗੁਲਾਬੀ ਰੰਗ ਦੀ ਸਲਵਾਰ ਪਾਈ ਹੋਈ ਹੈ। ਥਾਣਾ ਇੰਚਾਰਜ ਨੇ ਦੱਸਿਆ ਹੈ ਕਿ ਇੰਝ ਜਾਪਦਾ ਹੈ ਜਾ ਤਾਂ ਇਹ ਰੇਲ ਗੱਡੀ ਤੋਂ ਡਿੱਗਣ ਨਾਲ ਇਸ ਦੀ ਮੌਤ ਹੋਈ ਹੈ ਜਾਂ ਫਿਰ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਇਸ ਦੀ ਮੌਤ ਹੋਈ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੋਰਚਰੀ ਭਿਜਵਾ ਦਿੱਤੀ ਦਿੱਤਾ ਹੈ। ਜਿੱਥੇ ਔਰਤ ਸੁਰੱਖਿਅਤ ਰੱਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਨਿਰਧਾਰਿਤ ਸਰਕਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਥਾਣਾ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਹੈ ਕਿ ਜੇਕਰ ਇਸ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਹੈ ਤਾਂ ਉਹ ਉਨ੍ਹਾਂ ਤੋਂ ਥਾਣੇ ਵਿਖੇ ਸੰਪਰਕ ਕਰ ਸਕਦਾ ਹੈ ਉਨ੍ਹਾਂ ਦੇ ਮੋਬਾਈਲ ਨੰਬਰ 9779274075 ਤੇ ਸੰਪਰਕ ਕਰ ਸਕਦਾ ਹੈ।

ਦੱਸ ਦਈਏ ਬੀਤੇ ਦਿਨੀ ਲੁਧਿਆਣਾ ਰੇਲਵੇ ਸਟੇਸ਼ਨ ਨੇੜੇ ਬਣੀ ਰੇਲਵੇ ਕਾਲੋਨੀ ਦੇ ਕੁਆਟਰਾਂ ਵਿੱਚ ਵੀ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਸੀ, ਜਦੋਂ ਇੱਕ ਟੁੱਟੇ ਹੋਏ ਕੁਆਰਟਰ ਵਿੱਚੋਂ ਅਣਪਛਾਤੀ ਲਾਸ਼ ਬਰਾਮਦ ਹੋਈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਡੀਸੀ ਗੁਰਪ੍ਰੀਤ ਪੁਰੇਵਾਲ ਨੇ ਦੱਸਿਆ ਸੀ ਕਿ ਰੇਲਵੇ ਕੁਆਰਟਰ ਚੋਂ ਇੱਕ ਅਣਪਛਾਤੀ ਲਾਸ਼ ਬਰਾਮਦ ਕੀਤੀ ਗਈ ਸੀ, ਜਿਸ ਕਾਰਨ ਇਲਾਕੇ 'ਚ ਸਹਿਮ ਦਾ ਮਾਹੌਲ ਸੀ। ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ, ਉਨ੍ਹਾਂ ਦੱਸਿਆ ਕਿ ਲਾਸ਼ ਇੱਕ ਟੁੱਟੇ ਹੋਏ ਕੁਆਰਟਰ 'ਚ ਪਈ ਮਿਲੀ ਅਤੇ ਉਹ ਕਾਫ਼ੀ ਖ਼ਰਾਬ ਹਾਲਤ 'ਚ ਸੀ।



ਇਹ ਵੀ ਪੜ੍ਹੋ:Bhagwant Mann's Tweet: ਭਗਵੰਤ ਮਾਨ ਨੇ ਟਵੀਟ ਰਾਹੀਂ ਵਿਰੋਧੀਆਂ ਨੂੰ ਲਿਆ ਰੇੜਕੇ 'ਚ, ਕਿਹਾ- ਕਿਸੇ ਦੀ ਹਿੰਮਤ ਨਹੀਂ...

ABOUT THE AUTHOR

...view details