ਕਪੂਰਥਲਾ: ਫਗਵਾੜਾ ਦੇ ਸਿਟੀ ਕਲੱਬ ’ਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਸਿਟੀ ਕਲੱਬ ਦੇ ਇਨਡੋਰ ਗਰਾਊਂਡ ਵਿੱਚ ਆਪਣੇ ਸਾਥੀ ਦੇ ਨਾਲ ਬੈਡਮਿੰਟਨ ਖੇਡ ਰਿਹਾ ਸੀ ਕਿ ਅਚਾਨਕ ਦਰਦ ਹੋਣ ਦੇ ਚੱਲਦੇ ਖੇਡਦੇ ਖੇਡਦੇ ਇਨਡੋਰ ਗਰਾਊਂਡ ਦੀ ਇੱਕ ਸਾਈਡ ’ਤੇ ਆ ਕੇ ਬੈਠ ਗਿਆ ਤੇ ਕੁੱਝ ਹੀ ਮਿੰਟਾਂ ਬਾਅਦ ਬੈਠੇ-ਬੈਠੇ ਉਹ ਗਿਆ। ਉਸ ਤੋਂ ਮਗਰੋਂ ਵਿਅਕਤੀ ਦੀ ਕੁਝ ਹੀ ਮਿੰਟ ਵਿੱਚ ਉਸ ਦੀ ਮੌਤ ਹੋ ਗਈ।
ਬੈਡਮਿੰਟਨ ਖੇਡਦੇ ਵਿਅਕਤੀ ਦੀ ਅਚਾਨਕ ਹੋਈ ਮੌਤ, ਘਟਨਾ ਸੀਸੀਟੀਵੀ ’ਚ ਕੈਦ - ਵਿਅਕਤੀ ਦੀ ਅਚਾਨਕ
ਮ੍ਰਿਤਕ ਰਿਸ਼ੀ ਸੂਦ ਹਰ ਰੋਜ਼ ਕਲੱਬ ਵਿੱਚ ਆਉਂਦੇ ਸਨ ਅੱਜ ਵੀ ਉਹ ਹਰ ਰੋਜ਼ ਦੀ ਤਰ੍ਹਾਂ ਹੀ ਆਈ ਸੀ ਅਤੇ ਗਰਾਊਂਡ ਵਿੱਚ ਬੈਡਮਿੰਟਨ ਖੇਡ ਕੇ ਬੈਠੇ ਤੇ ਕੁਝ ਹੀ ਸਮੇਂ ਬਾਅਦ ਉਹਨਾਂ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਰਿਸ਼ੀ ਸੂਦ ਦੇ ਰੂਪ ’ਚ ਹੋਈ ਹੈ। ਦੂਜੀ ਪਾਸੇ ਇਹ ਘਟਨਾ ਇਨਡੋਰ ਗਰਾਊਂਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਘਟਨਾ ਸਬੰਧੀ ਕਲੱਬ ਦੇ ਕੁੱਕ ਨੇ ਦੱਸਿਆ ਕਿ ਮ੍ਰਿਤਕ ਰਿਸ਼ੀ ਸੂਦ ਹਰ ਰੋਜ਼ ਕਲੱਬ ਵਿੱਚ ਆਉਂਦੇ ਸਨ ਅੱਜ ਵੀ ਉਹ ਹਰ ਰੋਜ਼ ਦੀ ਤਰ੍ਹਾਂ ਹੀ ਆਈ ਸੀ ਅਤੇ ਗਰਾਊਂਡ ਵਿੱਚ ਬੈਡਮਿੰਟਨ ਖੇਡ ਕੇ ਬੈਠੇ ਤੇ ਕੁਝ ਹੀ ਸਮੇਂ ਬਾਅਦ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਮੁਤਾਬਿਕ ਡਾਕਟਰਾਂ ਦਾ ਕਹਿਣਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋਈ ਹੈ।
ਇਹ ਵੀ ਪੜੋ: ਸਕੂਲ ਬੱਸ ਚਾਲਕਾਂ ਨੂੰ ਪਏ ਰੋਟੀ ਦੇ ਲਾਲੇ, ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ