ਕਪੂਰਥਲਾ :ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਵਿਚ ਪੰਜਾਬ ਪੱਧਰੀ ਪਾਵਰ ਲਿਫਟਿੰਗ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਵਿਖੇ ਪੰਜਾਬ ਸਰਕਾਰ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਮਨ ਅਮਾਨ ਨਾਲ ਸੰਪੰਨ ਹੋ ਗਏ ਹਨ। ਇਹਨਾਂ ਮੁਕਾਬਲਿਆਂ ਦੌਰਾਨ ਸੁਲਤਾਨਪੁਰ ਲੋਧੀ ਦੇ ਪਿੰਡ ਰਣਧੀਰਪੁਰ ਦੇ ਰਹਿਣ ਵਾਲੇ 19 ਸਾਲਾ ਅਰਮਾਨਜੋਤ ਸਿੰਘ ਮੋਮੀ ਨੇ ਭਾਗ ਲਿਆ, ਜਿਸ ਵਿੱਚ ਅਰਮਾਨਜੋਤ ਨੇ ਇਸ ਓਪਨ ਵੇਟ ਲਿਫਟਿੰਗ ਮੁਕਾਬਲੇ ਵਿੱਚ ਆਪਣੇ ਤੋਂ ਵੱਡੀ ਉਮਰ ਦੇ ਖਿਡਾਰੀਆਂ ਨੂੰ ਪਛਾੜਦੇ ਹੋਏ ਦੂਸਰਾ ਸਥਾਨ ਹਾਸਿਲ ਕੀਤਾ।
Armanjot of Sultanpur Lodhi Won Medal : ਸੁਲਤਾਨਪੁਰ ਲੋਧੀ ਦੇ ਅਰਮਾਨਜੋਤ ਨੇ ਪਾਵਰ ਲਿਫਟਿੰਗ ਵਿੱਚ ਸੂਬਾ ਪੱਧਰੀ ਮੁਕਾਬਲਿਆਂ 'ਚ ਹਾਸਿਲ ਕੀਤਾ ਦੂਜਾ ਸਥਾਨ - Armanjot of Sultanpur Lodhi
ਸੁਲਤਾਨਪੁਰ ਲੋਧੀ ਦੇ ਅਰਮਾਨਜੋਤ ਨੇ ਛੋਟੀ ਉਮਰ (Armanjot of Sultanpur Lodhi Won Medal) ਵਿੱਚ ਪਾਵਰ ਲਿਫਟਿੰਗ ਦੇ ਕਰਵਾਏ ਗਏ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਹੈ।
Published : Oct 24, 2023, 7:31 PM IST
ਪਰਿਵਾਰ ਨੇ ਪ੍ਰਗਟਾਈ ਖੁਸ਼ੀ : ਅਰਮਾਨ ਨੇ ਆਪਣੀ ਇਸ ਕਾਮਯਾਬੀ ਬਾਰੇ ਹੋਏ ਦਸਦਿਆਂ ਕਿਹਾ ਕਿ ਉਸਨੇ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਦਿਨ ਰਾਤ ਜੀ ਤੋੜ ਮਿਹਨਤ ਕੀਤੀ ਹੈ ਤੇ ਉਸਦੇ ਮਾਪਿਆਂ ਨੇ ਵੀ ਉਸਦਾ ਇਸ ਪਿੱਛੇ ਬਹੁਤ ਵੱਡਾ ਸਹਿਯੋਗ ਕੀਤਾ ਹੈ, ਜਿਸ ਕਾਰਨ ਉਹ ਅੱਜ ਆਪਣੀ ਮੰਜ਼ਿਲ ਨੂੰ ਪਾਉਣ ਵਿੱਚ ਸਫਲ ਹੋਇਆ ਹੈ। ਦੂਜੇ ਪਾਸੇ ਅਰਮਾਨਜੋਤ ਦੇ ਪਰਿਵਾਰਿਕ ਮੈਂਬਰਾਂ ਤੇ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਤੋਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਸਾਂਝੇ ਤੌਰ ਤੇ ਅਰਮਾਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਤੇ ਪੂਰੇ ਪੰਜਾਬ ਵਾਸੀਆਂ ਨੂੰ ਅਰਮਾਨ ਦੀ ਇਸ ਸਫਲਤਾ ਤੇ ਮਾਣ ਹੈ। ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਏਨੇ ਵੱਡੇ ਮੁਕਾਮ ਨੂੰ ਹਾਸਲ ਕਰਨਾ ਕਦੀ ਵੀ ਸੌਖਾ ਨਹੀਂ ਹੁੰਦਾ।
- Process of Seizure of Properties: ਨਸ਼ੇ ਦੇ ਵਪਾਰੀਆਂ 'ਤੇ ਚੱਲਿਆ ਪੁਲਸੀਆ ਡੰਡਾ, ਲੱਖਾਂ ਰੁਪਏ ਦੀ ਜਾਇਦਾਦ ਕੀਤੀ ਫਰੀਜ
- DSGMC: ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ
- Largest 120 feet Effigy Ravana: ਲੁਧਿਆਣਾ 'ਚ ਫੂਕਿਆ ਜਾਵੇਗਾ 120 ਫੁੱਟ ਦਾ ਰਾਵਣ, ਦੁਸਹਿਰਾ ਗਰਾਊਂਡ 'ਚ ਲੱਗਿਆ ਮੇਲਾ, ਪੁਲਿਸ ਨੇ ਵਧਾਈ ਸੁਰੱਖਿਆ
ਅਰਮਾਨ ਦੇ ਮਾਪਿਆਂ ਨੇ ਅਰਮਾਨ ਦੀ ਇਸ ਕਾਮਯਾਬੀ ਨੂੰ ਲੈ ਕੇ ਜਿੱਥੇ ਇੱਕ ਪਾਸੇ ਆਪਣੀ ਬੇਟੇ ਤੇ ਮਾਣ ਮਹਿਸੂਸ ਕੀਤਾ ਹੈ ਉੱਥੇ ਹੀ ਉਹਨਾਂ ਨੇ ਸਰਕਾਰ ਤੋਂ ਇਹ ਵੀ ਅਪੀਲ ਕੀਤੀ ਹੈ ਕਿ ਅਰਮਾਨ ਅਤੇ ਅਰਮਾਨ ਵਰਗੇ ਹੋਰ ਨੌਜਵਾਨ ਜੋ ਖੇਡਾਂ ਦੇ ਵਿੱਚ ਛੋਟੀ ਉਮਰਾਂ ਦੇ ਵਿੱਚ ਹੀ ਵੱਡੇ ਮੁਕਾਮ ਤੇ ਪਹੁੰਚੇ ਹਨ ਉਹਨਾਂ ਦੇ ਲਈ ਇੱਕ ਵਿਸ਼ੇਸ਼ ਪਲੈਟਫਾਰਮ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਹਰ ਇੱਕ ਨੌਜਵਾਨ ਆਪਣੇ ਸੁਪਨੇ ਨੂੰ ਸਾਕਾਰ ਕਰਕੇ ਆਪਣੇ ਦੇਸ਼ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕੇ।