ਪੰਜਾਬ

punjab

ETV Bharat / state

Joy on Birth of Girl Child: ਦੋ ਪੀੜ੍ਹੀਆਂ ਬਾਅਦ ਘਰ 'ਚ ਧੀ ਨੇ ਲਿਆ ਜਨਮ, ਪਰਿਵਾਰ ਨੇ ਦੇਖੋ ਕਿਵੇਂ ਕੀਤਾ ਖੁਸ਼ੀ ਦਾ ਇਜ਼ਹਾਰ - ਪਰਿਵਾਰ ਨੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ

ਕਪੂਰਥਲਾ ਵਿੱਚ ਦੋ ਪੀੜੀਆਂ ਤੋਂ ਬਾਅਦ ਘਰ ਵਿੱਚ ਧੀ (Joy on Birth of Girl Child) ਦੀ ਆਮਦ ਹੋਣ ਉੱਤੇ ਪਰਿਵਾਰ ਨੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

After two generations, a daughter was born in the house
Joy on Birth of Girl Child : ਦੋ ਪੀੜ੍ਹੀਆਂ ਬਾਅਦ ਘਰ 'ਚ ਧੀ ਨੇ ਲਿਆ ਜਨਮ, ਪਰਿਵਾਰ ਨੇ ਦੇਖੋ ਕਿਵੇਂ ਕੀਤਾ ਖੁਸ਼ੀ ਦਾ ਇਜ਼ਹਾਰ

By ETV Bharat Punjabi Team

Published : Oct 12, 2023, 3:53 PM IST

ਬੱਚੀ ਦੇ ਪਰਿਵਾਰਕ ਮੈਂਬਰ ਜਾਣਕਾਰੀ ਦਿੰਦੇ ਹੋਏ।

ਕਪੂਰਥਲਾ :ਸਮਾਜ ਵਿੱਚ ਰਹਿੰਦਿਆਂ ਅਕਸਰ ਅਸੀਂ ਵੇਖਦੇ ਹਾਂ ਕਿ ਧੀਆਂ ਨੂੰ ਕੁੱਖ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੀਆਂ ਧਾਰਨਾਵਾਂ ਬਣੀਆਂ ਹੁੰਦੀਆਂ ਨੇ ਕਿ ਧੀਆਂ ਇੱਕ ਬੋਝ ਤੋਂ ਵਧਕੇ ਹੋਰ ਕੁਝ ਨਹੀਂ ਹੁੰਦੀਆਂ ਪਰ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਅਜਿਹੀਆਂ ਧਾਰਨਾਵਾਂ ਤੇ ਗ਼ਲਤ ਸੋਚ ਰੱਖਣ ਵਾਲੇ ਲੋਕਾਂ ਦੀ ਗਿਣਤੀ ਹੁਣ ਬਹੁਤ ਹੀ ਘੱਟ ਹੈ। ਹੁਣ ਤੇ ਬਹੁਤ ਸਾਰੇ ਲੋਕ ਧੀਆਂ ਨੂੰ ਹੀ ਆਪਣੇ ਪੁੱਤਾਂ ਦੇ ਬਰਾਬਰ ਦਾ ਦਰਜਾ ਦੇ ਰਹੇ ਹਨ ਤੇ ਕੁਝ ਪਰਿਵਾਰ ਅਜਿਹੇ ਨੇ ਜਿੰਨਾ ਘਰ ਅਗਰ ਧੀ ਜੰਮੇ ਤਾਂ ਉਹਨਾਂ ਦੇ ਚਾਅ ਵੀ ਸਾਂਭੇ ਨਹੀਂ ਜਾਂਦੇ।


ਅਰਦਾਸਾਂ ਕਰਕੇ ਲਈ ਧੀ :ਅਜਿਹਾ ਹੀ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਮੈਰੀਪੁਰ ਦੇ ਨਾਲ ਜੁੜਿਆ ਹੋਇਆ ਹੈ। ਜਿਥੋਂ ਦੇ ਰਹਿਣ ਵਾਲੇ ਇਕ ਪਰਿਵਾਰ ਵਿੱਚ 2 ਪੀੜ੍ਹੀਆਂ ਤੋਂ ਬਾਅਦ ਇੱਕ ਲੜਕੀ ਨੇ ਜਨਮ ਲਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਵਿੱਚ ਸ਼ੁਰੂ ਤੋਂ ਹੀ ਲੜਕੇ ਨੇ ਤੇ ਘਰ ਵਿੱਚ ਕੋਈ ਵੀ ਲੜਕੀ ਨਹੀਂ ਸੀ ਤੇ ਇਸ ਵਾਰ ਉਹਨਾਂ ਨੇ ਰੱਬ ਅੱਗੇ ਅਰਦਾਸ ਕੀਤੀ ਸੀ ਕਿ ਅਗਰ ਉਹਨਾਂ ਦੇ ਘਰ ਵਿੱਚ ਕਿ ਜੀਅ ਆਵੇ ਤਾਂ ਉਹ ਲੜਕੀ ਹੋਵੇ।

ਪਰਿਵਾਰ ਨੇ ਦਿੱਤਾ ਸੰਦੇਸ਼ :ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਹੋਇਆਂ ਢੋਲ ਵਜਾਕੇ ਤੇ ਭੰਗੜੇ ਪਾਕੇ ਨਵਜੰਮੀ ਧੀ ਰਾਣੀ ਦਾ ਘਰ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਤੇ ਸਮਾਜ ਵਿੱਚ ਰਹਿੰਦੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਧੀਆਂ ਨੂੰ ਕੁੱਖ ਵਿੱਚ ਨਾ ਮਾਰੋ ਤੇ ਉਹਨਾਂ ਨੂੰ ਪੁੱਤਾਂ ਦੇ ਬਰਾਬਰ ਦਾ ਹੀ ਦਰਜਾ ਦਿੱਤਾ ਜਾਵੇ। ਕਿਉਂਕਿ ਧੀਆਂ ਕਿਸੇ ਵੀ ਚੀਜ਼ ਵਿੱਚ ਪੁੱਤਾਂ ਨਾਲੋਂ ਘੱਟ ਨਹੀਂ ਹਨ।ਸਗੋਂ ਪੁੱਤਾਂ ਨਾਲੋਂ ਵੱਧ ਧੀਆਂ ਆਪਣੇ ਮਾਪਿਆਂ ਨੂੰ ਮਾਨ ਤੇ ਸਤਿਕਾਰ ਬਖਸ਼ਦੀਆਂ ਹਨ।

ABOUT THE AUTHOR

...view details