ਕਪੂਰਥਲਾ: ਰੋਜ਼ੀ ਰੋਟੀ ਦੀ ਖਾਤਰ ਦੋ ਮਹੀਨੇ ਪਹਿਲਾਂ ਪੰਜਾਬ ਛੱਡ ਇਟਲੀ ਗਏ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ (Youth dies in road accident) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੇ ਰਿਸ਼ਤੇਦਾਰ ਮਨਦੀਪ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਉਸ ਦਾ ਜੀਜਾ ਹੈ ਅਤੇ ਅਜੈ ਕੁਮਾਰ (36) ਪੁੱਤਰ ਗੁਰਧਿਆਨ ਵਾਸੀ ਨਡਾਲਾ ਕਪੂਰਥਲਾ ਤੋਂ ਸੁਨਹਿਰੀ ਭਵਿੱਖ ਦੀ ਉਮਦੀ ਵਿੱਚ ਤਕਰੀਬਨ ਦੋ ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਇਟਲੀ ਭੇਜਿਆ ਸੀ।
2 ਮਹੀਨੇ ਪਹਿਲਾਂ ਇਟਲੀ ਗਏ ਕਪੂਰਥਲਾ ਦੇ ਨੌਜਵਾਨ ਦੀ ਮੌਤ, ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਕਾਰਣ ਗਈ ਜਾਨ, ਪਰਿਵਾਰ ਨੇ ਮਦਦ ਦੀ ਅਪੀਲ ਕੀਤੀ
Death of Punjabi youth in Italy: ਕਪੂਰਥਲਾ ਦਾ ਨੌਜਵਾਨ ਰੋਜ਼ੀ ਦੀ ਭਾਲ ਵਿੱਚ ਕਰੀਬ ਦੋ ਮਹੀਨੇ ਪਹਿਲਾਂ ਇਟਲੀ ਗਿਆ ਸੀ ਅਤੇ ਉਸ ਦੀ ਇਟਲੀ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮ੍ਰਿਤਕ ਦੇਹ ਵਾਪਿਸ ਲਿਆਉਣ ਲਈ ਅਪੀਲ ਕੀਤੀ ਹੈ।
Published : Dec 26, 2023, 10:32 AM IST
ਮੌਕੇ ਉੱਤੇ ਹੀ ਮੌਤ ਹੋ ਗਈ:ਲੰਘੇ ਦਿਨੀ ਉਹ ਆਪਣੇ ਸਾਥੀ ਰਕੇਸ਼ ਕੁਮਾਰ ਦੀ ਗੱਡੀ ਵਿੱਚ ਬੈਠ ਕੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਤੋਂ ਫਿਊਮੀਚੀਨੋ ਹਵਾਈ ਅੱਡੇ ਉੱਤੇ ਕਿਸੇ ਰਿਸ਼ਤੇਦਾਰ ਨੂੰ ਲੈਣ ਚਲੇ ਗਏ ਜਿੱਥੇ ਗੱਡੀ ਚਾਲਕ ਨੇ ਹਵਾਈ ਅੱਡੇ ਨੇੜੇ ਪਾਰਕਿੰਗ ਦੇ ਪੈਸੇ ਬਚਾਉਣ ਖਾਤਿਰ ਗੱਡੀ NO ਪਾਰਕਿੰਗ ਵਿੱਚ ਲਗਾ ਕੇ ਰਿਸ਼ਤੇਦਾਰ ਦੀ ਫਲਾਈਟ ਦਾ ਇੰਤਜ਼ਾਰ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮ੍ਰਿਤਕ ਨੌਜਵਾਨ ਅਜੈ ਕੁਮਾਰ ਬਾਥਰੂਮ ਜਾਣ ਲਈ ਸੜਕ ਕਰਾਸ ਕਰਨ ਲੱਗਾ ਅਤੇ ਇੱਕ ਤੇਜ਼ ਰਫਤਾਰ ਕਾਰ ਦੀ ਲਪੇਟ ਵਿੱਚ ਆਉਣ ਨਾਲ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੋਜਵਾਨ ਦੇ ਦੋ ਛੋਟੇ ਬੱਚੇ ਹਨ, ਉਹਨਾ ਇਟਲੀ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਇਸ ਹਾਦਸੇ ਦੀ ਜਾਂਚ ਕੀਤੀ ਜਾਵੇ ਅਤੇ ਨੌਜਵਾਨ ਦੀ ਮ੍ਰਿਤਕ ਦੇਹ (The dead body of the young man) ਭਾਰਤ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ।
- Farmers Tractor March: 26 ਜਨਵਰੀ ਨੂੰ ਪੂਰੇ ਦੇਸ਼ 'ਚ ਕਿਸਾਨਾਂ ਵੱਲੋਂ ਕੀਤਾ ਜਾਵੇਗਾ ਟਰੈਕਟਰ ਮਾਰਚ, ਦਿੱਲੀ ਵੱਲ ਕਰਨਗੇ ਕੂਚ
- ਨਸ਼ੇ ਤੋਂ ਪੀੜਤ ਨੌਜਵਾਨਾਂ ਦੇ ਇਲਾਜ਼ ਲਈ ਬਰਨਾਲਾ ਪੁਲਿਸ ਦਾ ਚੰਗਾ ਉਪਰਾਲਾ, ਨੌਜਵਾਨਾਂ ਨੂੰ ਭੇਜਿਆ ਜਾ ਰਿਹਾ ਨਸ਼ਾ ਛੁਡਾਊ ਕੇਂਦਰ
- ਸਾਬਕਾ ਕੌਂਸਲਰ ਦੇ ਘਰ 6 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਲੁੱਟ-ਖੋਹ, ਲੁਟੇਰੇ ਸੀਸੀਟੀਵੀ 'ਚ ਕੈਦ
ਲਗਾਤਾਰ ਇਟਲੀ ਵਿੱਚ ਹੋ ਰਹੀਆਂ ਹਨ ਪੰਜਾਬੀਆਂ ਦੀਆਂ ਮੌਤਾਂ: ਦੱਸ ਦਈਏ ਇਟਲੀ ਵਿੱਚ ਕਿਸੇ ਪੰਜਾਬੀ ਨੌਜਵਾਨ ਨੇ ਸੜਕ ਹਾਦਸੇ ਵਿੱਚ ਪਹਿਲੀ ਵਾਰ ਜਾਨ ਨਹੀਂ ਗਵਾਈ ਸਗੋਂ ਇਸ ਸਾਲ ਤਾਂ ਪੰਜਾਬੀਆਂ ਉੱਤੇ ਇਟਲੀ ਵਿੱਚ ਕੁਦਰਤ ਦਾ ਜ਼ਿਆਦਾ ਹੀ ਕਹਿਰ ਵੇਖਣ ਨੂੰ ਮਿਲਿਆ ਹੈ। ਦੱਸਿਆ ਜਾ ਰਿਹਾ ਕਿ ਸਿਰਫ 10 ਦਿਨਾਂ ਦੌਰਾਨ 3 ਪੰਜਾਬੀ ਨੌਜਵਾਨਾਂ ਦੀ ਮੌਤ ਨਾਲ ਪੂਰਾ ਜ਼ਿਲ੍ਹਾ ਡੂੰਘੇ ਸੋਗ ਵਿੱਚੋਂ ਲੰਘ ਰਿਹਾ ਹੈ। ਇੱਕ ਪੰਜਾਬੀ ਨੌਜਵਾਨ ਉਜਾਗਰ ਸਿੰਘ ਦੀ ਦਿਵਾਲੀ ਦੀ ਰਾਤ 12 ਨਵੰਬਰ ਨੂੰ ਮੌਤ ਹੋਈ ਫਿਰ 16 ਨਵੰਬਰ ਨੂੰ ਨੌਜਵਾਨ ਰਾਕੇਸ਼ ਕੁਮਾਰ ਦੀ ਸੜਕ ਹਾਦਸੇ ਵਿੱਚ ਮੌਤ, ਫਿਰ ਇੱਕ ਹੋਰ ਨੌਜਵਾਨ ਜਿਸ ਦਾ ਨਾਮ ਕਮਲ ਸਿੰਘ ਦੱਸਿਆ ਜਾ ਰਿਹਾ ਹੈ ਉਸ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋਈ ਅਤੇ ਹੁਣ ਕਪੂਰਲਾ ਦੇ ਨੌਜਵਾਨ ਅਜੈ ਕੁਮਾਰ ਦੀ ਵੀ ਸੜਕ ਹਾਦਸੇ ਵਿੱਚ ਜਾਨ ਚਲੀ ਗਈ ਹੈ।