ਪੰਜਾਬ

punjab

ETV Bharat / state

Search Operation Conducted in Kapurthala Jail : ਕਪੂਰਥਲਾ ਦੀ ਮਾਡਰਨ ਜੇਲ੍ਹ ਵਿੱਚ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਫੜ੍ਹੀਆਂ ਪਾਬੰਦੀਸ਼ੁਦਾ ਚੀਜਾਂ, ਪੜ੍ਹੋ ਪੂਰੀ ਖ਼ਬਰ... - Search operation in Kapurthala jail

ਕਪੂਰਥਲਾ ਮਾਡਰਨ ਜੇਲ੍ਹ ਵਿੱਚ ਕੈਦੀਆਂ ਵੱਲੋਂ ਪਾਬੰਦੀਸ਼ੁਦਾ (Search Operation Conducted in Kapurthala Jail) ਵਸਤੂਆਂ ਅਤੇ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਰੋਕਣ ਲਈ ਜੇਲ੍ਹ ਬੇਰਕ ਵਿੱਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ ਹੈ।

A special search operation was conducted in Kapurthala Modern Jail
Search Operation Conducted in Kapurthala Jail : ਕਪੂਰਥਲਾ ਦੀ ਮਾਡਰਨ ਜੇਲ੍ਹ ਵਿੱਚ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਫੜ੍ਹੀਆਂ ਪਾਬੰਦੀਸ਼ੁਦਾ ਚੀਜਾਂ, ਪੜ੍ਹੋ ਪੂਰੀ ਖ਼ਬਰ

By ETV Bharat Punjabi Team

Published : Oct 25, 2023, 8:12 PM IST

ਕਪੂਰਥਲਾ ਜੇਲ੍ਹ ਵਿੱਚ ਚਲਾਇਆ ਗਿਆ ਤਲਾਸ਼ੀ ਅਭਿਆਨ।

ਕਪੂਰਥਲਾ : ਕਪੂਰਥਲਾ ਮਾਡਰਨ ਜੇਲ੍ਹ ਵਿੱਚ ਕੈਦੀਆਂ ਵੱਲੋਂ ਪਾਬੰਦੀਸ਼ੁਦਾ ਵਸਤੂਆਂ ਅਤੇ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਰੋਕਣ ਲਈ ਜੇਲ੍ਹ ਬੇਰਕ ਵਿੱਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ 'ਚੋਂ 23 ਗ੍ਰਾਮ ਨਸ਼ੀਲਾ ਪਦਾਰਥ, 2 ਮੋਬਾਈਲ ਫ਼ੋਨ ਅਤੇ 3 ਸਿਮ ਕਾਰਡ ਬਰਾਮਦ ਹੋਏ। ਤਲਾਸ਼ੀ ਮੁਹਿੰਮ ਤੋਂ ਬਾਅਦ ਸਹਾਇਕ ਸੁਪਰਡੈਂਟ ਅਬਦੁਲ ਹਮੀਦ ਅਤੇ ਸੁਰਿੰਦਰ ਪਾਲ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ 'ਚ 4 ਕੈਦੀਆਂ ਖਿਲਾਫ 2 ਵੱਖ-ਵੱਖ ਐੱਫ.ਆਈ.ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਹੋਇਆ ਸਮਾਨ ਬਰਾਮਦ :ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਅਤੇ ਅਬਦੁਲ ਹਮੀਦ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸੀਆਰਪੀਐਫ ਦੀ ਟੀਮ ਅਤੇ ਜੇਲ੍ਹ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਜੇਲ੍ਹ ਦੀ ਚਾਰਦੀਵਾਰੀ ਵਿੱਚ ਅਚਨਚੇਤ ਤਲਾਸ਼ੀ ਮੁਹਿੰਮ ਚਲਾਈ ਗਈ। ਬੇਰਕ ਦੀ ਤਲਾਸ਼ੀ ਦੌਰਾਨ 23 ਗ੍ਰਾਮ ਨਸ਼ੀਲਾ ਪਦਾਰਥ, ਇਕ ਰੀਅਲਮੀ ਮੋਬਾਈਲ ਫ਼ੋਨ, ਇਕ ਵੀਵੋ ਮੋਬਾਈਲ, 3 ਸਿਮ ਕਾਰਡ ਬਰਾਮਦ ਹੋਏ।

ਮੁਲਜ਼ਮਾਂ ਖਿਲਾਫ ਕੀਤਾ ਗਿਆ ਮਾਮਲਾ ਦਰਜ :ਮਾਡਰਨ ਜੇਲ੍ਹ ਦੇ ਦੋਵੇਂ ਸਹਾਇਕ ਸੁਪਰਡੈਂਟਾਂ ਦੀ ਸ਼ਿਕਾਇਤ ’ਤੇ ਥਾਣਾ ਕੋਤਵਾਲੀ ਦੀ ਪੁਲੀਸ ਨੇ ਅੰਡਰ ਟਰਾਇਲ ਹਰਪ੍ਰੀਤ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਅੰਮ੍ਰਿਤਸਰ, ਅੰਡਰ ਟਰਾਇਲ ਗਗਨਦੀਪ ਸਿੰਘ ਵਾਸੀ ਗੋਵਿੰਦ ਖ਼ਿਲਾਫ਼ ਜੇਲ੍ਹ ਐਕਟ ਦੀ ਧਾਰਾ 52-ਏ ਤਹਿਤ ਪਰਚਾ ਦਰਜ ਕਰ ਲਿਆ ਹੈ। ਨਗਰ, ਜਲੰਧਰ, ਸਾਹਿਲ ਪੁੱਤਰ ਦੀਪਕ ਕੁਮਾਰ ਅਤੇ ਗੁਰਪ੍ਰੀਤ ਸਿੰਘ ਵਾਸੀ ਲੁਧਿਆਣਾ ਦੇ ਖਿਲਾਫ਼ ਐੱਫਆਈਆਰ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details