ਕਪੂਰਥਲਾ: ਸ਼ਹਿਰ ਤੋਂ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਵੱਲੋਂ ਬੇਜ਼ੁਬਾਨ ਸੁੱਤੇ ਹੋਏ ਕੁੱਤੇ 'ਤੇ ਜਾਣਬੁੱਝ ਕੇ ਗੱਡੀ ਚੜ੍ਹਾ ਦਿੱਤੀ ਗਈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਮਾਮਲੇ ਦਾ ਪਤਾ ਲੱਗਣ ਤੋਂ ਬਾਅਦ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਇਨਸਾਨੀਅਤ ਹੋਈ ਸ਼ਰਮਸਾਰ, ਬੇਜ਼ੁਬਾਨ 'ਤੇ ਜਾਣਬੁੱਝ ਕੇ ਚੜ੍ਹਾਈ ਕਾਰ - dog attacked by man
ਕਪੂਰਥਲਾ ਵਿੱਚ ਇੱਕ ਵਿਅਕਤੀ ਵੱਲੋਂ ਜਾਣਬੁੱਝ ਕੇ ਬੇਜ਼ੁਬਾਨ ਜਾਨਵਰ 'ਤੇ ਗੱਡੀ ਚੜ੍ਹਾ ਦਿੱਤੀ ਗਈ। ਪੁਲਿਸ ਨੇ ਆਰੋਪੀ 'ਤੇ ਮਾਮਲਾ ਦਰਜ ਕਰ ਲਿਆ ਹੈ।
'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਈ', ਇਸ ਘਟਨਾ 'ਤੇ ਇਹ ਕਹਾਵਤ ਬਿਲਕੁੱਲ ਸਹੀ ਢੁੱਕਦੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਵਿਅਕਤੀ ਵੱਲੋਂ ਕੁੱਤੇ 'ਤੇ ਗੱਡੀ ਚੜ੍ਹਾਉਣ ਦੇ ਬਾਵਜੂਦ ਵੀ ਬੇਜ਼ੁਬਾਨ ਦੀ ਜਾਨ ਬੱਚ ਗਈ ਤੇ ਉਹ ਬਿਲਕੁੱਲ ਸਹੀ ਸਲਾਮਤ ਹੈ।
ਸੀਸੀਟੀਵੀ ਦੇ ਅਧਾਰ 'ਤੇ ਪੀ.ਐਫ.ਏ (People For Animals) ਟੀਮ ਦੀ ਜ਼ਿਲ੍ਹਾ ਸੰਚਾਲਕ ਸ਼ਾਲਿਨੀ ਮੈਨ ਵੱਲੋਂ ਮਾਮਲੇ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਆਰੋਪੀ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ ਜਿਸ 'ਤੇ ਧਾਰਾ 429 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਅਗਲੇਰੀ ਕਾਰਵਾਈ ਜਾਰੀ ਹੈ। ਫਿਲਹਾਲ ਪੁਲਿਸ ਨੇ ਅਜੇ ਤੱਕ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇਸ ਘਟਨਾ ਤੋਂ ਬਾਅਦ ਹੀ ਫਰਾਰ ਹੈ।