ਸੁਲਤਾਨਪੁਰ ਲੋਧੀ: ਪਿੰਡ ਡੱਲਾ 'ਚ 26 ਜੂਨ ਨੂੰ 15 ਸਾਲਾ ਨਾਬਾਲਗ ਕੁੜੀ ਅਮਨਜੋਤ ਕੌਰ ਦੀ ਭੇਤਭਰੇ ਹਾਲਾਤਾਂ 'ਚ ਮੌਤ ਹੋ ਗਈ ਸੀ। ਅਮਨਜੋਤ ਕੌਰ ਦੀ ਮੌਤ ਤੋਂ ਬਾਅਦ ਇੱਕ ਵੱਡਾ ਖੁਲਾਸਾ ਹੋਇਆ ਹੈ। ਮੁਢਲੀ ਜਾਂਚ 'ਚ ਪੁਲਿਸ ਨੇ ਪਤਾ ਲਗਾਇਆ ਹੈ ਕਿ ਅਮਨਜੋਤ ਕੌਰ ਦੀ ਮੌਤ ਕਿਸੇ ਦੁਰਘਟਨਾ ਨਾਲ ਨਹੀਂ ਸਗੋਂ ਇਸ ਦਾ ਕਤਲ ਕੀਤਾ ਗਿਆ ਹੈ। ਜਾਂਚ 'ਚ ਇੱਹ ਖੁਲਾਸਾ ਹੋਇਆ ਹੈ ਕਿ ਅਮਨਜੋਤ ਕੌਰ ਦਾ ਜ਼ਹਿਰ ਦੇ ਕੇ ਕਤਲ ਕੀਤਾ ਗਿਆ ਹੈ।
ਕਪੂਰਥਲਾ 'ਚ ਪਿਓ ਨੇ ਘਰਵਾਲੀ ਨਾਲ ਰਲ ਕੇ 15 ਸਾਲਾ ਧੀ ਦਾ ਕੀਤਾ ਕਤਲ - ਕਪੂਰਥਲਾ ਪੁਲਿਸ
ਕਪੂਰਥਲਾ ਦੇ ਪਿੰਡ ਡੱਲਾ 'ਚ ਦਿਲ ਕੰਬਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਥੇ ਇੱਕ ਪਿਓ ਨੇ ਘਰਵਾਲੀ ਨਾਲ ਮਿਲ ਕੇ ਆਪਣੀ ਹੀ 15 ਸਾਲਾ ਧੀ ਦਾ ਕਤਲ ਕਰ ਦਿੱਤਾ।
ਮ੍ਰਿਤਕ ਕੁੜੀ ਦੀ ਭੂਆ ਨੇ ਅਮਨਜੋਤ ਕੌਰ ਦੀ ਮਤਰੇਈ ਮਾਂ ਤੇ ਸਕੇ ਪਿਓ 'ਤੇ ਉਸ ਨੂੰ ਮਾਰਨ ਦੇ ਦੋਸ਼ ਲਾਏ ਹਨ। ਭੂਆ ਵੱਲੋਂ ਮਿਲੀ ਸ਼ਿਕਾਇਤ ਤੋਂ ਬਾਅਦ ਕਪੂਰਥਲਾ ਪੁਲਿਸ ਨੇ ਸਸਕਾਰ ਰੋਕ ਕੇ ਕੁੜੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ, ਜਿਥੇ ਕੁੜੀ ਦੇ ਕਤਲ ਦਾ ਖੁਲਾਸਾ ਹੋਇਆ।
ਕਪੂਰਥਲਾ ਪੁਲਿਸ ਨੇ ਅਮਨਜੋਤ ਕੌਰ ਦੇ ਕਤਲ ਕੇਸ 'ਚ ਉਸ ਦਾ ਸਕਾ ਪਿਤਾ ਸਰੂਪ ਸਿੰਘ, ਮਤਰੇਈ ਮਾਂ ਮਨਦੀਪ ਕੌਰ ਤੇ ਇੱਕ ਹੋਰ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਤੇ ਮਤਰੇਈ ਮਾਂ ਨੇ ਮੰਨਿਆ ਹੈ ਕਿ ਪਹਿਲਾਂ ਅਸੀਂ ਅਮਰਜੋਤ ਨੂੰ ਜ਼ਹਿਰ ਦਿੱਤਾ ਫਿਰ ਸਰਾਣੇ ਨਾਲ ਉਸਦਾ ਸਾਹ ਘੁੱਟ ਕੇ ਉਸ ਨੂੰ ਮਾਰ ਦਿੱਤਾ। ਪੁਲਿਸ ਨੇ ਧਾਰਾ 302, 328, 203, 34 ਲਗਾ ਮਾਮਲਾ ਦਰਜ ਕਰ ਲਿਆ ਹੈ।