ਕਪੂਰਥਲਾ:ਫਗਵਾੜਾ ਦੇ ਇੰਡਸਟਰੀਅਲ ਏਰੀਏ ਦੇ ਛੱਜ ਕਾਲੋਨੀ ਵਿਖੇ ਅੱਜ ਨਗਰ ਨਿਗਮ ਵੱਲੋਂ ਛੱਜ ਕਾਲੋਨੀ ਵਿਖੇ ਵਾਧਰੇ ਨੂੰ ਲੈ ਕੇ ਬੁਲਡੋਜ਼ਰ ਦੀ ਕਾਰਵਾਈ ਕੀਤੀ ਗਈ ਅਤੇ ਲੈਂਟਰ ਵੀ ਢਾਹੁਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਛੱਜ ਕਲੋਨੀ ਦੇ ਨਿਵਾਸੀਆਂ ਨੇ ਦੱਸਿਆ ਹੈ ਕਿ ਉਹ ਇੱਥੇ ਕਈ ਸਾਲਾਂ ਤੋਂ ਰਹਿ ਰਹੇ ਹਨ ਅਤੇ ਕਮੇਟੀ ਘਰ ਵੱਲੋਂ ਉਨ੍ਹਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੇ ਨਕਸ਼ੇ ਪਾਸ ਕਰਵਾਓ।
ਉਨ੍ਹਾਂ ਕਿਹਾ ਕਿ ਇੱਥੇ ਕੋਈ ਵੀ ਕਿਸੇ ਦੇ ਨਕਸ਼ੇ ਨਹੀਂ ਹਨ ਤੇ ਉਨ੍ਹਾਂ ਨੇ ਕਈ ਵਾਰ ਕਮੇਟੀ ਘਰ ਨੂੰ ਇਹ ਵੀ ਦਰਖਾਸਤ ਲਿਖੀ ਸੀ ਕਿ ਉਨ੍ਹਾਂ ਦੇ ਘਰ ਦੇ ਲੈਂਟਰ ਕੱਚੇ ਹਨ ਅਤੇ ਉਨ੍ਹਾਂ ਨੇ ਇੱਥੇ ਘਰ ਦੀ ਉਸਾਰੀ ਵੀ ਕਰਨੀ ਹੈ। ਪਰ, ਕਮੇਟੀ ਘਰ ਵੱਲੋਂ ਮਨ੍ਹਾ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਬਾਹਰ ਗਲੀਆਂ ਵਿੱਚ ਸੋਂਦੇ ਹਨ। ਸਥਾਨਕ ਵਾਸੀਆਂ ਨੇ ਦੱਸਿਆ ਕਿ ਹੁਣ ਉਨ੍ਹਾਂ ਵੱਲੋਂ ਜਦੋਂ ਘਰ ਦੀ ਉਸਾਰੀ ਕੀਤੀ ਗਈ, ਤਾਂ ਕਮੇਟੀ ਵੱਲੋਂ ਨਗਰ ਨਿਗਮ ਨੂੰ ਲੈਂਟਰ ਭੇਜ ਕੇ ਨਗਰ ਨਿਗਮ ਵੱਲੋਂ ਉਨ੍ਹਾਂ ਦੇ ਘਰ ਦੇ ਲੈਂਟਰ ਅਤੇ ਦੀਵਾਰਾਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ।
ਇਸ ਦੇ ਚੱਲਦਿਆਂ ਉਹ ਇਸ ਦੀ ਦਰਖ਼ਾਸਤ ਲੈ ਕੇ ਪੁਲਿਸ ਥਾਣੇ ਵੀ ਪੁੱਜੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਚੰਦਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇੱਕ ਵਾਰ ਕਮੇਟੀ ਘਰ ਤੋਂ ਨੋਟਿਸ ਵੀ ਆਇਆ ਸੀ, ਪਰ ਉਨ੍ਹਾਂ ਨੇ ਇਹ ਕਿਹਾ ਸੀ ਕਿ ਜੇਕਰ ਉਨ੍ਹਾਂ ਨੇ ਕੋਈ ਵਾਅਦਾ ਕੀਤਾ ਹੋਇਆ ਤਾਂ ਉਹ ਉਸ ਨੂੰ ਖੁਦ ਢਾਹ ਦੇਣਗੇ। ਪਰ, ਉਨ੍ਹਾਂ ਦੇ ਇਸੇ ਤਰ੍ਹਾਂ ਘਰਾਂ ਨੂੰ ਢਾਉਣ ਨੂੰ ਲੈ ਕੇ ਰੋਸ ਹੈ, ਕਿਉਂਕਿ ਬੜੀ ਮਿਹਨਤ ਕਰਕੇ ਉਨ੍ਹਾਂ ਨੇ ਇਹ ਘਰ ਬਣਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਕੱਲੇ ਉਨ੍ਹਾਂ ਨੇ ਹੀ ਇੱਥੇ ਕਬਜ਼ੇ ਨਹੀਂ ਕੀਤੇ। ਹੋਰ ਕਈ ਲੋਕਾਂ ਨੇ ਕਬਜ਼ੇ ਕੀਤੇ ਹਨ, ਪਰ ਨਗਰ ਨਿਗਮ ਵੱਲੋਂ ਗ਼ਰੀਬਾਂ ਦੇ ਹੀ ਘਰਾਂ ਨੂੰ ਢਾਹਿਆ ਜਾ ਰਿਹਾ ਹੈ ਅਤੇ ਵੱਡੇ ਘਰਾਣਿਆਂ ਵੱਲ ਤਾਂ ਬਿਲਕੁਲ ਵੀ ਨਹੀਂ ਦੇਖਿਆ ਜਾ ਰਿਹਾ।