ਕਪੂਰਥਲਾ: ਸ਼ਹਿਰ ’ਚ ਰੂਹ ਨੂੰ ਕੰਬਾ ਦੇਣ ਵਾਲਾ ਮਾਮਲੇ ਸਾਹਮਣੇ ਆਇਆ ਹੈ ਜਿੱਥੇ 7 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਦੀ ਖ਼ਬਰ ਆਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਨੇ ਮਾਸੂਮ ਦੇ ਗੁਪਤ ਅੰਗ ’ਚ ਲੱਕੜੀ ਦਾ ਡੰਡਾ ਵੀ ਪਾ ਦਿੱਤਾ। ਜਿਸ ਤੋਂ ਮਗਰੋਂ ਮਾਸੂਮ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਿਸਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਹੈ।
ਕਪੂਰਥਲਾ: 7 ਸਾਲਾ ਮਾਸੂਮ ਨਾਲ ਬਲਾਤਕਾਰ, ਮੁਲਜ਼ਮ ਕਾਬੂ ਇਹ ਵੀ ਪੜੋ: ਜ਼ੀਰਾ ਪੁੱਜੇ ਹਰਦੇਵ ਸਿੰਘ ਡਿਬਡਿਬਾ ਨੇ ਨੌਜਵਾਨਾਂ ਨੂੰ ਕੀਤੀ ਅਪੀਲ
ਜਾਣਕਾਰੀ ਅਨੁਸਾਰ ਇਹ ਮਾਮਲਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਭੁਲਾਣਾ ਰੇਲ ਕੋਚ ਫੈਕਟਰੀ ਦੀ ਝੁੱਗੀਆਂ ਵਿੱਚ ਰਹਿਣ ਵਾਲੇ ਇੱਕ 7 ਸਾਲਾ ਬੱਚੀ ਨਾਲ ਘਟਨਾ ਵਾਪਰੀ ਹੈ। ਮੁਲਜ਼ਮ ਪਰਵਾਸੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਪਰਿਵਾਰ ਪਰਵਾਸੀ ਹੈ ਜੋ ਕਈ ਸਾਲਾ ਤੋਂ ਪੰਜਾਬ ਵਿੱਚ ਆਲੂ ਪਟਾਈ ਦਾ ਕੰਮ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬੱਚੀ ਦੀ ਹਾਲਤ ਹੁਣ ਠੀਕ ਹੈ ਤੇ ਅਸੀਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ: ਪੰਜਾਬ ਦੇ ਨਾਲ ਯੂਪੀ 'ਚ ਵੀ ਕੀਤੇ ਜਾਣਗੇ ਧਾਰਮਿਕ ਸਮਾਗਮ: ਦਮਦਮੀ ਟਕਸਾਲ