ਪੰਜਾਬ

punjab

ETV Bharat / state

ਕਿਸਾਨਾਂ ਵੱਲੋਂ ਬੀਜੇਪੀ ਆਗੂ ਵਿਜੈ ਸਾਂਪਲਾ ਦਾ ਵਿਰੋਧ - ਕਿਸਾਨ ਜਥੇਬੰਦੀਆਂ

ਫਗਵਾੜਾ ਦੇ ਵਿਚ ਮਾਹੌਲ ਉਸ ਸਮੇਂ ਤਣਾਅਪੂਰਨ (Stressful)ਹੋ ਗਿਆ ਜਦੋਂ ਇੱਕ ਬੀਜੇਪੀ ਦੇ ਉੱਘੇ ਲੀਡਰ ਦੀ ਦੁਕਾਨ ਦਾ ਉਦਘਾਟਨ ਸੀl ਮਿਲੀ ਜਾਣਕਾਰੀ ਅਨੁਸਾਰ ਉਸ ਦੁਕਾਨ ਦਾ ਉਦਘਾਟਨ ਬੀਜੇਪੀ (BJP) ਦੇ ਲੀਡਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਵਿਜੇ ਸਾਂਪਲਾ ਨੇ ਕਰਨਾ ਸੀ ਪਰ ਇਸ ਗੱਲ ਦੀ ਭਿਣਕ ਜਦੋਂ ਕਿਸਾਨ ਜਥੇਬੰਦੀਆਂ ਨੂੰ ਲੱਗੀ ਤਾਂ ਉਨ੍ਹਾਂ ਨੇ ਭਾਜਪਾ ਆਗੂਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਦਾ ਵਿਰੋਧ ਜਾਰੀ
ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਦਾ ਵਿਰੋਧ ਜਾਰੀ

By

Published : Jul 24, 2021, 6:55 PM IST

Updated : Jul 24, 2021, 7:40 PM IST

ਕਪੂਰਥਲਾ:ਫਗਵਾੜਾ ਦੇ ਵਿਚ ਮਾਹੌਲ ਉਸ ਸਮੇਂ ਤਣਾਅਪੂਰਨ (Stressful)ਹੋ ਗਿਆ ਜਦੋਂ ਇੱਕ ਬੀਜੇਪੀ ਦੇ ਉੱਘੇ ਲੀਡਰ ਦੀ ਦੁਕਾਨ ਦਾ ਉਦਘਾਟਨ ਸੀl ਮਿਲੀ ਜਾਣਕਾਰੀ ਅਨੁਸਾਰ ਉਸ ਦੁਕਾਨ ਦਾ ਉਦਘਾਟਨ ਬੀਜੇਪੀ (BJP)ਦੇ ਲੀਡਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਵਿਜੈ ਸਾਂਪਲਾ ਨੇ ਕਰਨਾ ਸੀ ਪਰ ਇਸ ਗੱਲ ਦੀ ਭਿਣਕ ਜਦੋਂ ਕਿਸਾਨ ਜਥੇਬੰਦੀਆਂ ਨੂੰ ਲੱਗੀ ਤਾਂ ਉਨ੍ਹਾਂ ਨੇ ਭਾਜਪਾ ਆਗੂਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਉਦਘਾਟਨ ਵਾਲੀ ਜਗ੍ਹਾ ਦੇ ਸਾਹਮਣੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਦੇਖਦੇ ਹੀ ਦੇਖਦੇ ਮਾਹੌਲ ਤਣਾਅ ਪੂਰਨ ਹੋ ਗਿਆ।

ਕਿਸਾਨਾਂ ਵੱਲੋਂ ਬੀਜੇਪੀ ਆਗੂ ਵਿਜੈ ਸਾਂਪਲਾ ਦਾ ਵਿਰੋਧ

ਬੀਜੇਪੀ ਆਗੂ ਨੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਦੇ ਉਦਘਾਟਨੀ ਟੈਂਟ ਨੂੰ ਕਿਸਾਨਾਂ ਨੇ ਉਖਾੜਨ ਦੀ ਕੋਸ਼ਿਸ਼ ਕੀਤੀ ਹੈ।ਉੱਥੇ ਕਿਸਾਨ ਜਥੇਬੰਦੀਆਂ ਨੇ ਭਾਜਪਾ ਵਾਲਿਆਂ ਤੇ ਇਲਜ਼ਾਮ ਲਗਾਏ ਕਿ ਉਨ੍ਹਾਂ ਉਤੇ ਬੇਸ ਬਾਲ ਅਤੇ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ ਪ੍ਰਸ਼ਾਸਨ ਵੱਲੋਂ ਮਾਹੌਲ ਨੂੰ ਨਿਯੰਤਰਣ ਕਰਨ ਲਈ ਭਾਰੀ ਪੁਲੀਸ ਫੋਰਸ ਲਗਾ ਦਿੱਤੀ ਗਈ ਹੈ।

ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੁੱਝ ਸਿਆਸੀ ਆਗੂ ਪਿਛਲੇ 7 ਮਹੀਨੇ ਤੋਂ ਕਿਸਾਨੀ ਧਰਨਿਆਂ ਵਿੱਚ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਹੇ ਸਨ ਪਰ ਓਹੀ ਸਿਆਸੀ ਆਗੂ ਜਦੋਂ ਕਿਸਾਨ ਵਿਰੋਧੀਆਂ ਨਾਲ ਬੈਠ ਕੇ ਚਾਹ ਪਕੌੜੇ ਖਾ ਕੇ ਬਾਹਰ ਨਿਕਲੇ ਤਾਂ ਵਿਰੋਧ ਹੋਰ ਤਿੱਖਾ ਕਰ ਦਿਤਾ ਗਿਆ।

ਇਸ ਮੌਕੇ ਤੇ ਪਹੁੰਚੇ ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਭਾਰੀ ਪੁਲੀਸ ਫੋਰਸ ਨਾਲ ਪਹੁੰਚ ਕੇ ਦੋਨਾਂ ਧਿਰਾਂ ਨਾਲ ਗੱਲਬਾਤ ਕਰਕੇ ਤਕਰੀਬਨ 4 ਘੰਟਿਆਂ ਬਾਅਦ ਧਰਨਾ ਸਮਾਪਤ ਕਰਵਾ ਦਿੱਤਾ ਗਿਆ।

ਇਹ ਵੀ ਪੜੋ:SGPC ਨੇ ਲਾਇਆ ਗੁਰਮਤਿ ਸਿਖਲਾਈ ਕੈਂਪ

Last Updated : Jul 24, 2021, 7:40 PM IST

ABOUT THE AUTHOR

...view details