ਸੁਲਤਾਨਪੁਰ ਲੋਧੀ: ਇੱਥੋਂ ਦੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਚੋਰੀ ਦੇ ਪੰਜ ਮੋਟਰਸਾਇਕਲ ਅਤੇ ਦੋ ਚੋਰੀ ਦੀਆਂ ਐਕਟਿਵਾ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਅੱਜ ਥਾਣਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਚੌਕੀ ਭੁਲਾਣਾ ਦੇ ਇਚਾਰਜ ਪਰਮਜੀਤ ਸਿੰਘ ਨੇ ਗਸ਼ਤ ਦੌਰਾਨ ਪਿੰਡ ਢੁਡੀਆ ਵਾਲਾ ਦੇ ਨਜ਼ਦੀਕ ਨਾਕਾਬੰਦੀ ਕਰਕੇ ਇੱਕ ਵਿਅਕਤੀ ਮਨਪ੍ਰੀਤ ਸਿੰਘ ਮੰਗਾ ਨੂੰ ਚੋਰੀ ਦੇ ਮੋਟਰਸਾਇਕਲ ਸਮੇਤ ਕਾਬੂ ਕੀਤਾ ਸੀ।
ਚੋਰੀ ਦੇ 7 ਵਾਹਨਾਂ ਸਮੇਤ 1 ਗ੍ਰਿਫ਼ਤਾਰ - sultanpur lodhi
ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਚੋਰੀ ਦੇ ਪੰਜ ਮੋਟਰਸਾਇਕਲ ਅਤੇ ਦੋ ਚੋਰੀ ਦੀਆਂ ਐਕਟਿਵਾ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਅੱਜ ਥਾਣਾ ਸੁਲਤਾਨਪੁਰ ਲੋਧੀ ਦੇ ਇਚਾਰਜ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਚੌਂਕੀ ਭੁਲਾਣਾ ਦੇ ਇਚਾਰਜ ਪਰਮਜੀਤ ਸਿੰਘ ਨੇ ਗਸ਼ਤ ਦੌਰਾਨ ਪਿੰਡ ਢੁਡੀਆ ਵਾਲਾ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਮਨਪ੍ਰੀਤ ਸਿੰਘ ਮੰਗਾ ਨੂੰ ਚੌਰੀ ਦੇ ਮੋਟਰਸਾਇਕਲ ਸਮੇਤ ਕਾਬੂ ਕੀਤਾ ਸੀ।
ਫ਼ੋਟੋ
ਜਿਸ ਤੋਂ ਬਾਅਦ ਉਕਤ ਵਿਅਕਤੀ ਦੇ ਲਏ 2 ਦਿਨਾਂ ਰਿਮਾਂਡ ਦੌਰਾਨ ਉਸਦੀ ਨਿਸ਼ਾਨਦੇਹੀ 'ਤੇ ਉਸ ਕੋਲੋਂ ਚੋਰੀ ਦੇ 7 ਦੋ ਪਹੀਆ ਵਾਹਨ ਬਰਾਮਦ ਹੋਏ।
ਪੁਲਿਸ ਮੁਤਾਬਿਕ ਆਰੋਪੀ ਨਸ਼ੇ ਦਾ ਆਦੀ ਹੈ ਤੇ ਉਹ ਸੜਕ 'ਤੇ ਕੋਈ ਵੀ ਲਾਵਾਰਿਸ ਖੜ੍ਹੇ ਮੋਟਰਸਾਇਕਲ ਨੂੰ ਚੋਰੀ ਕਰ ਲੈਂਦਾ ਸੀ ਅਤੇ ਧਾਰਮਿਕ ਸਥਾਨਾਂ ਤੋਂ ਵੀ ਇਹ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ ਤੇ ਇਹਨਾਂ ਨੂੰ ਵੇਚ ਕੇ ਨਸ਼ੇ ਦੀ ਪੂਰਤੀ ਕਰਦਾ ਸੀ। ਪੁਲਿਸ ਮੁਤਾਬਕ ਜਾਂਚ ਜਾਰੀ ਹੈ ਤੇ ਹੋਰ ਬਰਾਮਦਗੀ ਦੀ ਵੀ ਉਮੀਦ ਹੈ।