ਜਲੰਧਰ: ਬਸਤੀ ਸ਼ੇਖ ਇਲਾਕੇ 'ਚ ਦੋ ਭੈਣਾਂ ਦੇ ਕੱਲੇ ਭਰਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਨੌਜਵਾਨ ਦੇ ਪਿਤਾ ਅਨੁਸਾਰ ਉਹ ਉਸ ਨੂੰ ਪਬਜੀ ਗੇਮ ਖੇਡਣ ਤੋਂ ਰੋਕਦੇ ਸਨ, ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾ ਸੁਸਾਈਡ ਨੋਟ 'ਤੇ ਲਿਖਿਆ ਕਿ 'ਮੈਂ ਬਹੁਤ ਬੁਰਾ ਹਾਂ'।
ਜਲੰਧਰ: ਪਿਤਾ ਵੱਲੋਂ PUBG ਗੇਮ ਖੇਡਣ ਤੋਂ ਰੋਕਣ 'ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ - ਮੈਂ ਬਹੁਤ ਬੁਰਾ ਹਾਂ
ਬਸਤੀ ਸ਼ੇਖ ਇਲਾਕੇ 'ਚ ਦੋ ਭੈਣਾਂ ਦੇ ਕੱਲੇ ਭਰਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੇ ਪਿਤਾ ਅਨੁਸਾਰ ਉਹ ਉਸ ਨੂੰ ਪਬਜੀ ਗੇਮ ਖੇਡਣ ਤੋਂ ਰੋਕਦੇ ਸਨ।
ਮਾਨਿਕ ਸ਼ਰਮਾ
ਮ੍ਰਿਤਕ ਮਾਨਿਕ ਸ਼ਰਮਾ ਦੇ ਪਿਤਾ ਚੰਦਰ ਸ਼ੇਖਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਲੰਧਰ ਦੇ ਡੀਏਵੀ ਕਾਲਜ ਵਿੱਚ ਦੂਸਰੇ ਸਾਲ ਦਾ ਵਿਦਿਆਰਥੀ ਸੀ। ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਸਤੀ ਸ਼ੇਖ ਇਲਾਕੇ ਵਿੱਚ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ, ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।