ਪੰਜਾਬ

punjab

ETV Bharat / state

ਨੌਜਵਾਨਾਂ ਨੇ ਸ਼ਰੇਆਮ ਕੀਤੀ ਗੁੰਡਾਗਰਦੀ, ਤਸਵੀਰਾਂ ਸੀਸੀਟੀਵੀ 'ਚ ਹੋਈਆਂ ਕੈਦ - ਨੌਜਵਾਨਾਂ ਵਲੋਂ ਗੁੰਡਾਗਰਦੀ

ਅਤਵਾਰ ਨਗਰ ਗਲੀ ਨੰਬਰ 13 ਵਿੱਚ ਇੱਕ ਘਰ 'ਤੇ ਕੁੱਝ ਬਦਮਾਸ਼ਾਂ ਨੇ ਇੱਟਾਂ ਪੱਥਰਾਂ ਤੇ ਬੋਤਲਾਂ ਨਾਲ ਹਮਲਾ ਕਰ ਦਿੱਤਾ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੀੜਤ ਦੇ ਪਿਤਾ ਮੁਤਾਬਕ ਦੀਪਮਾਲਾ ਨੂੰ ਲੈ ਕੇ ਨੌਜਵਾਨਾ ਦੇ ਵਿੱਚ ਵਿਵਾਦ ਹੋ ਗਿਆ ਸੀ। ਪੁਲਿਸ ਦਾ ਕਹਿਣਾ ਹੈ ਹੁਣ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ।

hooliganism pictures captured on CCTV
ਨੌਜਵਾਨਾਂ ਨੇ ਸ਼ਰੇਆਮ ਕੀਤੀ ਗੁੰਡਾਗਰਦੀ, ਤਸਵੀਰਾਂ ਸੀਸੀਟੀਵੀ 'ਚ ਹੋਈਆਂ ਕੈਦ

By

Published : Aug 6, 2020, 7:02 PM IST

ਜਲੰਧਰ: ਸੂਬੇ 'ਚ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਹਨ। ਅਤਵਾਰ ਨਗਰ ਗਲੀ ਨੰਬਰ 13 ਵਿੱਚ ਇੱਕ ਘਰ 'ਤੇ ਕੁਝ ਬਦਮਾਸ਼ਾਂ ਨੇ ਇੱਟਾਂ ਪੱਥਰਾਂ ਤੇ ਬੋਤਲਾਂ ਨਾਲ ਹਮਲਾ ਕਰ ਦਿੱਤਾ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੀਪਕ ਕੁਮਾਰ ਪੁੱਤਰ ਬਲਦੇਵ ਰਾਜ ਨੇ ਦੱਸਿਆ ਕਿ ਸੋਮਵਾਰ ਨੂੰ ਕਾਂਗਰਸੀ ਆਗੂ ਦੇ ਮੁੰਡੇ ਦੁਕਾਨ ਦੇ ਬਾਹਰ ਕੁਲਫੀ ਖਾ ਰਹੇ ਸੀ ਤੇ ਉਸ ਦੇ ਬੇਟੇ ਦੇ ਨਾਲ ਕਿਸੇ ਗੱਲ 'ਤੇ ਅਚਾਨਕ ਬਹਿਸ ਕਰਨ ਲੱਗ ਗਏ। ਉਸ ਸਮੇਂ ਤਾਂ ਮਾਮਲਾ ਸ਼ਾਂਤ ਹੋ ਗਿਆ ਪਰ ਮੰਗਲਵਾਰ ਰਾਤ 8 ਵਜੇ ਉਸ ਨੇ ਆਪਣੇ ਸਾਥੀਆਂ ਨਾਲ ਮਿਲੇ ਕੇ ਘਰ 'ਤੇ ਪਥਰਾਅ ਕੀਤਾ।

ਨੌਜਵਾਨਾਂ ਨੇ ਸ਼ਰੇਆਮ ਕੀਤੀ ਗੁੰਡਾਗਰਦੀ, ਤਸਵੀਰਾਂ ਸੀਸੀਟੀਵੀ 'ਚ ਹੋਈਆਂ ਕੈਦ

ਮੁਹੱਲੇ ਦੇ ਲੋਕਾਂ ਦੇ ਇਕੱਠਾ ਹੋਣ ਤੋਂ ਬਾਅਦ ਹਮਲਾਵਰ ਚਲੇ ਗਏ। ਇਸ ਤੋਂ ਬਾਅਦ ਕਰੀਬ ਸਾਢੇ 9 ਵਜੇ ਦੇ ਕਰੀਬ ਫਿਰ ਤੋਂ ਉਨ੍ਹਾਂ ਨੇ ਇੱਟਾਂ, ਪੱਥਰ ਅਤੇ ਕੱਚ ਦੀਆਂ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਦੀਪਕ ਨੇ ਨਾਸਿਰ ਦੇ ਬੇਟੇ ਤੇ ਰਾਮ ਮੰਦਰ ਦੇ ਭੂਮੀ ਪੂਜਨ ਤੇ ਦੀਵੇ ਜਲਾਉਣ ਦਾ ਵਿਰੋਧ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ। ਦੀਪਕ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਮੁਹੱਲੇ ਵਿੱਚ ਖੁੱਲ੍ਹੀ ਇੱਕ ਕਰਿਆਨੇ ਦੇ ਦੁਕਾਨ 'ਤੇ ਕੁਲਫੀ ਖਾਣ ਗਿਆ। ਤਦ ਉਥੇ ਰਾਮ ਮੰਦਰ ਤੇ ਦੀਏ ਜਲਾਉਣ ਦੀ ਦੀ ਗੱਲ ਹੋਈ ਤਾਂ ਦੁਕਾਨ 'ਤੇ ਪਹਿਲਾਂ ਤੋਂ ਮੌਜੂਦ ਨਾਸਿਰ ਹੁਸੈਨ ਦੇ ਬੇਟੇ ਨਾਲ ਉਸ ਦੀ ਬਹਿਸ ਹੋ ਗਈ। ਇਸ ਤੋਂ ਕੁਝ ਹੀ ਦੇਰ ਬਾਅਦ ਇਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਘਰ ਤੇ ਹਮਲਾ ਕਰ ਦਿੱਤਾ।

ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਦੇ ਮੁਤਾਬਕ ਸੀਸੀਟੀਵੀ ਕੈਮਰੇ ਵਿੱਚ ਫੁਟੇਜ ਵਿੱਚ ਨਾਸਿਰ ਦਾ ਬੇਟਾ ਆਪਣੇ 10-12 ਸਾਥੀਆਂ ਦੇ ਨਾਲ ਪੱਥਰ ਅਤੇ ਬੋਤਲਾਂ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ। ਪੁਲਿਸ ਦੇ ਮੁਤਾਬਕ ਰਾਮ ਮੰਦਰ ਨੂੰ ਬਣਾਉਣ ਨੂੰ ਲੈ ਕੇ ਹੋਈ ਬਹਿਸ ਦੇ ਲਗਾਏ ਗਏ ਇਲਜ਼ਾਮ ਬਿਲਕੁਲ ਗ਼ਲਤ ਹਨ। ਥਾਣਾ ਪ੍ਰਭਾਰੀ ਰਵਿੰਦਰਪਾਲ ਨੇ ਕਿਹਾ ਕਿ ਅਸੀਂ ਦੋਵਾਂ ਧਿਰਾਂ ਨੂੰ ਨਾਲ ਬਿਠਾ ਕੇ ਮਾਮਲਾ ਸੁਲਝਾ ਲਿਆ ਗਿਆ ਹੈ।

ABOUT THE AUTHOR

...view details