ਪੰਜਾਬ

punjab

ETV Bharat / state

ਜਲੰਧਰ ਵਿੱਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ - Young man murdered at jalandhar

ਜਲੰਧਰ ਵਿੱਚ ਇਕ ਹੇਅਰ ਸੈਲੂਨ 'ਤੇ ਕੰਮ ਕਰਨ ਵਾਲੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Young man shot dead
ਜਲੰਧਰ ਵਿੱਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

By

Published : Feb 21, 2020, 2:59 PM IST

ਜਲੰਧਰ: ਫਿਲੌਰ-ਤਲਵਣ ਰੋਡ 'ਤੇ ਭੋਲੇਵਾਲ ਵਾਲੇ ਮੋੜ ਨੇੜੇ ਇਕ ਹੇਅਰ ਸੈਲੂਨ 'ਤੇ ਕੰਮ ਕਰਨ ਵਾਲੇ ਨੌਜਵਾਨ ਰਾਮਪਾਲ ਦਾ ਬੀਤੀ ਦੇਰ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਜਲੰਧਰ ਵਿੱਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਜਾਣਕਾਰੀ ਮੁਤਾਬਕ ਵੀਰਵਾਰ ਦੇਰ ਸ਼ਾਮ ਜਦੋਂ ਬੱਦਲ ਗਰਜ ਰਹੇ ਸੀ ਤੇ ਬਿਜਲੀ ਵੀ ਕੜਕ ਰਹੀ ਸੀ ਤਾਂ ਰਾਮਪਾਲ ਫ਼ੋਨ ਸੁਣਨ ਜਾਂ ਕਰਨ ਲਈ ਦੁਕਾਨ ਤੋਂ ਬਾਹਰ ਚਲਾ ਗਿਆ। ਮਾਲਕ ਅਤੇ ਇਕ ਹੋਰ ਨੌਜਵਾਨ ਦੁਕਾਨ ਦੇ ਅੰਦਰ ਕੰਮ ਕਰੇ ਸਨ, ਜਦੋਂ ਰਾਮਪਾਲ ਕਾਫੀ ਦੇਰ ਵਾਪਸ ਦੁਕਾਨ ਅੰਦਰ ਨਹੀਂ ਆਇਆ ਤਾਂ ਅੰਦਰ ਕੰਮ ਕਰਨ ਵਾਲਾ ਛੋਟਾ ਮੁੰਡਾ ਰਾਮਪਾਲ ਨੂੰ ਬੁਲਾਉਣ ਬਾਹਰ ਆਇਆ ਤਾਂ ਉਸ ਨੇ ਵੇਖਿਆ ਕਿ ਰਾਮਪਾਲ ਦੁਕਾਨ ਦੇ ਬਾਹਰ ਖ਼ੂਨ 'ਚ ਲਥਪਥ ਜ਼ਮੀਨ ਉੱਤੇ ਡਿੱਗਾ ਹੋਇਆ ਸੀ।

ਉਸ ਨੇ ਦੌੜ ਕੇ ਅੰਦਰ ਜਾ ਕੇ ਮਾਲਕ ਨੂੰ ਦੱਸਿਆ ਅਤੇ ਉਨ੍ਹਾਂ ਨੇ ਤੁਰੰਤ ਪਿੰਡ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਿਲੌਰ ਦੇ ਡੀਐਸਪੀ ਦਵਿੰਦਰ ਸਿੰਘ ਅੱਤਰੀ ਅਤੇ ਗੁਰਾਇਆ ਦੇ ਐਸਐਚਓ ਕੇਵਲ ਸਿੰਘ ਪੁਲਿਸ ਫੋਰਸ ਸਣੇ ਮੌਕੇ 'ਤੇ ਪਹੁੰਚ ਗਏ।

ਡੀਐਸਪੀ ਅੱਤਰੀ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਦੇ ਕਾਤਲਾਂ ਅਤੇ ਕਾਰਨ ਦਾ ਕੋਈ ਸੁਰਾਗ ਨਹੀਂ ਮਿਲਿਆ, ਪੁਲਿਸ ਜਾਂਚ ਵਿਚ ਜੁਟੀ ਹੋਈ ਹੈ। ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਰਾਮਪਾਲ ਦਾ ਕਤਲ ਗੋਲੀਆਂ ਮਾਰ ਕੇ ਕੀਤਾ ਗਿਆ ਹੈ।

ABOUT THE AUTHOR

...view details