ਪੰਜਾਬ

punjab

ETV Bharat / state

ਅੱਗ ਲੱਗਣ ਕਾਰਨ ਕਮਰੇ 'ਚ ਜ਼ਿੰਦਾ ਸੜਿਆ ਨੌਜਵਾਨ, ਮੌਤ - ਜਲੰਧਰ

ਜਲੰਧਰ ਦੇ ਲਾਲ ਬਾਜ਼ਾਰ ਵਿੱਚ ਹੌਜ਼ਰੀ ਦਾ ਕੰਮ ਕਰਨ ਵਾਲੇ ਨੌਜਵਾਨ ਦੀ ਬੀਤੀ ਰਾਤ ਕਮਰੇ 'ਚ ਅੱਗ ਲੱਗਣ ਦੇ ਮੌਤ ਹੋ ਗਈ ਹੈ। ਅੱਗ ਲੱਗਣ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਕਰ ਰਹੀਂ ਹੈ।

ਅੱਗ ਲੱਗਣ ਕਾਰਨ ਕਮਰੇ 'ਚ ਜ਼ਿੰਦਾ ਸੜਿਆ ਨੌਜਵਾਨ, ਮੌਤ
ਅੱਗ ਲੱਗਣ ਕਾਰਨ ਕਮਰੇ 'ਚ ਜ਼ਿੰਦਾ ਸੜਿਆ ਨੌਜਵਾਨ, ਮੌਤ

By

Published : Feb 27, 2021, 11:32 AM IST

ਜਲੰਧਰ: ਲਾਲ ਬਾਜ਼ਾਰ ਵਿੱਚ ਹੌਜ਼ਰੀ ਦਾ ਕੰਮ ਕਰਨ ਵਾਲੇ ਨੌਜਵਾਨ ਦੀ ਬੀਤੀ ਰਾਤ ਕਮਰੇ 'ਚ ਅੱਗ ਲੱਗਣ ਦੇ ਮੌਤ ਹੋ ਗਈ ਹੈ। ਅੱਗ ਲੱਗਣ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਕਰ ਰਹੀਂ ਹੈ।

ਮ੍ਰਿਤਕ ਸੰਜੀਤ ਕੁਮਾਰ ਨੌਜਵਾਨ ਬਿਹਾਰ ਦਾ ਰਹਿਣ ਵਾਲਾ ਸੀ ਉਹ ਜਲੰਧਰ ਦੇ ਲਾਲ ਬਾਜ਼ਾਰ ਵਿੱਚ ਹੌਜ਼ਰੀ ਕੰਮ ਕਰਦਾ ਸੀ। ਸਵੇਰੇ ਜਦੋਂ ਉਹ ਦੁਕਾਨ 'ਤੇ ਨਹੀਂ ਪਹੁੰਚਿਆ ਤਾਂ ਦੁਕਾਨ ਮਾਲਕ ਪਰਦੀਪ ਕਮਰੇ ਵਿੱਚ ਦੇਖਣ ਆ ਗਿਆ। ਉਸ ਨੇ ਦੇਖਿਆ ਕਿ ਕਮਰੇ ਦੇ ਅੰਦਰ ਤੋਂ ਧੂੰਆਂ ਨਿਕਲ ਰਿਹਾ ਸੀ ਅਤੇ ਨੌਜਵਾਨ ਬੁਰੀ ਤਰ੍ਹਾਂ ਸੜਿਆ ਹੋਇਆ ਸੀ। ਉਸ ਨੇ ਡਾਕਟਰਾਂ ਨੂੰ ਬੁਲਾਇਆ ਤਾਂ ਉਨ੍ਹਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਅੱਗ ਲੱਗਣ ਕਾਰਨ ਕਮਰੇ 'ਚ ਜ਼ਿੰਦਾ ਸੜਿਆ ਨੌਜਵਾਨ, ਮੌਤ

ਇਹ ਵੀ ਪੜ੍ਹੋ: ਪੰਜਾਬੀ ਗਾਇਕਾਂ ਨੇ ਸਰਦੂਲ ਸਿਕੰਦਰ ਦੀ ਮੌਤ ’ਤੇ ਜਤਾਇਆ ਦੁਖ

ਮਾਲਕ ਪ੍ਰਦੀਪ ਦਾ ਕਹਿਣਾ ਹੈ ਕਿ ਸੰਜੀਤ ਸ਼ਰਾਬ ਅਤੇ ਸਿਗਰਟ ਪੀਣ ਦਾ ਆਦੀ ਸੀ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਸ਼ਰਾਬ ਪੀਤੀ ਹੋਣ ਕਾਰਨ ਸਿਗਰਟ ਪੀਣ ਦੌਰਾਨ ਉਸ ਨਾਲ ਇਹ ਘਟਨਾ ਵਾਪਰ ਗਈ ਹੋ ਸਕਦੀ ਹੈ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀਂ ਹੈ।

ABOUT THE AUTHOR

...view details