ਜਲੰਧਰ:ਲਾਂਬੜਾ (Lambra) ਦੇ ਪਿੰਡ ਕਲਿਆਣਪੁਰ (Village Kalyanpur) ਵਿੱਚ ਵੀਰਵਾਰ ਨੂੰ ਘਰ ਵਿੱਚ ਇਕੱਲੀ ਰਹਿੰਦੀ ਬਜ਼ੁਰਗ ਮਹਿਲਾ ਤੇ ਕੁਝ ਯੁਵਕਾਂ ਵੱਲੋਂ ਹਮਲਾ ਕਰਕੇ ਬਜ਼ੁਰਗ ਮਹਿਲਾ ਨੂੰ ਜਖ਼ਮੀ ਕਰਕੇ ਭੱਜ ਗਏ। ਜਿਸ ਤੋਂ ਬਾਅਦ ਘਰ ਵਿਚ ਕੰਮ ਕਰਨ ਵਾਲੇ ਪਤੀ ਪਤਨੀ ਜਦੋਂ ਘਰ ਪੁੱਜੇ ਤਾਂ ਮੇਨ ਗੇਟ ਬੰਦ ਸੀ।
ਜਦੋਂ ਉਹ ਪਿਛਲੇ ਰਸਤੇ ਤੋਂ ਅੰਦਰ ਜਾ ਕੇ ਦੇਖਿਆ ਤਾਂ ਬਜ਼ੁਰਗ ਮਹਿਲਾ ਖੂਨ ਨਾਲ ਲੱਥਪੱਥ ਜ਼ਮੀਨ ’ਤੇ ਪਈ ਹੋਈ ਸੀ। ਉਕਤ ਮਹਿਲਾ ਜੋ ਅੰਦਰ ਗਈ ਸੀ ਉਸ ਵੱਲੋਂ ਉਥੇ ਸ਼ੋਰ ਮਚਾਇਆ ਗਿਆ। ਜਿਸ ਤੋਂ ਬਾਅਦ ਆਸਪਾਸ ਦੇ ਲੋਕ ਇੱਕਠੇ ਹੋ ਗਏ। ਉਕਤ ਮਹਿਲਾ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਵਿਚ ਦੋ ਯੁਵਕ ਮੋਟਰਸਾਈਕਲ ਤੇ ਜਾਂਦੇ ਦਿਖਾਈ ਦਿੱਤੇ। ਪੁਲਿਸ ਨੇ ਮਾਮਲਾ ਦਰਜ ਕਰ ਉਨ੍ਹਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਦੋਨੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 85500 ਰੁਪਏ ਦੀ ਨਕਦੀ ਸੋਨੇ ਤੇ ਚਾਂਦੀ ਦੇ ਜ਼ੇਵਰ ਵੀ ਬਰਾਮਦ ਕੀਤੇ ਗਏ ਹਨ। ਜੋ ਵਾਰਦਾਤ ਦੌਰਾਨ ਮੋਟਰਸਾਈਕਲ ਇਸਤੇਮਾਲ ਕੀਤਾ ਸੀ, ਉਹ ਵੀ ਬਰਾਮਦ ਕੀਤਾ ਗਿਆ ਹੈ।