ਜਲੰਧਰ:ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਜਲੰਧਰ ਦਾ ਖੇਡ ਉਦਯੋਗ ਅੱਜ ਲੋਕਲ ਬਾਜ਼ਾਰ ਵਿੱਚ ਹੀ ਸੀਮਤ ਹੋ ਕੇ ਰਹਿ ਗਿਆ ਹੈ। ਜਲੰਧਰ ਦੀਆਂ ਗਿਣੀਆਂ ਚੁਣੀਆਂ ਖੇਡ ਇਕਾਈਆਂ ਹੀ ਅੱਜ ਅੰਤਰਰਾਸ਼ਟਰੀ ਪੱਧਰ 'ਤੇ ਕੰਮ ਕਰ ਰਹੀਆਂ ਹਨ, ਜਦਕਿ ਜ਼ਿਆਦਾਤਰ ਇਕਾਈਆਂ ਪੰਜਾਬ ਤੋਂ ਬਾਹਰ ਚਲੀਆਂ ਗਈਆਂ ਹਨ ਜਾਂ ਫਿਰ ਬੰਦ ਹੋਣ ਦੀ ਕਗਾਰ 'ਤੇ ਹਨ। ਇਕ ਸਮਾਂ ਸੀ ਜਦ ਜਲੰਧਰ ਦਾ ਇਹ ਖੇਡ ਉਦਯੋਗ ਕਰੀਬ ਦੋ ਹਜ਼ਾਰ ਕਰੋੜ ਦਾ ਸੀ, ਪਰ ਅੱਜ ਹਾਲਾਤ ਇਹ ਨੇ ਕਿ ਇਹ ਉਦਯੋਗ ਅੰਤਰਰਾਸ਼ਟਰੀ ਪੱਧਰ ਉੱਤੇ ਬਾਹਰਲੀਆਂ ਕੰਪਨੀਆਂ ਦੀ ਬਰਾਬਰੀ ਤੱਕ ਨਹੀਂ ਕਰ ਪਾ ਰਿਹਾ।
ਜਲੰਧਰ ਦੇ ਖੇਡ ਉਦਯੋਗ ਦਾ ਇਤਹਾਸ :ਆਜ਼ਾਦੀ ਵੇਲੇ ਵੰਡ ਦੌਰਾਨ ਪਾਕਿਸਤਾਨ ਦੇ ਸਿਆਲਕੋਟ ਇਲਾਕੇ ਦੇ ਲੋਕ ਜੋ ਜਲੰਧਰ ਆ ਕੇ ਵਸੇ ਉਨ੍ਹਾਂ ਵੱਲੋਂ ਜਲੰਧਰ ਸ਼ਹਿਰ ਵਿੱਚ ਇਸ ਖੇਡ ਉਦਯੋਗ ਦੀ ਸ਼ੁਰੂਆਤ ਕੀਤੀ ਗਈ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਇਹ ਖੇਡ ਉਦਯੋਗ ਲਗਾਤਾਰ ਪ੍ਰਫੁੱਲਿਤ ਹੁੰਦਾ ਰਿਹਾ ਅਤੇ ਇਕ ਸਮਾਂ ਆਇਆ ਜਦ ਜਲੰਧਰ ਦੇ ਇਸ ਖੇਡ ਉਦਯੋਗ ਵੱਲੋਂ ਬਣਾਇਆ ਗਿਆ ਖੇਡ ਦਾ ਸਾਮਾਨ ਪੂਰੀ ਦੁਨੀਆਂ ਵਿੱਚ ਜਾਣਿਆ ਜਾਣ ਲੱਗ ਪਿਆ।
ਜਲੰਧਰ ਦਾ ਇਹ ਖੇਡ ਉਦਯੋਗ ਹੌਲੀ ਹੌਲੀ ਉਸ ਵੇਲੇ ਹਜ਼ਾਰਾਂ ਰੁਪਏ ਤੋਂ ਸ਼ੁਰੂ ਹੋ ਗਏ ਦੋ ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ। ਜਲੰਧਰ ਵਿੱਚ ਖੇਡਾਂ ਦੇ ਸਾਮਾਨ ਦਾ ਸ਼ਾਇਦ ਹੀ ਕੋਈ ਐਸਾ ਸਾਮਾਨ ਹੋਵੇ ਜੋ ਨਹੀਂ ਬਣਦਾ। ਫਿਰ ਚਾਹੇ ਗੱਲ ਖਿਡਾਰੀ ਵੱਲੋਂ ਪਾਉਣ ਵਾਲੀਆਂ ਟੀ ਸ਼ਰਟਸ, ਜੁਰਾਬਾਂ ਹੋਣ ਜਾਂ ਫਿਰ ਹਾਕੀ, ਬੈਟ, ਬੈਡਮਿੰਟਨ, ਕ੍ਰਿਕਟ ਬੈਟ, ਜਿੰਮ ਦਾ ਸਾਮਾਨ ਦੇ ਨਾਲ ਨਾਲ ਹਰ ਖੇਡ ਨਾਲ ਸਬੰਧ ਰੱਖਣ ਵਾਲੀ ਹਰ ਚੀਜ਼ ਜਲੰਧਰ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਹਿਸਾਬ ਨਾਲ ਤਿਆਰ ਕੀਤੀ ਜਾਣ ਲੱਗੀਆਂ।
ਇਕ ਸਮਾਂ ਐਸਾ ਵੀ ਆਇਆ ਜਦ ਹਾਕੀ ਕ੍ਰਿਕਟ ਦੇ ਵੱਡੇ ਵੱਡੇ ਅੰਤਰਰਾਸ਼ਟਰੀ ਖਿਡਾਰੀ ਆਪਣੇ ਲਈ ਆਪਣੀ ਖੇਡ ਦਾ ਸਾਮਾਨ ਲੈਣ ਜਲੰਧਰ ਦਾ ਰੁਖ ਕਰਨ ਲੱਗੇ। ਇਸ ਵਿੱਚ ਚਾਹੇ ਕ੍ਰਿਕਟ ਦੇ ਪੂਰਵ ਕਪਤਾਨ ਮਹਿੰਦਰ ਸਿੰਘ ਧੋਨੀ ਸਮੇਤ ਵਿਦੇਸ਼ਾਂ ਦੇ ਕ੍ਰਿਕਟ ਖਿਡਾਰੀ ਹੋਣ ਜਾਂ ਫਿਰ ਕ੍ਰਿਕਟ ਦਾ ਰੱਬ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਹਰ ਖਿਡਾਰੀ ਦਾ ਸਾਮਾਨ ਜਲੰਧਰੋਂ ਹੀ ਬਣਦਾ ਸੀ।
ਖੇਡ ਉਦਯੋਗ ਅੱਜ ਹੋਇਆ ਲੋਕਲ ਮਾਰਕੀਟ ਤੱਕ ਸੀਮਿਤ
ਹੌਲੀ ਹੌਲੀ ਜਲੰਧਰ ਸ਼ਹਿਰ ਦਾ ਇਹ ਉਦਯੋਗ ਦੁਨੀਆਂ ਦੇ ਬਾਕੀ ਉਦਯੋਗਾਂ ਤੋਂ ਪਿਛੜਨ ਲੱਗਾ: ਜਾਣਕਾਰ ਦੱਸਦੇ ਨੇ ਕਿ ਜਲੰਧਰ ਦੇ ਖੇਡ ਉਦਯੋਗ ਦੇ ਪਿਛੜਨ ਦੇ ਬਹੁਤ ਸਾਰੇ ਐਸੇ ਕਾਰਨ ਨੇ ਜਿਨ੍ਹਾਂ ਕਰਕੇ ਅੱਜ ਇੱਕ ਦੋ ਵੱਡੀਆਂ ਇਕਾਈਆਂ ਨੂੰ ਛੱਡ ਕੇ ਜਲੰਧਰ ਦੀਆਂ ਬਾਕੀ ਉਦਯੋਗਿਕ ਇਕਾਈਆਂ ਮਹਿਜ਼ ਆਪਣੇ ਦੇਸ਼ ਵਿੱਚ ਹੀ ਸਾਮਾਨ ਸਪਲਾਈ ਕਰਨ ਤੱਕ ਸੀਮਿਤ ਰਹਿ ਗਏ ਹਨ। 2021 ਵਿੱਚ ਜਲੰਧਰ ਦੇ ਇਸ ਉਦਯੋਗ ਦੀ ਟਰਨਓਵਰ ਜੋ ਕਿ ਕਰੀਬ 2000 ਕਰੋੜ ਸੀ। ਉਸ ਵਿੱਚੋਂ 500 ਕਰੋੜ ਸਿਰਫ਼ ਐਕਸਪੋਰਟ ਨਾਲ ਜੁੜੀ ਹੋਈ ਸੀ, ਪਰ ਅੱਜ ਇਹ ਉਦਯੋਗ ਮਹਿਜ਼ ਦੋ ਸੌ ਕਰੋੜ ਦੀ ਟਰਨ ਓਵਰ ਤੱਕ ਸੀਮਿਤ ਰਹਿ ਗਿਆ ਹੈ। ਇਹੀ ਨਹੀਂ ਇਸ ਉਦਯੋਗ ਵਿੱਚ ਕਰੀਬ 70 ਫ਼ੀਸਦੀ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ। ਇਸ ਪਿੱਛੇ ਬਹੁਤ ਸਾਰੇ ਕਾਰਨਾਂ ਦੇ ਨਾਲ ਨਾਲ ਕੋਵਿਡ ਇਕ ਬਹੁਤ ਵੱਡਾ ਕਾਰਨ ਬਣਿਆ।
ਸਿਰਫ਼ ਕੋਵਿਡ ਕਰਕੇ ਹੋਇਆ ਸਭ ਤੋਂ ਜ਼ਿਆਦਾ ਨੁਕਸਾਨ :ਪੂਰੀ ਦੁਨੀਆਂ ਵਿੱਚ ਫੈਲੀ ਭਿਆਨਕ ਬਿਮਾਰੀ ਕੋਵਿਡ ਦਾ ਅਸਰ ਜਿੱਥੇ ਪੂਰੀ ਦੁਨੀਆ ਦੇ ਵਪਾਰ ਉੱਤੇ ਪਿਆ, ਉੱਥੇ ਹੀ, ਜਲੰਧਰ ਦਾ ਖੇਡ ਉਦਯੋਗ ਵੀ ਇਸ ਤੋਂ ਵਾਂਝਾ ਨਹੀਂ ਰਿਹਾ। ਕੋਵਿਡ ਕਰਕੇ ਉਹ ਜਲੰਧਰ ਦਾ ਖੇਡ ਉਦਯੋਗ ਜਿਸ ਵਿਚ ਛੋਟੀਆਂ ਅਤੇ ਮੀਡੀਅਮ ਪੱਧਰ ਦੀਆਂ ਕਰੀਬ 500 ਇਕਾਈਆਂ ਚਲਦੀਆਂ ਸੀ। ਇਨ੍ਹਾਂ ਵਿੱਚੋਂ 40 ਪ੍ਰਸਿੱਧ ਨੇ ਆਪਣਾ ਇਹ ਕੰਮ ਬੰਦ ਕਰ ਦਿੱਤਾ। ਇੰਨਾ ਹੀ ਨਹੀਂ ਇਸ ਦੌਰਾਨ 70 ਤੋਂ 80 ਫ਼ੀਸਦੀ ਤੱਕ ਲੋਕਾਂ ਦੀਆਂ ਨੌਕਰੀਆਂ ਗਈਆਂ। ਇਸ ਦੌਰਾਨ ਇਸ ਖੇਡ ਉਦਯੋਗ ਨਾਲ ਜੁੜੀ ਉਹ ਲੇਬਰ ਲੋਕ ਘਰ ਬੈਠ ਕੇ ਖੇਡਾਂ ਦੇ ਸਾਮਾਨ ਨੂੰ ਬਣਾਉਂਦੀ ਸੀ, ਉਨ੍ਹਾਂ ਕੋਲੋਂ ਵੀ ਕੰਮ ਚਲਾ ਗਿਆ, ਪਰ ਅਸਲ ਵਿੱਚ ਇਸ ਖੇਡ ਉਦਯੋਗ ਦੇ ਪਿਛੜਨ ਦੇ ਬਹੁਤ ਸਾਰੇ ਵੱਡੇ ਹੋਰ ਕਾਰਨ ਵੀ ਹਨ।
ਜਲੰਧਰ ਦਾ ਖੇਡ ਉਦਯੋਗ ਹੋਇਆ ਮੇਰਠ ਅਤੇ ਜੰਮੂ ਕਸ਼ਮੀਰ 'ਚ ਸ਼ਿਫਟ :ਜਲੰਧਰ ਖੇਡ ਉਦਯੋਗ ਨਾਲ ਜੁੜੇ ਰਾਜੀਵ ਢੀਂਗਰਾ ਦੱਸਦੇ ਨੇ ਕਿ ਜਲੰਧਰ ਨਾਲੋਂ ਜ਼ਿਆਦਾ ਸਸਤੀ ਲੇਬਰ ਮਿਰਚ ਮਿਲਣ ਕਰਕੇ ਇਸ ਉਦਯੋਗ ਦੀਆਂ ਬਹੁਤ ਸਾਰੀਆਂ ਇਕਾਈਆਂ ਬਿਰਖ ਚਲੀਆਂ ਗਈਆਂ, ਜਿੱਥੇ ਉਨ੍ਹਾਂ ਨੂੰ ਆਪਣਾ ਸਾਮਾਨ ਬਣਾਉਣ ਲਈ ਜਲੰਧਰ ਤੋਂ ਘੱਟ ਕੀਮਤ ਵਿੱਚ ਲੇਬਰ ਮੁਹੱਈਆ ਹੋਣ ਲੱਗ ਪਈ। ਉਧਰ ਦੂਸਰੇ ਪਾਸੇ ਕ੍ਰਿਕਟ ਬੈਟ ਬਣਾਉਣ ਲਈ ਜੋ ਲੱਕੜ ਜੰਮੂ ਕਸ਼ਮੀਰ ਤੋਂ ਆਉਂਦੀ ਸੀ, ਉਸ ਉੱਪਰ ਜੰਮੂ ਕਸ਼ਮੀਰ ਦੀ ਸਰਕਾਰ ਨੇ ਰੋਕ ਲਗਾ ਦਿੱਤੀ ਜਿਸ ਨਾਲ ਕ੍ਰਿਕਟ ਦੇ ਬੈਟ ਬਣਾਉਣ ਵਾਲੀਆਂ ਇਕਾਈਆਂ ਕਰੋੜਾਂ ਦਾ ਨੁਕਸਾਨ ਹੋਇਆ।
ਇਸ ਦੇ ਚਲਦੇ ਜਲੰਧਰ ਦੀਆਂ ਬਹੁਤ ਸਾਰੀਆਂ ਇਕਾਈਆਂ ਜਾਂ ਤਾਂ ਬੰਦ ਹੋ ਗਈਆਂ ਹਨ, ਜਾਂ ਫਿਰ ਉਹ ਬੈਟ ਬਣਾਉਣ ਲਈ ਪੰਜਾਬ ਵਿੱਚ ਲੱਕੜੀ ਨਾ ਮਿਲਣ ਕਰਕੇ ਜੰਮੂ ਕਸ਼ਮੀਰ ਵਿਖੇ ਸ਼ਿਫਟ ਹੋ ਗਈਆਂ। ਇਹੀ ਕਾਰਨ ਹੈ ਕਿ ਜਲੰਧਰ ਵਿੱਚੋਂ ਲਗਾਤਾਰ ਖੇਡ ਉਦਯੋਗ ਦੀਆਂ ਛੋਟੀਆਂ ਵੱਡੀਆਂ ਇਕਾਈਆਂ ਬਾਹਰਲੇ ਸੂਬਿਆਂ ਵਿੱਚ ਸ਼ਿਫਟ ਹੋ ਰਹੀਆਂ ਹਨ, ਕਿਉਂਕਿ ਉਥੇ ਉਨ੍ਹਾਂ ਨੂੰ ਸਸਤੀ ਲੇਬਰ ਮਿਲਦੀ ਹੈ ਤੇ ਨਾਲ ਹੀ ਸਸਤਾ ਰਾਅ ਮਟੀਰੀਅਲ ਵੀ ਮਿਲ ਜਾਂਦਾ ਹੈ।
ਜਲੰਧਰ ਦਾ ਖੇਡ ਉਦਯੋਗ ਨਹੀਂ ਕਰ ਪਾਇਆ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੰਪੀਟੀਸ਼ਨ : ਜਲੰਧਰ ਖੇਡ ਉਦਯੋਗ ਐਸੋਸੀਏਸ਼ਨ ਦੇ ਪੂਰਵ ਪ੍ਰਧਾਨ ਰਵਿੰਦਰ ਧੀਰ ਜਲੰਧਰ ਦਾ ਕੀ ਕਹਿਣਾ ਹੈ ਕਿ ਇਕ ਸਮਾਂ ਸੀ ਜਦ ਹਾਕੀ, ਕ੍ਰਿਕਟ ਬੈਟ, ਬੈਡਮਿੰਟਨ ਅਤੇ ਹੋਰ ਸਾਮਾਨ ਲੱਕੜੀ ਨਾਲ ਬਣਦਾ ਸੀ, ਪਰ ਹੌਲੀ ਹੌਲੀ ਇਸ ਨੂੰ ਬਣਾਉਣ ਲਈ ਕੰਪੋਜ਼ਿਟ ਮਟੀਰਿਅਲ ਦਾ ਇਸਤੇਮਾਲ ਹੋਣ ਲੱਗ ਪਿਆ। ਅੱਜ ਜਲੰਧਰ ਖੇਡ ਉਦਯੋਗ ਵਿੱਚ ਹਾਕੀ ਦੀਆਂ ਇੱਕ ਦੋ ਇਕਾਈਆਂ ਹੀ ਏਦਾਂ ਦੀਆਂ ਹਨ, ਜੋ ਕੰਪੋਜ਼ਿਟ ਹਾਕੀ ਬਣਾ ਰਹੀਆਂ ਹਨ। ਜਦਕਿ ਬਾਕੀਆਂ ਵੱਲੋਂ ਚਾਹ ਤੇ ਲੱਕੜੀ ਦੀ ਹਾਕੀ ਬਣਾਈ ਜਾਂਦੀ ਹੈ ਜਾਂ ਫਿਰ ਉਹ ਇਸ ਕੰਮ ਨੂੰ ਛੱਡ ਚੁੱਕੇ ਹਨ। ਰਵਿੰਦਰ ਧੀਰ ਦੱਸਦੇ ਨੇ ਕਿ ਕੰਪੋਜ਼ਿਟ ਖੇਡ ਦਾ ਸਾਮਾਨ ਬਣਾਉਣ ਲਈ ਇਕਾਈਆਂ ਲਗਾਉਣ ਲਈ ਕਰੋੜਾਂ ਰੁਪਏ ਦੀ ਇਨਵੈਸਟਮੈਂਟ ਦੀ ਲੋੜ ਹੁੰਦੀ ਹੈ, ਜੋ ਜਲੰਧਰ ਖੇਡ ਉਦਯੋਗ ਇਸ ਵੇਲੇ ਅਫੋਰਡ ਨਹੀਂ ਕਰ ਪਾ ਰਿਹਾ।
ਦੂਜੇ ਦੇਸ਼ਾਂ ਨਾਲੋਂ ਭਾਰਤ ਵਿੱਚ ਰਾਅ ਮੈਟੀਰੀਅਲ ਕਾਫ਼ੀ ਮਹਿੰਗਾ ਮਿਲਦਾ ਹੈ : ਖੇਡ ਉਦਯੋਗ ਨਾਲ ਜੁੜੇ ਰਾਜੀਵ ਢੀਂਗਰਾ ਦੱਸਦੇ ਨੇ ਕਿ ਕੰਪੋਜ਼ਿਟ ਮਟੀਰੀਅਲ ਬਣਾਉਣ ਲਈ ਜੋ ਮਟੀਰੀਅਲ ਦਾ ਇਸਤੇਮਾਲ ਹੁੰਦਾ ਹੈ, ਉਸ ਨੂੰ ਤਾਈਵਾਨ ਤੋਂ ਮੰਗਾਇਆ ਜਾਂਦਾ ਹੈ, ਜੋ ਕਿ ਬਹੁਤ ਮਹਿੰਗਾ ਪੈਂਦਾ ਹੈ। ਇਹੀ ਕਾਰਨ ਹੈ ਕਿ ਜਲੰਧਰ ਖੇਡ ਉਦਯੋਗ ਨਾਲ ਜੁੜੇ ਲੋਕ ਇੰਨਾ ਨਾ ਮਹਿੰਗਾ ਰਾਅ ਮਟੀਰੀਅਲ ਲੈ ਸਕਦੇ ਹਨ ਤੇ ਅੱਜ ਨਾ ਹੀ ਉਨ੍ਹਾਂ ਕੋਲ ਕਰੋੜਾਂ ਦੀ ਇਨਵੈਸਟਮੈਂਟ ਹੈ ਜਿਸ ਨਾਲ ਕੰਪੋਜ਼ਿਟ ਮੈਟੀਰੀਅਲ ਨਾਲ ਤਿਆਰ ਹੋਣ ਵਾਲੇ ਸ਼ਿਵ ਦੇ ਸਵਾਲ ਨੂੰ ਬਣਾਉਣ ਲਈ ਵੱਡੀਆਂ ਇਕਾਈਆਂ ਲਗਾਈਆਂ ਜਾ ਸਕਣ। ਉਨ੍ਹਾਂ ਮੁਤਾਬਕ ਜਲੰਧਰ ਦਾ ਖੇਡ ਉਦਯੋਗ ਇਸ ਕਰਕੇ ਵੀ ਬੁਰੀ ਤਰ੍ਹਾਂ ਪਛੜਿਆ ਹੈ, ਕਿਉਂਕਿ ਉੱਥੇ ਦੇ ਉਦਯੋਗਪਤੀ ਹੁਣ ਜਲੰਧਰ ਵਿੱਚ ਆਪਣੀਆਂ ਇਕਾਈਆਂ ਲਾਉਣ ਲਈ ਇੱਥੇ ਪੈਸਾ ਨਹੀਂ ਲਾਉਣਾ ਚਾਹੁੰਦੇ।
ਸਰਕਾਰਾਂ ਕਰਦੀਆਂ ਨੇ ਸਿਰਫ਼ ਗੱਲਾਂ, ਕੋਈ ਨਹੀਂ ਦਿੰਦਾ ਸਾਥ :ਖੇਡ ਉਦਯੋਗਪਤੀ ਰਵਿੰਦਰ ਧੀਰ ਦੱਸਦੇ ਨੇ ਕਿ ਹਰ ਵਾਰ ਚੋਣਾਂ ਵੇਲੇ ਰਾਜਨੀਤਿਕ ਪਾਰਟੀਆਂ ਖੇਡ ਉਦਯੋਗਪਤੀਆਂ ਨਾਲ ਕਈ ਕਈ ਮੀਟਿੰਗਾਂ ਕਰਦੀਆਂ ਹਨ। ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਚੋਣਾਂ ਜਿੱਤਣ ਤੋਂ ਬਾਅਦ ਸਭ ਪਾਰਟੀਆਂ ਆਪਣੇ ਵਾਅਦੇ ਭੁੱਲ ਜਾਂਦੀਆਂ ਹਨ। ਉਨ੍ਹਾਂ ਮੁਤਾਬਕ ਜੇ ਅੱਜ ਜਲੰਧਰ ਦੇ ਖੇਡ ਉਦਯੋਗ ਨੂੰ ਸਰਕਾਰਾਂ ਵੱਲੋਂ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਤਾਂ ਨਾ ਤਾਂ ਇਹ ਖੇਡ ਉਦਯੋਗ ਬੰਦ ਹੁੰਦੇ ਅਤੇ ਨਾ ਹੀ ਦੂਸਰੇ ਸੂਬਿਆਂ ਵਿਚ ਸ਼ਿਫਟ ਹੁੰਦੇ। ਰਵਿੰਦਰ ਧੀਰ ਦੇ ਮੁਤਾਬਕ ਜਲੰਧਰ ਦੇ ਖੇਡ ਉਦਯੋਗ ਦੇ ਇਸ ਪਿਛੜਨ ਦਾ ਸਭ ਤੋਂ ਵੱਡਾ ਕਾਰਨ ਸੂਬੇ ਦੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਕਦੀ ਇਸ ਉਦਯੋਗ ਵੱਲ ਧਿਆਨ ਹੀ ਨਹੀਂ ਦਿੱਤਾ।
ਜਲੰਧਰ ਦੇ ਖੇਡ ਉਦਯੋਗ ਤੇ ਮੈਨਫੈਕਚਰਰ ਬਣ ਗਏ ਟ੍ਰੇਡਰ :ਇਸ ਇੰਡਸਟਰੀ ਨਾਲ ਜੁੜੇ ਬਹੁਤ ਵੱਡੇ ਵੱਡੇ ਉਦਯੋਗਪਤੀ ਹੁਣ ਆਪਣੀਆਂ ਉਦਯੋਗਿਕ ਇਕਾਈਆਂ ਬੰਦ ਕਰਕੇ ਆਪਣੇ ਕਾਰੋਬਾਰ ਨੂੰ ਟ੍ਰੇਡਿੰਗ ਵੱਲ ਲੈ ਗਏ ਹਨ। ਉਹ ਬਜਾਏ ਜਲੰਧਰ ਵਿੱਚ ਖੇਡਾਂ ਦਾ ਸਮਾਨ ਤਿਆਰ ਕਰਨ ਦੇ ਉਸ ਨੂੰ ਚਾਈਨਾ ਜਾਂ ਹੋਰ ਦੇਸ਼ਾਂ ਤੋਂ ਮੰਗਵਾ ਕੇ ਇੱਥੇ ਵੇਚਣਾ ਸ਼ੁਰੂ ਕਰ ਚੁੱਕੇ ਹਨ। ਰਵਿੰਦਰ ਮੁਤਾਬਕ ਜਲੰਧਰ ਦੇ ਉਦਯੋਗਪਤੀਆਂ ਵਲੋਂ ਟ੍ਰੇਡਿੰਗ ਦਾ ਕੰਮ ਸ਼ੁਰੂ ਕਰਨ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਹੁਣ ਉਹ ਨਹੀਂ ਚਾਹੁੰਦੇ ਕਿ ਉਹ ਜਲੰਧਰ ਵਿੱਚ ਆਪਣੀਆਂ ਹੀਰ ਦੇ ਸਾਮਾਨ ਬਣਾਉਣ ਵਾਲੀਆਂ ਇਕਾਈਆਂ ਤੇ ਕਰੋੜਾਂ ਰੁਪਏ ਖਰਚ ਕਰਨ। ਬਜਾਏ ਇਸ ਦੇ ਹੁਣ ਉਹ ਚਾਈਨਾ ਤੋਂ ਖੇਡ ਦਾ ਸਵਾਲ ਮੰਗਾ ਕੇ ਉਸ ਦੀ ਸਪਲਾਈ ਆਪਣੇ ਹੀ ਦੇਸ਼ ਵਿੱਚ ਕਰ ਰਹੇ ਹਨ ਜਿਸ ਕਾਰਨ ਅੱਜ ਉਨ੍ਹਾਂ ਦਾ ਇੰਪੋਰਟ ਤਾਂ ਵਧੀਆ ਹੈ, ਪਰ ਐਕਸਪੋਰਟ ਨਾਂਹ ਦੇ ਬਰਾਬਰ ਰਹਿ ਗਿਆ ਹੈ। ਜਦਕਿ ਜਦੋਂ ਇਹ ਲੋਕ ਖੇਡਾਂ ਦਾ ਸਾਮਾਨ ਆਪ ਤਿਆਰ ਕਰਦੇ ਸੀ, ਤਾਂ ਪੂਰੇ ਤੌਰ 'ਤੇ ਉਸ ਦਾ ਐਕਸਪੋਰਟ (ਦਰਾਮਦ) ਹੁੰਦਾ ਸੀ।
ਫ਼ੀਸਦੀ ਲੋਕਾਂ ਦੀਆਂ ਨੌਕਰੀਆਂ ਤੇ ਲੇਬਰ ਦੀਆਂ ਬੰਦ ਹੋਈਆਂ ਦਿਹਾੜੀਆਂ : ਜ਼ਾਹਿਰ ਹੈ ਕਿਸੀ ਵੀ ਸ਼ਹਿਰ ਤੋਂ ਕੋਈ ਵੀ ਉਦਯੋਗਿਕ ਇਕਾਈ ਜਾਂ ਤਾਂ ਬੰਦ ਹੁੰਦੀ ਹੈ ਜਾਂ ਫਿਰ ਕਿਸੇ ਦੂਸਰੇ ਸੂਬੇ ਵਿਚ ਸ਼ਿਫਟ ਹੁੰਦੀ ਹੈ, ਤਾਂ ਉਸ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿਚ ਲੇਬਰ ਦੀ ਨੌਕਰੀ ਵੀ ਪ੍ਰਭਾਵਿਤ ਹੁੰਦੀ ਹੈ। ਕੁਝ ਐਸਾ ਹੀ ਹੋਇਆ ਜਲੰਧਰ ਦੇ ਖੇਡ ਉਦਯੋਗ ਨਾਲ ਜੁੜੀ ਇਸ ਲੇਬਰ ਅਤੇ ਦਿਹਾੜੀਦਾਰ ਲੋਕਾਂ ਨਾਲ। ਜਲੰਧਰ ਦੇ ਵੱਡੇ ਖੇਡ ਉਦਯੋਗਾਂ ਦੇ ਬੰਦ ਹੋਣ ਨਾਲ ਜਦ ਦੂਜੇ ਸੂਬੇ ਵਿਚ ਸ਼ਿਫਟ ਹੋਣ ਨਾਲ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਨੌਕਰੀ ਗਈ ਅਤੇ ਉਨ੍ਹਾਂ ਦੇ ਪਰਿਵਾਰ ਘਰੋਂ ਬੇਘਰ ਹੋਏ। ਉਥੇ ਬਹੁਤ ਸਾਰੇ ਐਸੇ ਲੋਕਲ ਪਰਿਵਾਰ ਵੀ ਸੀ ਜੋ ਇਨ੍ਹਾਂ ਉਦਯੋਗਿਕ ਇਕਾਈਆਂ ਕਰਕੇ ਬੇਰੁਜ਼ਗਾਰ ਹੋਏ।
ਜਲੰਧਰ ਵਿੱਚ ਖੇਡ ਉਦਯੋਗ ਨਾਲ ਜੁੜਿਆ ਬਹੁਤ ਸਾਰਾ ਸਮਾਨ ਐਸਾ ਹੈ, ਜੋ ਇਨ੍ਹਾਂ ਉਦਯੋਗਪਤੀਆਂ ਵੱਲੋਂ ਲੋਕਾਂ ਨੂੰ ਘਰ ਬਣਾਉਣ ਵਾਸਤੇ ਭੇਜ ਦਿੱਤਾ ਜਾਂਦਾ ਹੈ। ਫਿਰ ਚਾਹੇ ਫੁੱਟਬਾਲ ਸੀਣ ਦੀ ਗੱਲ ਹੋਵੇ ਜਾਂ ਫਿਰ ਘਰ ਵਿੱਚ ਬੈਠ ਕੇ ਬੈੱਡਮਿੰਟਨ ਬੁਣਨ ਦੀ। ਇਸ ਕੰਮ ਵਿੱਚ ਜਲੰਧਰ ਦੇ ਸੈਂਕੜੇ ਪਰਿਵਾਰ ਜੁੜੇ ਹੋਏ ਸੀ, ਜੋ ਇਸ ਕੰਮ ਦੇ ਜ਼ਰੀਏ ਹੀ ਆਪਣੀ ਰੋਜ਼ੀ ਰੋਟੀ ਚਲਾਉਂਦੇ ਸੀ । ਖੇਡ ਉਦਯੋਗਪਤੀਆਂ ਵੱਲੋਂ ਇਹ ਸਾਰਾ ਸਾਮਾਨ ਇੱਕ ਵੱਡੀ ਗਿਣਤੀ ਵਿੱਚ ਇਨ੍ਹਾਂ ਲੋਕਾਂ ਦੇ ਘਰ ਭੇਜ ਦਿੱਤਾ ਜਾਂਦਾ ਸੀ ਅਤੇ ਇਹ ਲੋਕ ਉਸ ਨੂੰ ਤਿਆਰ ਕਰਕੇ ਵਾਪਿਸ ਫੈਕਟਰੀ ਭੇਜ ਦਿੰਦੇ ਸੀ, ਪਰ ਅੱਜ ਐਸਾ ਨਹੀਂ ਹੈ। ਜਲੰਧਰ ਦੇ ਕਈ ਇਲਾਕਿਆਂ ਵਿੱਚ ਫੁਟਬਾਲ ਅਤੇ ਬੈਡਮਿੰਟਨ ਘਰ ਤਿਆਰ ਕਰਨ ਵਾਲੀਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਇਹ ਪਿਛਲੇ ਕਈ ਦਹਾਕਿਆਂ ਤੋ ਇਹ ਕੰਮ ਕਰ ਰਹੀਆਂ ਹਨ।
ਉਨ੍ਹਾਂ ਮੁਤਾਬਕ ਇਸ ਕੰਮ ਨਾਲ ਘਰ ਵਿਚ ਮੌਜੂਦ ਹਰ ਮਹਿਲਾ ਨੂੰ ਘਰ ਬੈਠੇ ਰੁਜ਼ਗਾਰ ਮਿਲਦਾ ਸੀ, ਪਰ ਅੱਜ ਇਹ ਕੰਮ ਬੰਦ ਹੋਣ ਦੀ ਕਗਾਰ 'ਤੇ ਪਹੁੰਚਿਆ ਹੋਇਆ ਹੈ। ਮਹਿਲਾਵਾਂ ਮੁਤਾਬਕ ਪਹਿਲੇ ਜਿੱਥੇ ਉਨ੍ਹਾਂ ਕੋਲ ਭਾਰੀ ਗਿਣਤੀ ਵਿਚ ਸਾਮਾਨ ਘਰ ਤਿਆਰ ਕਰ ਲਈ ਆਉਂਦਾ ਸੀ ਅਤੇ ਉਹ ਸਾਰੀਆਂ ਜਣੀਆਂ ਮਿਲ ਕੇ 200-200 ਰੁਪਈਆ ਕਮਾ ਲੈਂਦਾ ਸੀ। ਅੱਜ ਹਾਲਾਤ ਇਹ ਹਨ ਕਿ ਕਈ ਕਈ ਦਿਨਾਂ ਤੱਕ ਘਰ ਤਿਆਰ ਕਰਨ ਵਾਸਤੇ ਸਮਾਨ ਹੀ ਨਹੀਂ ਆਉਂਦਾ। ਉਨ੍ਹਾਂ ਮੁਤਾਬਕ ਇਕ ਸਮਾਂ ਸੀ ਜਦ ਉਨ੍ਹਾਂ ਦੇ ਪਰਿਵਾਰਾਂ ਦੇ ਬੰਦੇ ਖੇਡਾਂ ਦੇ ਸਾਮਾਨ ਬਣਾਉਣ ਵਾਲੀ ਫੈਕਟਰੀ ਵਿੱਚ ਨੌਕਰੀਆਂ ਕਰਦੇ ਸੀ ਅਤੇ ਉਹ ਘਰ ਬੈਠੀਆਂ ਉਨ੍ਹਾਂ ਕੋਲ ਆਏ ਸਾਮਾਨ ਨੂੰ ਤਿਆਰ ਕਰ ਦਿੰਦੀਆਂ ਸਨ, ਪਰ ਅੱਜ ਖੇਡ ਉਦਯੋਗ ਦੇ ਮੰਦੇ ਹਾਲ ਹੋਣ ਕਰਕੇ ਨਾ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਬੰਦਿਆ ਕੋਲ ਨੌਕਰੀਆਂ ਰਹੀਆਂ ਅਤੇ ਨਾ ਹੀ ਉਨ੍ਹਾਂ ਘਰ ਵਿੱਚ ਰੁਜ਼ਗਾਰ ਹੈ।
ਇਹ ਵੀ ਪੜ੍ਹੋ:ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਕੈਬਨਿਟ ਮੀਟਿੰਗ ਖਤਮ