ਜਲੰਧਰ: ਸੁਲਤਾਨਪੁਰ ਲੋਧੀ ਵਿੱਚ ਪੰਜਾਬ ਦੇ ਪ੍ਰਕਾਸ਼ ਪੁਰਬ ਦੀ ਤਿਆਰੀਆਂ ਦੇ ਤਹਿਤ ਚੱਲ ਰਹੇ ਕੰਮ ਦੌਰਾਨ ਇੱਕ ਵਰਕਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਬੀਤੇ ਦੋ ਮਹੀਨੇ ਤੋਂ ਪੰਡਾਲ ਬਣਾਉਣ ਦੇ ਲਈ ਇੱਥੇ ਲੱਗਿਆ ਹੋਇਆ ਸੀ ਸ਼ੁੱਕਰਵਾਰ ਦੀ ਦੇਰ ਸ਼ਾਮ ਪੰਡਾਲ ਦੇ ਬਾਹਰ ਪਾਣੀ ਪੀਣ ਲਈ ਜਾ ਰਿਹਾ ਸੀ ਕਿ ਅਚਾਨਕ ਉਸ ਦਾ ਬਿਜਲੀ ਦੀ ਨੰਗੀ ਤਾਰ 'ਤੇ ਪੈਰ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ 40 ਸਾਲਾਂ ਸੁਦਰਸ਼ਨ ਭਾਰਤੀ ਨਿਵਾਸੀ ਪਿੰਡ ਕੋਠਾਰੀ ਇਲਾਹਾਬਾਦ ਸ਼ੁੱਕਰਵਾਰ ਦੀ ਦੇਰ ਸ਼ਾਮ ਲਗਪਗ ਸੱਤ ਵਜੇ ਪਾਣੀ ਪੀਣ ਲਈ ਮੁੱਖ ਪੰਡਾਲ ਦੇ ਬਾਹਰ ਆਇਆ ਸੀ ਜਦੋਂ ਉਹ ਪਾਣੀ ਪੀਣ ਲਈ ਵਾਟਰ ਟੈਂਕ ਦੇ ਕੋਲ ਗਿਆ ਸੀ ਤਾਂ ਉਸ ਦਾ ਪੈਰ ਬਿਜਲੀ ਦੀ ਨੰਗੀ ਤਾਰ ਤੇ ਪੈ ਗਿਆ ਤੇ ਉਹ ਉੱਥੇ ਹੀ ਚਿਪਕ ਗਿਆ ਪੰਦਰਾਂ ਮਿੰਟ ਬਾਅਦ ਉਸ ਦੇ ਸਾਥੀਆਂ ਨੂੰ ਉਸ ਨੂੰ ਕਰੰਟ ਲੱਗਣ ਦਾ ਪਤਾ ਲੱਗਾ ਜਿਸ 'ਤੇ ਉਨ੍ਹਾਂ ਨੇ ਇੱਕ ਸਵਾਰ ਐਂਬੂਲੈਂਸ ਨੂੰ ਫੋਨ ਕੀਤਾ ਪਰ ਐਂਬੂਲੈਂਸ ਨਹੀਂ ਆਈ ਅਤੇ ਉਸ ਦੇ ਸਾਥੀ ਬਾਈਕ 'ਤੇ ਹੀ ਉਸ ਨੂੰ ਸਿਵਲ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।