ਪੰਜਾਬ

punjab

ETV Bharat / state

ਜਲੰਧਰ 'ਚ ਕਰੀਬ ਡੇਢ ਮਹੀਨੇ ਬਾਅਦ ਸ਼ੁਰੂ ਹੋਇਆ ਤਹਿਸੀਲ ਵਿੱਚ ਕੰਮ - covid-19

ਜਲੰਧਰ ਵਿੱਚ ਅੱਜ ਕਰੀਬ ਡੇਢ ਮਹੀਨੇ ਬਾਅਦ ਤਹਿਸੀਲ ਵਿੱਚ ਕੰਮਕਾਜ ਸ਼ੁਰੂ ਹੋਇਆ। ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਤਹਿਸੀਲਾਂ ਨੂੰ ਖੋਲ੍ਹਣ ਦੇ ਹੁਕਮ ਤੋਂ ਬਾਅਦ ਅੱਜ ਜਲੰਧਰ ਦੀ ਤਹਿਸੀਲ ਵਿਖੇ ਲੋਕ ਰਜਿਸਟਰੀਆਂ ਕਰਵਾਉਣ ਲਈ ਪਹੁੰਚੇ।

Jalandhar tehsil
ਜਲੰਧਰ ਤਹਿਸੀਲ

By

Published : May 11, 2020, 2:17 PM IST

ਜਲੰਧਰ: ਪੰਜਾਬ ਵਿੱਚ ਲੱਗੇ ਕਰਫਿਊ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਤਹਿਸੀਲਾਂ ਨੂੰ ਖੋਲ੍ਹਣ ਦੇ ਹੁਕਮ ਦੇ ਦਿੱਤੇ ਹਨ, ਇਸੇ ਦੇ ਚੱਲਦੇ ਅੱਜ ਪੰਜਾਬ ਵਿੱਚ ਤਹਿਸੀਲ ਕੰਪਲੈਕਸ ਵਿੱਚ ਕੰਮ ਕਾਰ ਸ਼ੁਰੂ ਕੀਤੇ ਗਏ।

ਜਲੰਧਰ 'ਚ ਕਰੀਬ ਡੇਢ ਮਹੀਨੇ ਬਾਅਦ ਸ਼ੁਰੂ ਹੋਇਆ ਤਹਿਸੀਲ ਵਿੱਚ ਕੰਮ

ਜਲੰਧਰ ਵਿੱਚ ਵੀ ਅੱਜ ਤਹਿਸੀਲ ਵਿਖੇ ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ ਵੱਲੋਂ ਇੱਥੇ ਆਈਆਂ ਆਨਲਾਈਨ ਐਪਲੀਕੇਸ਼ਨਾਂ ਉਪਰ ਕੰਮ ਕਰਦੇ ਹੋਏ ਰਜਿਸਟਰੀਆਂ ਕਰਵਾਈਆਂ ਗਈਆਂ।

ਤਹਿਸੀਲ ਵਿੱਚ ਕੰਮ ਸ਼ੁਰੂ ਹੋਣ ਤੋਂ ਪਹਿਲਾ ਹਰ ਵਿਅਕਤੀ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਫਿਲਹਾਲ ਜੋ ਵੀ ਰਜਿਸਟਰੀ ਕਰਵਾਉਣ ਲਈ ਆ ਰਿਹਾ ਹੈ, ਉਸ ਦੇ ਵਿੱਚੋਂ ਸਿਰਫ਼ ਵੇਚਣ ਵਾਲੇ ਨੂੰ ਹੀ ਕੰਪਿਊਟਰ ਰਾਹੀਂ ਫੋਟੋ ਖਿਚਾਉਣ ਦੀ ਇਜਾਜ਼ਤ ਹੈ, ਜਦ ਕਿ ਖ਼ਰੀਦਦਾਰ ਅਤੇ ਗਵਾਹ ਨੂੰ ਤਹਿਸੀਲਦਾਰ ਦੇ ਨਾਲ ਫੋਟੋ ਨਹੀਂ ਖਿਚਾਉਣੀ ਪੈ ਰਹੀ। ਰਜਿਸਟਰੀ ਵੇਲੇ ਖਰੀਦਦਾਰ ਤਹਿਸੀਲਦਾਰ ਅਤੇ ਪ੍ਰਾਪਰਟੀ ਵੇਚਣ ਵਾਲੇ ਨੂੰ ਬਾਹਰ ਖੜ੍ਹਾ ਕਰਕੇ ਉਨ੍ਹਾਂ ਦੀ ਮੈਨੂਅਲ ਤਸਵੀਰ ਖਿੱਚੀ ਜਾ ਰਹੀ ਹੈ।

ਇਹ ਵੀ ਪੜੋ:ਵੰਦੇ ਭਾਰਤ ਮਿਸ਼ਨ: ਅਮਰੀਕਾ 'ਚ ਫਸੇ 225 ਭਾਰਤੀ ਨਾਗਰਿਕ ਦੇਸ਼ ਵਾਪਸ ਪਰਤੇ

ਅੱਜ ਸ਼ੁਰੂ ਹੋਏ ਇਸ ਕੰਮ ਤੋਂ ਹੁਣ ਲੋਕਾਂ ਨੂੰ ਜਿੱਥੇ ਇੱਕ ਪਾਸੇ ਰਜਿਸਟਰੀਆਂ ਕਰਾਉਣ ਵਿੱਚ ਸੌਖ ਹੋਏਗੀ, ਉਹਦੇ ਦੂਸਰੇ ਪਾਸੇ ਉਹ ਤਹਿਸੀਲ ਵਿੱਚ ਹੋਣ ਵਾਲੇ ਹੋਰ ਕੰਮਾਂ ਨੂੰ ਵੀ ਕਰਵਾ ਸਕਣਗੇ।

ABOUT THE AUTHOR

...view details