ਪੰਜਾਬ

punjab

ETV Bharat / state

Women's Day 2022 Special: ਪਹਿਲਾਂ ਰੈਪਿਡੋ, ਫਿਰ ਰੇਹੜੀ ਤੋਂ ਲੈ ਕੇ ਢਾਬਾ ਚਲਾ ਕੇ ਬਣਾਈ ਵੱਖਰੀ ਪਛਾਣ ... - Women's Day Special Story from Jalandhar

ਮਹਿਲਾ ਦਿਵਸ ਵਿਸ਼ੇਸ਼ (Women's Day 2022) ਮੌਕੇ ਅੱਜ ਤੁਹਾਨੂੰ ਰੂ-ਬ-ਰੂ ਕਰਾਂਗੇ, ਜਲੰਧਰ ਦੀ ਰਹਿਣ ਵਾਲੀ ਮਹਿਲਾ ਕਾਂਤਾ ਚੌਹਾਨ, ਜੋ ਅੱਜ ਹੋਰਨਾਂ ਲਈ ਮਿਸਾਲ ਬਣੀ ਹੈ। ਜਾਣਦੇ ਹਾਂ, ਪਹਿਲਾਂ ਰੈਪਿਡੋ, ਫਿਰ ਰੇਹੜੀ ਤੋਂ ਲੈ ਕੇ ਢਾਬਾ ਚਲਾ ਕੇ ਇੱਕ ਵੱਖਰੀ ਪਛਾਣ ਬਣਾਉਣ ਤੱਕ ਦਾ ਸਫ਼ਰ ...

Women's Day 2022 Special
Women's Day 2022 Special

By

Published : Mar 7, 2022, 12:57 PM IST

Updated : Mar 7, 2022, 1:09 PM IST

ਜਲੰਧਰ: ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਕਿ ਦੇਸ਼ ਦੀ ਤਰੱਕੀ ਚਾਹੇ ਉਹ ਸੜਕਾਂ ਉੱਤੇ ਰੋੜੀ ਕੁੱਟਣ ਤੋਂ ਲੈ ਕੇ ਦੇਸ਼ ਦੀ ਰਾਜਨੀਤੀ ਦੀਆਂ ਉੱਚੀਆਂ ਹਸਤੀਆਂ ਤੱਕ ਦੀ ਵੀ ਹੋਵੇ, ਤਾਂ ਉਸ ਵਿੱਚ ਵੀ ਮਹਿਲਾਵਾਂ ਕਿਸੇ ਤੋਂ ਘੱਟ ਨਹੀਂ। ਦੇਸ਼ ਦੀ ਤਰੱਕੀ ਵਿੱਚ ਜਿਨ੍ਹਾਂ ਯੋਗਦਾਨ ਪੁਰਸ਼ਾਂ ਦਾ ਹੈ ਉਨਾ ਹੀ ਮਹਿਲਾਵਾਂ ਦਾ ਵੀ ਹੈ। ਫਿਰ ਗੱਲ ਚਾਹੇ ਪੂਰੇ ਦੇਸ਼ ਦੀ ਹੋਵੇ ਜਾਂ ਕਿਸੇ ਇੱਕ ਪਰਿਵਾਰ ਦੀ ਮਹਿਲਾਵਾਂ ਵਲੋਂ ਬੰਦਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਆਪ ਨੂੰ ਸਫਲ ਕਰ ਦੀ ਹੋਵੇ। ਅਜਿਹੀਆਂ ਹੀ ਸਫ਼ਲ ਮਹਿਲਾਵਾਂ ਨੂੰ ਸਨਮਾਨ ਦੇਣ ਲਈ 8 ਮਾਰਚ ਨੂੰ ਮਹਿਲਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਮਿਲੋ ਜਲੰਧਰ ਦੀ ਰਹਿਣ ਵਾਲੀ ਕਾਂਤਾ ਚੌਹਾਨ ਨੂੰ ...

ਮਹਿਲਾ ਦਿਵਸ ਭਾਰਤ ਦੇ ਮੌਕੇ ਅਸੀਂ ਵੀ ਐਸੀਆਂ ਵੀਰ ਨਾਅਰਿਆਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਉਹ ਕੁਝ ਕਰ ਦਿਖਾਇਆ ਜਿਸ ਨਾਲ ਨਾ ਸਿਰਫ਼ ਅੱਜ ਉਨ੍ਹਾਂ ਦੀ ਇਕ ਅਲੱਗ ਪਹਿਚਾਣ ਬਣੀ ਹੈ। ਬਲਕਿ, ਨਾਲ ਨਾਲ ਸਮਾਜ ਵਿੱਚ ਉਨ੍ਹਾਂ ਨੂੰ ਇਕ ਪ੍ਰੇਰਨਾ ਵਜੋਂ ਦੇਖਿਆ ਜਾਂਦਾ ਹੈ। ਅਜਿਹੀ ਹੀ ਇੱਕ ਮਹਿਲਾ ਹੈ ਜਲੰਧਰ ਦੀ ਰਹਿਣ ਵਾਲੀ ਕਾਂਤਾ ਚੌਹਾਨ। ਕਾਂਤਾ ਚੌਹਾਨ ਦੇ ਪਰਿਵਾਰ ਵਿੱਚ ਉਸ ਦੇ ਬੇਰੋਜ਼ਗਾਰ ਪਤੀ ਅਤੇ ਦੋ ਬੱਚੇ ਹਨ। ਇਕ ਪਾਸੇ ਪਰਿਵਾਰ ਵਿੱਚ ਬੇਰੁਜ਼ਗਾਰੀ ਅਤੇ ਦੂਜੇ ਪਾਸੇ ਦੋ ਦੋ ਬੱਚਿਆਂ ਦੇ ਪਾਲਣ ਪੋਸ਼ਣ ਦਾ ਭਾਰ। ਇਨਾਂ ਹੀ ਨਹੀਂ, ਇਸ ਤੋਂ ਉੱਪਰ ਸਭ ਤੋਂ ਵੱਡੀ ਪ੍ਰੇਸ਼ਾਨੀ ਕੋਵਿਡ।

Women's Day 2022 Special: ਪਹਿਲਾਂ ਰੈਪਿਡੋ, ਫਿਰ ਰੇਹੜੀ ਤੋਂ ਲੈ ਕੇ ਢਾਬਾ ਚਲਾ ਕੇ ਬਣਾਈ ਵੱਖਰੀ ਪਛਾਣ ...

ਅਜਿਹੇ ਵਿਚ ਕਾਂਤਾ ਚੌਹਾਨ ਨੇ ਉਹ ਕੰਮ ਕਰਨ ਦੀ ਸੋਚੀ ਜਿਸ ਨੇ ਸਮਾਜ ਵਿੱਚ ਉਸ ਨੂੰ ਇੱਕ ਅਲੱਗ ਪਛਾਣ ਦਿੱਤੀ। ਕਾਂਤਾ ਚੌਹਾਨ ਕੋਲ ਅੱਜ ਤੋਂ ਕੁਝ ਸਾਲ ਪਹਿਲੇ ਨਾ ਕੋਈ ਰੁਜ਼ਗਾਰ ਦਾ ਸਾਧਨ ਸੀ ਅਤੇ ਨਾ ਹੀ ਕੋਈ ਨੌਕਰੀ। ਜੇਕਰ ਪਰਿਵਾਰ ਕੋਲ ਕੁਝ ਸੀ ਤਾਂ ਉਹ ਸੀ ਘਰ ਖੜੀ ਇਕ ਐਕਟਿਵਾ। ਕਾਂਤਾ ਚੌਹਾਨ ਨੇ ਇਸੇ ਐਕਟਿਵਾ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਬਣਾਇਆ ਅਤੇ ਵਿਅਕਤੀ ਨੂੰ ਕੰਪਨੀ ਵਿੱਚ ਇਸ ਨੂੰ ਰਜਿਸਟਰ ਕਰਕੇ ਇਸ ਉਪਰ ਸਵਾਰੀਆਂ ਢੋਈਆਂ ਸ਼ੁਰੂ ਕੀਤੀਆਂ। ਫਿਰ ਕੀ ਸੀ ਸਵੇਰ ਦੇਖੀ ਨਾ ਸ਼ਾਮ, ਨਾ ਰਾਤ ਦੇਖੀ, ਨਾ ਦਿਨ। ਕਾਂਤਾ ਚੌਹਾਨ ਦੇ ਫ਼ੋਨ ਤੇ ਇੱਕ ਮੈਸੇਜ ਆਉਦਾ ਅਤੇ ਕਾਂਤਾ ਚੌਹਾਨ ਸਵਾਰੀ ਲੈਣ ਲਈ ਅਤੇ ਉਸ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਨਿਕਲ ਪੈਂਦੀ।

ਕੋਰੋਨਾ ਦੀ ਮਾਰ ਤੋਂ ਬਾਅਦ ਵੀ ਨਹੀਂ ਮੰਨੀ ਹਾਰ

ਸ਼ੁਰੂਆਤ ਵਿੱਚ ਕਾਂਤਾ ਚੌਹਾਨ ਦਾ ਇਹ ਕੰਮ ਠੀਕ ਠਾਕ ਚੱਲ ਪਿਆ, ਪਰ ਉਸ ਤੋਂ ਬਾਅਦ ਕੋਵਿਡ ਆ ਜਾਣ ਕਰਕੇ ਉਸ ਦਾ ਇਹ ਕੰਮ ਬੰਦ ਹੋ ਗਿਆ ਜਿਸ ਨਾਲ ਪਰਿਵਾਰ ਵਿੱਚ ਇੱਕ ਵਾਰ ਫੇਰ ਗ਼ਰੀਬੀ ਦਾ ਆਲਮ ਛਾ ਗਿਆ। ਪਰ, ਇਸ ਤੋਂ ਬਾਅਦ ਵੀ ਕਾਂਤਾ ਚੌਹਾਨ ਨੇ ਹਾਰ ਨਹੀਂ ਮੰਨੀ ਅਤੇ ਜਲੰਧਰ ਦੇ ਦੋਆਬਾ ਚੌਕ ਵਿਖੇ ਪਰੌਂਠਿਆਂ ਦੀ ਰੇਹੜੀ ਲਗਾ ਕੇ ਆਪਣੇ ਪਰਿਵਾਰ ਭਾਰਤ ਦੀ ਰੋਜ਼ੀ ਰੋਟੀ ਦਾ ਸਾਧਨ ਬਣਾ ਲਿਆ।

ਇਸ ਦੌਰਾਨ ਸੋਸ਼ਲ ਮੀਡੀਆ ਵਿੱਚ ਕਾਂਤਾ ਚੌਹਾਨ ਇਕ ਜਾਣਿਆ ਮੰਨਿਆਂ ਨਾਮ ਬਣ ਗਿਆ ਅਤੇ ਮਹਿਜ਼ ਇਕ ਪਰੌਂਠਿਆਂ ਦੀ ਰੇਹੜੀ ਲਾਉਣ ਵਾਲੀ ਇਹ ਮਹਿਲਾ ਸਮਾਜ ਵਿੱਚ ਇੱਕ ਐਸੀ ਮਿਸਾਲ ਬਣੀ ਕਿ ਦੂਰੋਂ ਦੂਰੋਂ ਵੱਡੀਆਂ ਵੱਡੀਆਂ ਸੈਲੀਬ੍ਰਿਟੀਜ਼ ਅਤੇ ਨੇਤਾ ਇਸ ਨੂੰ ਮਿਲਣ ਅਤੇ ਇਸ ਦੇ ਕੰਮ ਦੀ ਸ਼ਲਾਘਾ ਕਰਨ ਇਸ ਜਿਸ ਦੀ ਰੇਹੜੀ ਤੱਕ ਆਉਣ ਲੱਗ ਪਏ। ਹੌਲੀ ਹੌਲੀ ਕਾਂਤਾ ਚੌਹਾਨ ਨੇ ਆਪਣੀ ਇਸ ਰੇਹੜੀ ਨੂੰ ਜਲੰਧਰ ਦੇ ਬੱਸ ਸਟੈਂਡ ਨੇੜੇ ਇਕ ਢਾਬੇ ਵਿੱਚ ਬਦਲ ਦਿੱਤਾ ਜੋ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਕਾਂਤਾ ਚੌਹਾਨ ਦੀ ਇਸ ਮਿਹਨਤ ਪਿੱਛੇ ਉਸ ਦਾ ਬੁਲੰਦ ਹੌਸਲਾ ਅਤੇ ਸਮਾਜ ਵੱਲੋਂ ਲਗਾਤਾਰ ਉਸ ਦੇ ਕੰਮ ਦੀ ਸ਼ਲਾਘਾ ਸ਼ਾਮਲ ਹੈ।

ਅੱਜ ਢਾਬੇ ਦੇ ਨਾਲ-ਨਾਲ ਰੈਪਿਡੋ ਦਾ ਕੰਮ ਵੀ ਸੰਭਾਲਿਆ

ਆਪਣੇ ਇਸ ਕੰਮ ਬਾਰੇ ਕਾਂਤਾ ਚੌਹਾਨ ਕਹਿੰਦੀ ਹੈ ਕਿ ਉਹ ਇੱਕਲੀ ਮਹਿਲਾ ਹੈ, ਪਰ ਇਸ ਦੇ ਬਾਵਜੂਦ ਉਸ ਨੇ ਰੈਪਿਡੋ ਕੰਪਨੀ ਵਿੱਚ ਆਪਣੀ ਐਕਟਿਵਾ ਰਜਿਸਟਰ ਕਰਕੇ ਉਸ ਨੂੰ ਚਲਾਇਆ। ਹਾਲਾਂਕਿ ਬਹੁਤ ਵਾਰ ਉਸ ਨੂੰ ਬੁਰੀਆਂ ਨਜ਼ਰਾਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਉਸ ਨੇ ਬਿਨਾਂ ਡਰੇ ਇਹ ਕੰਮ ਕੀਤਾ।

ਕਾਂਤਾ ਚੌਹਾਨ ਦਾ ਕਹਿਣਾ ਹੈ ਕਿ ਇਸ ਕੰਮ ਵਿੱਚ ਉਸ ਨੂੰ ਸਵਾਰੀਆਂ ਦੇ ਤੌਰ 'ਤੇ ਨਾ ਸਿਰਫ਼ ਮਹਿਲਾਵਾਂ ਬਲਕਿ ਪੁਰਸ਼ਾਂ ਦੇ ਮੈਸੇਜ ਵੀ ਆਉਂਦੇ ਸੀ ਅਤੇ ਉਹ ਉਨ੍ਹਾਂ ਨੂੰ ਵੀ ਉਨ੍ਹਾਂ ਦੀ ਮੰਜ਼ਿਲ ਤਕ ਛੱਡ ਕੇ ਆਉਂਦੀ ਸੀ। ਹਾਲਾਂਕਿ ਇਸ ਕੰਮ ਵਿੱਚ ਉਸ ਨੂੰ ਬਹੁਤ ਸਾਰੇ ਐਸੇ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪਿਆ ਜੋ ਘਰੋਂ ਬਾਹਰ ਨਿਕਲ ਕੇ ਕੰਮ ਕਰਨ ਵਾਲੀ ਇੱਕ ਮਹਿਲਾ ਨੂੰ ਕਰਨਾ ਪੈਂਦਾ ਹੈ। ਪਰ, ਬਾਵਜੂਦ ਇਸ ਦੇ ਉਸ ਨੇ ਹਿੰਮਤ ਨਹੀਂ ਹਾਰੀ। ਕਾਂਤਾ ਚੌਹਾਨ ਦਾ ਕਹਿਣਾ ਹੈ ਕਿ ਇਹੀ ਕਾਰਨ ਹੈ ਕਿ ਅੱਜ ਉਹ ਨਾ ਸਿਰਫ਼ ਰੈਪਿਡ ਦਾ ਕੰਮ ਕਰ ਰਹੀ ਹੈ ਤੇ ਇਸ ਦੇ ਨਾਲ ਨਾਲ ਆਪਣਾ ਢਾਬਾ ਵੀ ਚਲਾ ਰਹੀ ਹੈ।

ਉਹ ਸਵਾਰੀਆਂ ਜੋ ਕਾਂਤਾ ਚੌਹਾਨ ਦੀ ਐਕਟਿਵਾ ਉੱਤੇ ਆਪਣੀ ਮੰਜ਼ਿਲ ਤਕ ਪਹੁੰਚਦੀਆਂ ਹਨ, ਉਹ ਵੀ ਕਾਂਤਾ ਚੌਹਾਨ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਉਂਦੇ ਹਨ। ਐਸੀ ਹੀ ਇੱਕ ਮਹਿਲਾ ਕਮਲੇਸ਼ ਦਾ ਕਹਿਣਾ ਹੈ ਕਿ ਕਾਂਤਾ ਚੌਹਾਨ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਬਾਕੀ ਮਹਿਲਾਵਾਂ ਲਈ ਵੀ ਮਿਸਾਲ ਹੈ, ਜੋ ਹੌਂਸਲਾ ਹਾਰ ਕੇ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਪ੍ਰੇਸ਼ਾਨ ਹੋ ਆਪਣੇ ਘਰਾਂ ਵਿੱਚ ਬੈਠ ਜਾਂਦੀਆਂ ਹਨ।

ਇਹ ਵੀ ਪੜ੍ਹੋ:ਮਰਦ ਪ੍ਰਧਾਨ ਸਮਾਜ ’ਚ ਲੋਕੋ ਪਾਈਲਟ ਬਣ ਭੁਪਿੰਦਰ ਕੌਰ ਇਸ ਤਰ੍ਹਾਂ ਬਣੀ ਔਰਤਾਂ ਲਈ ਚਾਨਣ ਮੁਨਾਰਾ

Last Updated : Mar 7, 2022, 1:09 PM IST

ABOUT THE AUTHOR

...view details