ਪੰਜਾਬ

punjab

ETV Bharat / state

ਮਾਂ ਨੇ ਹੜ੍ਹਾਂ ਦੌਰਾਨ ਬੱਚੇ ਨੂੰ ਦਿੱਤਾ ਜਨਮ - ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਦੀ ਮਦਦ

ਪਿਛਲੇ ਦਿਨੀਂ ਆਏ ਹੜ੍ਹ ਦੇ ਕਾਰਨ ਲੋਕਾਂ ਨੂੰ ਬਹੁਟ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਇੱਕ ਗਰਭਵਤੀ ਔਰਤ ਬੱਚੋ ਨੂੰ ਜਨਮ ਦਿੱਤਾ ਜੋ ਫਲੱਡ ਬੇਬੀ ਨਾਂ ਨਾਲ ਮਸ਼ਹੀਰ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਕੀ ਦਾਅਵਿਆਂ ਦੇ ਬਾਵਜੂਦ ਗਰਭਵਤੀ ਮਹਿਲਾ ਨੂੰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਵੀ ਸਹਾਇਤਾ ਨਹੀਂ ਮਿਲੀ ਸੀ।

ਮਾਂ ਨੇ ਹੜ੍ਹਾਂ ਦੌਰਾਨ ਬੱਚੇ ਨੂੰ ਦਿੱਤਾ ਜਨਮ

By

Published : Aug 25, 2019, 11:43 PM IST

ਜਲੰਧਰ: ਲੋਹੀਆਂ ਸ਼ਹਿਰ ਦੇ ਕੋਲ ਦੇ ਪਿੰਡ ਵਿੱਚ ਪਿਛਲੇ ਦਿਨੀਂ ਆਏ ਹੜ੍ਹ ਦੇ ਕਾਰਨ ਲੋਕਾਂ ਨੂੰ ਬਹੁl ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਇੱਕ ਗਰਭਵਤੀ ਔਰਤ ਬੱਚੋ ਨੂੰ ਜਨਮ ਦੇਣ ਲਈ ਬਹੁਤ ਮੁਸ਼ਕਿਲ ਨਾਲ ਹਸਪਤਾਲ ਪੁੱਜੀ।

ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਦੇ ਕਈ ਦਾਅਵੇ ਕੀਤੇ ਜਾ ਰਹੇ ਹਨ ਪਰ ਇਸਦੇ ਬਾਵਜੂਦ ਗਰਭਵਤੀ ਮਹਿਲਾ ਨੂੰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਵੀ ਸਹਾਇਤਾ ਨਹੀਂ ਮਿਲੀ ਸੀ। ਹਾੜ੍ਹ ਵਿੱਚ ਜਨਮੇ ਬੱਚੇ ਨੂੰ ਫਲੱਡ ਬੇਬੀ ਦੇ ਨਾਂ ਤੋਂ ਬੁਲਾਇਆ ਜਾ ਰਿਹਾ ਹੈ।

woman gave birth to baby boy in flood situation


ਲੋਹੀਆਂ ਦੇ ਤੇੜੇ ਦੇ ਪਿੰਡਾਂ ਵਿੱਚ ਹੜ੍ਹ ਆਉਣ ਦੇ ਕਾਰਨ ਗਰਭਵਤੀ ਔਰਤ ਨੂੰ ਲੋਹੀਆਂ ਦੇ ਕਮਿਊਨਿਟੀ ਸਿਹਤ ਕੇਂਦਰ ਵਿੱਚ ਇਲਾਜ ਦਿਵਾਇਆ ਗਿਆ। ਓਥੇ ਹੜ੍ਹ ਦੇ ਹਾਲਾਤਾਂ ਵਿੱਚ ਜਨਮੇ ਬੱਚਿਆਂ ਦਾ ਨਾਂ ਫਲੱਡ ਬੇਬੀ ਰੱਖਿਆ ਜਾ ਰਿਹਾ ਹੈ। ਨਸੀਰਪੁਰ ਪਿੰਡ ਦੇ ਰਹਿਣ ਵਾਲੇ ਸਵਰਨ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਗੀਤਾ ਰਾਣੀ ਦੀ ਕਿਸੇ ਵੀ ਸਮੇਂ ਡਿਲੀਵਰੀ ਹੋ ਸਕਦੀ ਸੀ।

ਪਾਣੀ ਦੇ ਵੱਧ ਰਹੇ ਪੱਧਰ ਤੋਂ ਚਿੰਤਿਤ ਹੋ ਕੇ ਆਪਣੀ ਘਰ ਵਾਲੀ ਨੂੰ ਰਿਸ਼ਤੇਦਾਰਾਂ ਦੇ ਘਰ ਲੈ ਗਿਆ ਤਾਂ ਜੋ ਉਸ ਨੂੰ ਹਸਪਤਾਲ ਲੈਕੇ ਜਾਣ ਸਮੇਂ ਜ਼ਿਆਦਾ ਤੰਗੀ ਨਾ ਹੋਵੇ।

ਸਿਵਲ ਹਸਪਤਾਲ ਦੀ ਸਟਾਫ਼ ਨਰਸ ਦਲਜਿੰਦਰ ਕੌਰ ਦਾ ਕਹਿਣਾ ਹੈ ਕਿ ਹੜ੍ਹ ਵਿੱਚ ਉਨ੍ਹਾਂ ਦਾ ਸਾਰਾ ਕੁਝ ਖਤਮ ਹੋ ਗਿਆ ਪਰ ਉਹ ਖੁਸ਼ ਨੇ ਕਿ ਰੱਬ ਨੇ ਉਨ੍ਹਾਂ ਦੇ ਬੱਚੇ ਨੂੰ ਬਚਾ ਲਿਆ। ਜੱਚਾ ਤੇ ਬੱਚਾ ਦੋਵੇਂ ਤੰਦਰੁਸਤ ਹਨ ਅਤੇ ਬੱਚੇ ਦੀ ਮਾਂ ਨੂੰ ਬਣਦਾ-ਸਰਦਾ ਇਲਾਜ ਦਿੱਤਾ ਜਾ ਰਿਹਾ ਹੈ।

ABOUT THE AUTHOR

...view details