ਜਲੰਧਰ:ਕੋਰੋਨਾ ਦੇ ਨਾਲ ਨਾਲ ਦੇਸ਼ ਵਿਚ ਬਲੈਕ ਫੰਗਸ ਨਾਮ ਦੀ ਵੀ ਇੱਕ ਬਿਮਾਰੀ ਨੇ ਜਨਮ ਲੈ ਰਹੀ ਹੈ, ਜਿਸ ਨਾਲ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਜਾਣ ਦੀ ਸ਼ਿਕਾਇਤ ਮਿਲ ਰਹੀ ਹੈ। ਇਸ ਬੀਮਾਰੀ ਦੇ ਬਾਰੇ ਜਦੋਂ ਅਸੀਂ ਜਲੰਧਰ ਦੇ ਇੱਕ ਮਾਹਿਰ ਡਾਕਟਰ ਨਾਲ ਗੱਲ ਕੀਤੀ ਤਾਂ, ਉਨ੍ਹਾਂ ਨੇ ਕਿਹਾ ਕਿ ਕਰੋੜਾਂ ਦੇ ਚੱਲਦੇ ਜਦੋਂ ਮਰੀਜ਼ ਨੂੰ ਸਟੇਰੌਇਡ ਦਿੱਤੀ ਜਾਂਦੀ ਹੈ ਤਾਂ ਉਹ ਇਸ ਤਰ੍ਹਾਂ ਦੀ ਬਿਮਾਰੀ ਪੈਦਾ ਹੋ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਬਲੈਕ ਫੰਗਸ ਨਾਮ ਦੀ ਇਹ ਬੀਮਾਰੀ ਉਨ੍ਹਾਂ ਲੋਕਾਂ ਨੂੰ ਵੀ ਹੋ ਸਕਦੀ ਹੈ ਜੋ ਪਹਿਲੇ ਤੋਂ ਹੀ ਗੰਭੀਰ ਬੀਮਾਰੀਆਂ ਤੋਂ ਪੀਡ਼ਤ ਹਨ ਜਿਵੇਂ ਕੈਂਸਰ ਕਿਡਨੀ ਖਰਾਬ ਹੋਣ ਦੀ ਬਿਮਾਰੀ। ਡਾ. ਬੀ ਐਸ ਜੌਹਲ ਨੇ ਕਿਹਾ ਕਿ ਬਲੈਕ ਫੰਗਸ ਨਾਮ ਦੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਅਗਰ ਸ਼ੁਰੂਆਤੀ ਤੌਰ ਤੇ ਹੀ ਇਸ ਦੀ ਦਵਾਈ ਦਿੱਤੀ ਜਾਵੇ।