ਜਲੰਧਰ : ਪੰਜਾਬ ਸਰਕਾਰ (Government of Punjab) ਵੱਲੋਂ ਦੋ ਅਗਸਤ ਤੋਂ ਪੂਰੀਆਂ ਹਦਾਇਤਾਂ ਮੁਤਾਬਿਕ ਸਕੂਲ ਖੋਲ੍ਹਣ ਦੇ ਨਿਰਦੇਸ਼ ਦੇ ਦਿੱਤੇ ਗਏ ਸਨ ਪਰ ਕੋਰੋਨਾ ਦੇ ਤੀਜੇ ਸਟ੍ਰੇਨ ਨੂੰ ਦੇਖਦੇ ਹੋਏ ਜੇ ਕਿਸੇ ਬੱਚੇ ਨੂੰ ਕੋਰੋਨਾ ਹੋ ਜਾਂਦਾ ਹੈ ਉਸ ਕਲਾਸ ਨੂੰ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਜਾਏਗਾ ਇਸ ਦੇ ਨਾਲ ਹੀ ਬੱਚੇ ਨੂੰ ਵੀ ਚੌਦਾਂ ਦਿਨਾਂ ਲਈ ਹੋਮ ਕੁਆਰੰਟੀਨ ਹੋਣਾ ਹੋਵੇਗਾ।
ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਹਾਲਾਂਕਿ ਸਕੂਲ ਖੁੱਲ੍ਹ ਚੁੱਕੇ ਨੇ ਪਰ ਬੱਚੇ ਅਜੇ ਵੀ ਕੋਰੋਨਾ ਤੋਂ ਡਰਦੇ ਘਰ ਹੀ ਪੜ੍ਹਾਈ ਕਰਨਾ ਚਾਹੁੰਦੇ ਹਨ। ਬੱਚਿਆਂ ਦਾ ਕਹਿਣਾ ਹੈ ਕਿ ਹਾਲਾਂਕਿ ਸਕੂਲਾਂ ਵੱਲੋਂ ਕਿਹਾ ਗਿਆ ਹੈ ਮਾਸਕ ਲਗਾ ਕੇ ਪੂਰੇ ਇਹਤਿਆਤ ਨਾਲ ਬੱਚੇ ਸਕੂਲ ਆਉਣ ਪਰ ਉਧਰ ਦੂਸਰੇ ਪਾਸੇ ਜਦ ਬੱਚੇ ਘਰੋਂ ਸਕੂਲ ਆਉਂਦੇ ਹਨ ਜਾਂ ਸਕੂਲ ਤੋਂ ਘਰ ਜਾਂਦੇ ਨੇ ਉਸ ਵੇਲੇ ਬੱਸਾਂ ਅਤੇ ਹੋਰ ਸਾਧਨਾਂ ਦਾ ਇਸਤੇਮਾਲ ਕਰਦੇ ਹਨ ਜਿਸ ਕਾਰਨ ਕੋਵਿਡ ਦਾ ਖਤਰਾ ਹੋਰ ਵਧ ਜਾਂਦਾ ਹੈ। ਬੱਚਿਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਜਿੱਥੇ ਡੇਢ ਸਾਲ ਸਕੂਲਾਂ ਨੂੰ ਬੰਦ ਰੱਖਿਆ ਹੈ ਉੱਥੇ ਕੁਝ ਦਿਨ ਹੋਰ ਸਕੂਲ ਬੰਦ ਹੋਣੇ ਚਾਹੀਦੇ ਸੀ ਤਾਂ ਕਿ ਕਿਸੇ ਨੂੰ ਕੁਝ ਵੀ ਖਤਰਾ ਨਹੀਂ ਰਹਿਣਾ।